ਸਾਈਕਲ ਗਿਫ਼ਟ ….

ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)

ਮਾਮਾ ਜੀ ਘਰ ਸਾਡੇ ਜਦੋਂ ਆਏ ਨੇ
ਨਵਾ ਸਾਈਕਲ ਗਿਫ਼ਟ ਲਿਆਏ ਨੇ

ਸਾਈਕਲ ਦਾ ਰੰਗ ਲਾਲ ਏ
ਭੱਜਦਾ ਬੜਾ ਹੀ ਕਮਾਲ ਏ

ਇਸਦੀ ਸਵਾਰੀ ਬੜੀ ਪਿਆਰੀ ਏ
ਸਾਰੀਆ ਚੀਜ਼ਾਂ ਨਾਲੋਂ ਵੱਧ ਨਿਆਰੀ ਏ

ਸਵੇਰੇ ਹੋ ਕੇ ਤਿਆਰ ਜਦੋਂ ਸਕੂਲੇ ਜਾਂਦਾ ਹਾਂ
ਭੈਣ ਗਗਨ ਨੂੰ ਮਗਰ ਜਦੋਂ ਮੈਂ ਬਿਠਾਉਂਦਾ ਹਾਂ

ਘੰਟੀ ਟਰਨ ਟਰਨ.. ਜਦੋਂ ਬਜਾਉਂਦਾ ਹਾਂ
ਸਾਈਕਲ ਖੂਬ ਮੈਂ ਭਜਾਉਂਦਾ ਹਾਂ

ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਜੋਈ
Next articleCyclone Biparjoy: Gujarat govt initiates rescue, relief operations