ਜਲੰਧਰ, ਨਕੋਦਰ, ਮਲਸ਼ੀਆਂ, ਅੱਪਰਾ, (ਡੀ, ਜੇ) (ਸਮਾਜ ਵੀਕਲੀ)- 10 ਮਈ ਨੂੰ ਜਲੰਧਰ ਲੋਕ ਸਭਾ ਦੀ ਹੋਰ ਰਹੀ ਉੱਪ ਚੋਣ ਦੇ ਸੰਬੰਧ ‘ਚ ਅੱਜ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਨੇ ਕਿਹਾ ਕਿ ਮਰਹੂਮ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਸੁਪਤਨੀ ਬੀਬੀ ਕਰਮਜੀਤ ਕੌਰ ਉਕਤ ਉੱਪ ਚੋਣ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਉਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫਿਸਟੋ ‘ਚ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ‘ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ | ਉਨਾਂ ਅੱਗੇ ਕਿਹਾ ਕਿ ਪੰਜਾਬ ‘ਚ ਦਿਨ ਦਿਹਾੜੇ ਕਤਲ ਹੋ ਰਹੇ ਹਨ, ਲੁੱਟ ਖੋਹ ਦੀਆਂ ਵਾਰਦਾਤਾਂ ‘ਚ ਭਾਰੀ ਵਾਧਾ ਹੋਇਆ ਹੈ | ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ | ਪੰਜਾਬ ‘ਚ ਆਪ ਦਾ ਭਗਵੰਤ ਮਾਨ ਨਹੀਂ ਬਲਕਿ ਕੇਜਰੀਵਾਲ ਮੁੱਖ ਮੰਤਰੀ ਹੈ | ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀ ਪਾਰਟੀ ਹੈ, ਕਾਂਗਰਸ ਲੋਕਾਂ ਦੀ ਪਾਰਟੀ ਹੈ, ਇਸ ਲਈ ਜਲੰਧਰ ‘ਚ ਕਾਂਗਰਸ ਪਾਰਟੀ ਦੀ ਬੀਬੀ ਕਰਮਜੀਤ ਕੌਰ ਵੱਡੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਸ, ਖਾਲਸਾ ਨੇ ਦੱਸਿਆ ਕਿ ਭਾਜਪਾ, ਆਪ ਤੇ ਅਕਾਲੀ ਦਲ ਦਾ ਏਜੰਡਾ ਪੰਜਾਬ ਤੇ ਦੇਸ਼ ਨੂੰ ਲੁੱਟਣਾ ਹੈ ਤਾਂ ਕਿ ਉਹ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾ ਸਕਣ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly