ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਖਮਾਚੋਂ ਦੀਆਂ ਪੰਚਾਇਤੀ ਚੋਣਾਂ ਵਿੱਚ ਵੋਟਰਾਂ ਨੇ ਇੱਕ ਪਾਸੜ ਫੈਸਲਾ ਲੈਂਦਿਆਂ ਸ਼੍ਰੀ ਮਤੀ ਕੁਲਦੀਪ ਕੌਰ ਨੂੰ ਭਾਰੀ ਬਹੁਮਤ ਨਾਲ ਸਰਪੰਚ ਚੁਣ ਲਿਆ ਅਤੇ ਸੱਤ ਪੰਚਾਂ ਦੀ ਚੋਣ ਵਿੱਚ ਪੰਜ ਪੰਚ ਵੀ ਭਾਰੀ ਬਹੁਮੱਤ ਨਾਲ ਜਿੱਤ ਗਏ l ਜਿੱਤਣ ਵਾਲੇ ਪੰਚ ਬਿਮਲਾ ਦੇਵੀ , ਸੁਰਿੰਦਰ ਕੌਰ ,ਸੁਰਜੀਤ ਕੌਰ , ਹਰਵਿੰਦਰ ਜੱਸੀ ਹੈੱਪੀ ਅਤੇ ਰਾਜ ਕੁਮਾਰ ਜੱਸੀ ਭਾਰੀ ਬਹੁਮਤ ਨਾਲ ਜੇਤੂ ਰਹੇ l ਇਸ ਮੌਕੇ ਸਰਪੰਚ ਕੁਲਦੀਪ ਕੌਰ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਇੱਕ ਪਿੰਡ ਵਾਸੀ ਦੀ ਬਿਨਾਂ ਕਿਸੇ ਵਿਤਕਰੇ ਦੇ ਸੁਣਵਾਈ ਕੀਤੀ ਜਾਵੇਗੀ l ਹਰ ਇੱਕ ਦਾ ਸਤਿਕਾਰ ਕੀਤਾ ਜਾਵੇਗਾ l ਪਿੰਡ ਵਿੱਚ ਨਵੇਂ ਪ੍ਰੋਜੈਕਟ ਸਾਰਿਆਂ ਦੀ ਸਹਿਮਤੀ ਨਾਲ ਸ਼ੁਰੂ ਕੀਤੇ ਜਾਣਗੇ l ਪਿੰਡ ਵਿੱਚ ਸ਼ਾਂਤੀ ਅਤੇ ਭਾਈਚਾਰਾ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇਗਾ l
ਇਸ ਖ਼ੁਸ਼ੀ ਦੇ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਸ਼੍ਰੀ ਪ੍ਰਦੀਪ ਜੱਸੀ , ਸਾਬਕਾ ਪੰਚ ਬਲਬੀਰ ਸਿੰਘ , ਸਾਬਕਾ ਸਰਪੰਚ ਸ਼੍ਰੀ ਮਤੀ ਕਸ਼ਮੀਰ ਕੌਰ , ਸਾਬਕਾ ਪੰਚ ਕੁਸ਼ਲਿਆ ਦੇਵੀ , ਸਾਬਕਾ ਪੰਚ ਬਿਮਲਾ ਦੇਵੀ , ਡਾ ਹਰਬਲਾਸ ਥਿੰਦ ,ਸਾਬਕਾ ਪੰਚ ਬਲਵੰਤ ਰਾਏ ਹਾਜਰ ਸਨ l
ਇਸ ਪੰਚਾਇਤੀ ਚੋਣ ਨੂੰ ਜਿੱਤਣ ਵਾਸਤੇ ਅਵਤਾਰ ਜੱਸੀ , ਪਰਮ ਜੱਸੀ ,ਰਮੇਸ਼ ਜੱਸੀ ਟੇਲਰ ਮਾਸਟਰ, ਸ਼ੋਂਕੀ ਜੱਸੀ , ਰਮੇਸ਼ ਮੋਖੀ , ਜਤਿੰਦਰ ਕੁਮਾਰ ਪਲੰਬਰ, ਨਿਰਮਲ ਸਿੰਘ ਦਿਓਲ ,ਪਰਮਜੀਤ ਸਿੰਘ ਨੰਬਰਦਾਰ , ਮਹਿੰਦਰ ਸਿੰਘ ਗਿੱਲ ,ਮਲਕੀਤ ਸਿੰਘ, ਭਿੰਦਾ ਜੱਸੀ ਟੈਂਟ ਹਾਉਸ, ਅਤੇ ਹੋਰ ਬਹੁਤ ਸਾਰੇ ਸਤਿਕਾਰ ਯੋਗ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly