ਥਿੰਪੂ (ਸਮਾਜ ਵੀਕਲੀ): ਭੂਟਾਨ ਨੇ ਅੱਜ ਆਪਣੇ ਕੌਮੀ ਦਿਹਾੜੇ ਮੌਕੇ ਆਪਣੇ ਮੁਲਕ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਆਰਡਰ ਆਫ ਦਿ ਦਰੁੱਕ ਗਿਆਲਪੋ’ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਣ ਦਾ ਐਲਾਨ ਕੀਤਾ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਅਰਿੰਗ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਦਿ ਦਰੁੱਕ ਗਿਆਲਪੋ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਨਾਗਰਿਕ ਐਵਾਰਡ ‘ਨਗਦਗ ਪੇਲ ਜੀ ਖੋਰਲੋ’ ਨਾਲ ਨਵਾਜਿਆ ਹੈ। ਸ਼ੇਅਰਿੰਗ ਨੇ ਕਿਹਾ, ‘ਇਨ੍ਹਾਂ ਸਾਲਾਂ ਦੌਰਾਨ ਖਾਸ ਤੌਰ ’ਤੇ ਮਹਾਮਾਰੀ ਦੌਰਾਨ ਮੋਦੀ ਜੀ ਨੇ ਜੋ ਬਿਨਾਂ ਸ਼ਰਤ ਦੋਸਤੀ ਨਿਭਾਈ ਹੈ ਅਤੇ ਮਦਦ ਕੀਤੀ ਹੈ, ਭੂਟਾਨ ਨਰੇਸ਼ ਨੇ ਉਸ ਨੂੰ ਉਭਾਰਿਆ ਹੈ।’ ਭੂਟਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਫੇਸਬੁੱਕ ’ਤੇ ਭੂਟਾਨ ਦੇ ਲੋਕਾਂ ਵੱਲੋਂ ਵਧਾਈ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly