(ਸਮਾਜ ਵੀਕਲੀ)
ਸੁਣੋ ਸੁਣਾਵਾਂ ਬਿਤਿਆ ਵਾਕਾਂ
ਸਾਇਕਲ ਦਾ ਕਿਵੇਂ ਪਿਆ ਸਿਆਪਾ
ਸਟੈਂਡ ਦੇ ਉਤੇ ਖੜੇ ਖੜੇ ਦੀ
ਮਾਰ ਗਈ ਉਹਦੀ ਟਿਊਬ ਪਟਾਕਾ
ਨਵਾਂ ਟਾਇਰ ਤੇ ਟਿਊਬ ਪੁਆਈ
ਸਾਇਕਲ ਦੀ ਜਦੋਂ ਚੈਨ ਚੜਾਈ
ਉਸ ਵਿਚ ਹੱਥ ਦੀ ਉਂਗਲ ਆਈ
ਹਾਏ ਉਏ ਰੱਬਾ ਹਾਲ ਦੁਹਾਈ
ਚੀਕ ਮਾਰ ਕੇ ਰੋਇਆ ਪਿਟਿਆ
ਮਾਰ ਕੇ ਧੱਕਾ ਸਾਇਕਲ ਸਿਟਿਆਂ
ਸਾਇਕਲ ਡਿਗਦਿਆਂ ਚੱਕਾ ਘੁਮਿਆ
ਉਂਗਲ ਨੂੰ ਪਾ ਮੂੰਹ ਵਿੱਚ ਚੁੰਮਿਆਂ
ਪੀੜ ਬੜੀ ਹੋਈ ਸੱਟ ਸੀ ਗੁੱਜੀ
ਦਰਦ ਨਾਲ ਸਾਰੀ ਬਾਂਹ ਸੁੱਜੀ
ਇਕ ਪੈਰ ਤੇ ਟੱਪਿਆਂ ਖੜ ਕੇ
ਤੁਰ ਪਿਆ ਉਹਦਾ ਹੈਂਡਲ ਫੜਕੇ
ਹੋਂਸਲਾ ਕਰ ਸਾਇਕਲ ਤੇ ਚੱੜਿਆ
ਪੈਰ ਪਤਾਂ ਨਹੀ ਕਿਥੇ ਅੜਿਆ
ਜਾਂ ਡਿਗਿਆ ਮੈਂ ਮੂੰਹ ਦੇ ਭਾਰ
ਪੱਕੀ ਸੜਕ ਦੇ ਸੀ ਵਿਚਕਾਰ
ਕੂਹਣੀਆਂ , ਗੋਢੇ ਸਭ ਗਏ ਛਿੱਲੇ
ਹੱਡ ਪੈਰ ਜਮਾਂ ਹੋ ਗਏ ਢਿੱਲੇ
ਪਜਾਮੇ ਦਾ ਕਿਤੇ ਅੜ ਗਿਆ ਨਾਲਾ
ਕੀ ਹੋ ਗਿਆ ਘਾਲਾ ਮਾਲਾ
ਰਾਹਗੀਰ ਇਕ ਜਾਂਦਾ ਰੁਕਿਆ
ਉਸ ਨੇ ਮੈਨੂੰ ਆਣ ਕੇ ਚੁੱਕਿਆ
ਪਾਣੀ ਬੋਤਲ ਵਿਚੋਂ ਪਿਆਇਆ
ਹੋਲੀ ਹੋਲੀ ਹੋਸ਼ ਚੋਂ ਆਇਆ
ਲਗਦਾ ਸੀ ਉਹ ਬੀਬਾ ਰਾਣਾ
ਅੰਕਲ ਜੀ ਤੁਸੀਂ ਕਿਥੇ ਜਾਣਾ
ਅਚਨਚੇਤ ਹੀ ਕਿਵੇਂ ਡਿਗ ਪਏ
ਮੈਂ ਕਿਹਾ ਪੁਤਰਾਂ ਰੱਬ ਦਾ ਭਾਣਾ
ਹਸਪਤਾਲ ਉਹ ਲੈ ਕੇ ਪੁਜਿਆ
ਮੱਥਾ ਨੱਕ ਪਿਆ ਸੀ ਸੁਜ਼ਿਆ
ਜਦੋਂ ਬੈਂਡ ਦੇ ਉਤੇ ਪਾਇਆ
ਦਰਦ ਨਾਲ ਮੈਂ ਸੀ ਕੁਰਲਾਇਆ
ਹਸਪਤਾਲ ਦਾ ਦੇਖਿਆ ਬਿਲ
ਬਾਕੀ ਰਹਿੰਦਾਂ ਦਿੱਤਾ ਛਿਲ
ਜ਼ਹਿਮਤ ਅਤੇ ਮੁਕੱਦਮਾ ਸਾਈਂ
ਨਾ ਵੈਰੀ ਦੁਸ਼ਮਣ ਤੇ ਪਾਈ
ਪੁਰਾਣਾ ਸਾਇਕਲ ਲੈ ਕੀ ਖੱਟਿਆ
ਨਵਾਂ ਪਜਾਮਾ ਕੁੜਤਾ ਪਜਾਮਾ ਫਟਿਆ
ਕੀਤੀ ਕਿਰਸ ਕੰਮ ਨਾ ਆਈ
ਉਪਰੋ ਮਹਿੰਗੀ ਹਾਏ ਦਵਾਈ
ਸਰੀਰ ਨੂੰ ਵੀ ਅਕੜਾਅ ਸੀ ਚੜਿਆ
ਪੱਟੀਆਂ ਨਾਲ ਸਰੀਰ ਸੀ ਮੜਿਆ
ਹਾਲ ਚੰਦੀ, ਮੇਰਾ ਪੁੱਛਣ ਆਇਆ
ਮੈਂ ਸਭ ਦੁਖੜਾ ਖੋਲ੍ਹ ਸੁਣਾਇਆ
ਚੰਗੀ ਚੀਜ਼ ਪਰਖ ਕੇ ਲਈਏ
ਕਦੇ ਨਾ ਰਾਹ ਕਿਰਸ ਦੇ ਪਈਏ
ਨਹੀਂ ਤਾਂ ਚੇਤੇ ਆਉਦਾ ਭਾਪਾ
ਸਾਇਕਲ ਨੇ ਜਿਵੇਂ ਪਾਇਆ ਸਿਆਪਾ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly