HOME ਬੀਬੀ ਸ਼ਾਤੀ ਖਟਾਣਾ ਕੈਨੇਡਾ ਵਿਖੇ ਆਪਣੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ...

ਬੀਬੀ ਸ਼ਾਤੀ ਖਟਾਣਾ ਕੈਨੇਡਾ ਵਿਖੇ ਆਪਣੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ‘ਚ ਜਾ ਬਿਰਾਜੇ

5
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (  ਜਤਿੰਦਰ ਪਾਲ ਸਿੰਘ ਕਲੇਰ ) ਬੀਬੀ ਸ਼ਾਤੀ ਖਟਾਣਾ ਪਤਨੀ ਸਵਰਗਵਾਸੀ ਮੋਹਿੰਦਰ ਪਾਲ ਖਟਾਣਾ (ਰੱਤੇਵਾਲ ਵਾਲੇ )ਹਾਲ ਅਬਾਦ ਕਾਠਗੜ੍ਹ  ਜੋ ਲੰਮੇ ਸਮੇਂ ਤੋਂ ਬਰਾਮਪਟਨ (ਕੈਨੇਡਾ) ਵਿੱਚ ਆਪਣੀ ਵੱਡੇ ਸਪੁੱਤਰ ਰਾਜ ਕੁਮਾਰ ਖਟਾਣਾ ਕੋਲ ਰਹਿੰਦੇ ਸਨ। ਉਹ ਕੁਝ ਸਮੇਂ ਤੋਂ ਸੰਪੇਖ ਜਿਹੀ ਬੀਮਾਰੀ ਪੀੜਿਤ ਸਨ ਜੋ ਬੀਤੀ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ |ਉਨ੍ਹਾਂ ਦੇ ਛੋਟੇ ਪੁੱਤਰ ਸੂਰਜ ਖਟਾਣਾ ਇੰਸਪੈਕਟਰ ਵਿਜਿਲੈਂਸ ਚੰਡੀਗੜ੍ਹ ਅਤੇ ਰਾਜ ਕੁਮਾਰ ਖਟਾਣਾ ਕੈਨੇਡਾ ਨੇ ਦੱਸਿਆਂ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਬਰਾਮਪਟਨ ਕੈਨੇਡਾ ਵਿਖ਼ੇ ਅੱਜ ਹੋਵੇਗਾ | ਉਹ ਆਪਣੇ ਪਿੱਛੇ ਪੰਜਾਬ ਅਤੇ ਕੈਨੇਡਾ ਵਿੱਚੋਂ ਪਰਿਵਾਰਿਕ ਫੁੱਲਵਾੜੀ ਵਿੱਚ ਦੋ ਪੁੱਤਰ, ਇੱਕ ਧੀ ਅਤੇ ਦੋਹਤਰਿਆ ਪੋਤਰਿਆ ਦਾ ਭਰਿਆ ਪਰਿਵਾਰ ਛੱਡ ਗਏ ਹਨ | ਉਹ 81 ਸਾਲਾਂ ਦੇ ਸਨ |ਉਨ੍ਹਾਂ ਨਮਿਤ ਅੱਜ ਅਲਾਹਾਣੀਆਂ ਦਾ ਪਾਠ ਸ਼ਾਮ ਗੁਰਦਵਾਰਾ ਸਾਹਿਬ ਉਨਟਾਰੀਓ ਖਾਲਸਾ ਦਰਬਾਰ ਈਸਟ ਹਾਲ ਕੈਨੇਡਾ ਵਿਖ਼ੇ ਹੋਵੇਗਾ |ਉਨ੍ਹਾਂ ਦੇ ਅਫਸੋਸ਼ ਸਬੰਧੀ ਇਕੱਠ ਵਿਚਾਰ ਮਿਤੀ 2 ਅਪ੍ਰੈਲ ਅਤੇ 3 ਅਪ੍ਰੈਲ 2026 ਨੂੰ ਉਨ੍ਹਾਂ ਦੇ ਜੱਦੀ ਘਰ ਪਿੰਡ ਕਾਠਗੜ੍ਹ ਤਹਿ ਬਲਾਚੌਰ ਜਿਲ੍ਹਾ ਸ ਭ ਸ ਨਗਰ ਪੰਜਾਬ (ਭਾਰਤ ) ਵਿਖ਼ੇ ਹੋਵੇਗਾ |ਜਦੋ ਕੇ ਅਤਿੰਮ ਅਰਦਾਸ ਪਰਿਵਾਰ ਵਲੋਂ ਕਾਠਗੜ੍ਹ ਵਿਖੇ 10 ਅਪ੍ਰੈਲ ਨੂੰ ਕਾਠਗੜ੍ਹ ਵਿਖੇ ਕਰਵਾਈ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੁਪਨਿਆਂ ਦੀ ਨਵੀਂ ਇਬਾਰਤ ,ਨਵੀਂ ਜਮਾਤ
Next articleBibi Shati Khatana passed away in Canada