ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਗ੍ਰਹਿ ਸੂਬੇ ਡੈਲਾਵੇਅਰ ਵਿੱਚ 26 ਅਗਸਤ ਨੂੰ ਕਾਬੁਲ ਬੰਬ ਧਮਾਕਿਆਂ ਵਿੱਚ ਮਾਰੇ ਗਏ 13 ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਹ ਧਮਾਕੇ ਉਦੋਂ ਹੋਏ ਜਦੋਂ ਉਹ ਅਮਰੀਕਾ ਪਰਤ ਰਹੇ ਸਨ।
ਸ਼ਿਨਹੂਆ ਨਿਊਜ਼ ਏਜੰਸੀ ਦੀਆਂ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਡੋਵਰ ਵਿੱਚ ਹਵਾਈ ਸੈਨਾ ਦੇ ਅੱਡੇ ’ਤੇ ਕਰਵਾਏ ਸਮਾਗਮ ਵਿੱਚ ਬਾਇਡਨ, ਪ੍ਰਥਮ ਮਹਿਲਾ ਜਿਲ ਬਾਇਡਨ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੱਖਿਆ ਮੰਤਰੀ ਲੌਇਡ ਆਸਟਿਨ, ਫ਼ੌਜ ਦੀਆਂ ਤਿੰਨੋਂ ਕਮਾਡਾਂ ਦੇ ਚੇਅਰਮੈਨ ਮਾਰਕ ਮਿਲੀ ਅਤੇ ਹੋਰ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਸ਼ਾਮਲ ਹੋਏ। ਇਸ ਦੌਰਾਨ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਪੀੜਤਾਂ ਦੇ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਮਿਲੇ। ਇਸ ਤੋਂ ਪਹਿਲਾਂ ਝੰਡੇ ਵਿੱਚ ਲਪੇਟੇ ਤਾਬੂਤਾਂ ’ਚ 11 ਸੈਨਿਕਾਂ ਨੂੰ ਵੈਨਾਂ ਰਾਹੀਂ ਇੱਥੇ ਲਿਆਂਦਾ ਗਿਆ। ਬਾਕੀ ਦੋ ਹੋਰ ਸੈਨਿਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀ ਅਪੀਲ ’ਤੇ ਨਿੱਜੀ ਤੌਰ ’ਤੇ ਘਰ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਬੁਲ ਵਿੱਚ ਹਾਮਿਦ ਕਰਜ਼ਾਈ ਹਵਾਈ ਅੱਡੇ ’ਤੇ ਹੋਏ ਅਤਿਵਾਦੀ ਧਮਾਕੇ ਵਿੱਚ 13 ਸੈਨਿਕਾਂ ਸਮੇਤ 200 ਵਿਅਕਤੀ ਮਾਰੇ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly