(ਸਮਾਜ ਵੀਕਲੀ)
ਪੜ੍ਹੋ ਪੜ੍ਹਾਈ ਤੁਸੀਂ ਬਣੋ ਸਿਆਣੇ,
ਬਣ ਜਾਓ ਬੱਚਿਓ ਬੀਬੇ ਰਾਣੇ।
ਕੋਲ ਵਿਦਿਆ ਦਾ ਹੋਵੇ ਤੀਰ,
ਹਨੇਰਿਆਂ ਤਾਂਈ ਜਾਈਏ ਚੀਰ।
ਜਿਉਂ ਸੂਰਜ ਕਿਰਨ ਕਰੇ ਸਵੇਰਾ,
ਤਿਉਂ ਵਿਦਿਆ ਕਰਦੀ ਦੂਰ ਹਨੇਰਾ।
ਜਿਸ ਨੇ ਇਹ ਵਿਦਿਆ ਵਿਚਾਰੀ,
ਸਦਾ ਕੀਤੇ ਕੰਮ ਪਰਉਪਕਾਰੀ।
ਬੱਚਿਓ ਵਿਦਿਆ ਅਸਲੀ ਗਹਿਣਾ,
ਹਰ ਥਾਂ ਥੋਡੇ ਨਾਲ ਹੈ ਰਹਿਣਾ।
ਕੋਈ ਇਸ ਨੂੰ ਚੁਰਾ ਨਹੀ ਸਕਦਾ,
ਆਪਣਾ ਹੱਕ ਜਮਾ ਨੀ ਸਕਦਾ।
ਪੜ੍ਹਿਆ ਲਿਖਿਆ ਦਾ ਇਹ ਜ਼ਮਾਨਾ,
ਅਕਲਾਂ ਦਾ ਦੇਵੇ ਖੋਲ੍ਹ ਖਜ਼ਾਨਾ।
ਮਨ ਚਿਤ ਲਾ ਕੇ ਜੋ ਵੀ ਪੜ੍ਹਦੇ,
ਆਉਖੀਆਂ ਮੰਜ਼ਿਲਾਂ ਸਰ ਨੇ ਕਰਦੇ।
ਗਰੀਬਾਂ ਨੂੰ ਇਹ ਕਰੇ ਅਮੀਰ,
ਪੱਤੋ, ਦਾ ਕਹਿਣਾ “ਪੜ੍ਹੋ” ਅਖੀਰ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ReplyReply to allForward
|