‘ਬੀਬੀ ਭੀਖਣ ਕੌਰ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਭਾਈ ‘ਆਲਮ’ ਸਿੰਘ ਦੀ ਸਿੰਘਣੀ,
ਬੀਬੀ ‘ਭੀਖਣ’ ਕੌਰ ਸੀ ਬੜੀ ਦਲੇਰ।
ਉਹ ਦੁਸ਼ਮਣਾਂ ਤੇ ਟੁੱਟਕੇ ਪੈ ਗਈ,
ਜਿਵੇਂ ਸ਼ਿਕਾਰ ਵੇਲੇ ਭੁੱਖਾ ਸ਼ੇਰ।
ਹੋਇਆ ਸਰਸਾ ਨਦੀ ਤੇ ਸਖ਼ਤ ਮੁਕਾਬਲਾ,
ਇਹਨੇ ਲਾਸ਼ਾਂ ਦੇ ਲਾਤੇ ਢੇਰ।
ਇਹਦਾ ਸਾਹਮਣਾ ਕਰਨ ਲਈ ਆ ਗਿਆ,
ਫਿਰ ਪਹਾੜੀਆ ਹਿੰਦੂ ਰਾਜਾ ‘ਅਜਮੇਰ’।
ਬੀਬੀ ਨੇ ਹਾਥੀ ਉਤੋਂ ਲਾਹ ਲਿਆ,
ਨਾ ਲੱਗਣ ਦਿੱਤੀ ਦੇਰ।
ਮੁਗ਼ਲ, ਪਹਾੜੀਏ ਵੇਖ ਹੈਰਾਨ ਸੀ,
ਅੱਲ੍ਹਾ, ਰਾਮ ਤੋਂ ਮੰਗਣ ਖ਼ੈਰ।
ਦੁਸ਼ਮਣ ਜ਼ਿਆਦਾ ਚੜ੍ਹ ਕੇ ਆ ਗਏ,
ਉਹਨਾਂ ਲਿਆ ਬੀਬੀ ਨੂੰ ਘੇਰ।
ਬੀਬੀ ਨੇ ਜਚਕੇ ਕੀਤਾ ਖ਼ੂਬ ਮੁਕਾਬਲਾ,
ਕੇਰਾਂ ਦੁਸ਼ਮਣਾਂ ਤਾਈਂ ਦਿੱਤਾ ਖਦੇੜ।
ਬੀਬੀ ਆਖ਼ਿਰ ਸ਼ਹੀਦੀ ਪਾ ਗ‌ਈ,
‘ਮੇਜਰ’ ਲੈ ਗ‌ਈ ਮੌਤ ਸਹੇੜ।
ਲੈ ਗ‌ਈ ਮੌਤ ਸਹੇੜ…।

ਮੇਜਰ ਸਿੰਘ ‘ਬੁਢਲਾਡਾ’
94176 42327

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਿੰਡ ਕੰਗਜਗੀਰ ਵਿਖੇ  ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੂੰ 20 ਕਿਲੋਵਾਟ ਦਾ ਜਨਰੇਟਰ ਭੇਂਟ
Next articleਸ਼ੁਭ ਸਵੇਰ ਦੋਸਤੋ,