ਬਲਾਕ ਦੇ ਸਮੂਹ ਅਧਿਆਪਕਾਂ ਨੇ ਕੀਤਾ ਗਰਮਜ਼ੋਸੀ ਨਾਲ ਸਵਾਗਤ
ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਦੇ ਨਾਲ ਨਾਲ ਅਧਿਆਪਕਾਂ ਦੀ ਹਰ ਮੁਸ਼ਕਿਲ ਕੀਤੀ ਜਾਵੇਗੀ ਹੱਲ-ਭੁਪਿੰਦਰ ਸਿੰਘ
ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ)- ਸਕੂਲ ਸਿੱਖਿਆ ਵਿਭਾਗ (ਐਲੀਮੈਂਟਰੀ) ਵੱਲੋਂ ਸੈਂਟਰ ਹੈਡ ਟੀਚਰਾਂ ਤੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀਆਂ ਕੀਤੀਆਂ ਪਦ ਉੱਨਤੀਆਂ ਤਹਿਤ ਭੁਪਿੰਦਰ ਸਿੰਘ ਸੈਂਟਰ ਹੈੱਡ ਟੀਚਰ ਤੋਂ ਪਦ ਉੱਨਤ ਹੋ ਕੇ ਬਤੌਰ ਬਲਾਕ ਸਿੱਖਿਆ ਅਧਿਕਾਰੀ ਮਸੀਤਾਂ (ਸੁਲਤਾਨਪੁਰ ਲੋਧੀ -2) ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਸਿੱਖਿਆ ਬਲਾਕ ਮਸੀਤਾਂ (ਸੁਲਤਾਨਪੁਰ ਲੋਧੀ -2) ਦੇ ਸਮੂਹ ਅਧਿਆਪਕਾਂ ਨੇ ਭੁਪਿੰਦਰ ਸਿੰਘ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।
ਬਲਾਕ ਸਿੱਖਿਆ ਅਧਿਕਾਰੀ ਦੇ ਤੌਰ ਤੇ ਅਹੁਦਾ ਸੰਭਾਲਣ ਉਪਰੰਤ ਭੁਪਿੰਦਰ ਸਿੰਘ ਬੀ ਪੀ ਈ ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਿੱਖਿਆ ਵਿਭਾਗ ਵੱਲੋਂ ਮਿਲੀ ਇਸ ਸੇਵਾ ਨੂੰ ਨਿਭਾਉਣਗੇ। ਉਹਨਾਂ ਕਿਹਾ ਕਿ ਬਲਾਕ ਦੇ ਸਮੂਹ ਅਧਿਆਪਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹਰ ਪ੍ਰਕਾਰ ਹੱਲ ਕਰਨ ਦੇ ਨਾਲ – ਨਾਲ ਉਹ ਬਲਾਕ ਦੇ ਸਮੂਹ ਅਧਿਆਪਕਾਂ ਦੇ ਪੂਰਨ ਸਹਿਯੋਗ ਨਾਲ ਵਿਭਾਗ ਦੀਆਂ ਵੱਖ ਵੱਖ ਗਤੀਵਿਧੀਆਂ ਨੂੰ ਹਰ ਵਿਦਿਆਰਥੀ ਤਕ ਪਹੁੰਚਾ ਕੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਿੱਖਿਆ ਬਲਾਕ ਮਸੀਤਾਂ (ਸੁਲਤਾਨਪੁਰ ਲੋਧੀ -2) ਦੀ ਬਲਾਕ ਸਿੱਖਿਆ ਅਧਿਕਾਰੀ ਦਾ ਪਦ ਖਾਲੀ ਚੱਲਿਆ ਆ ਰਿਹਾ ਸੀ। ਇਸ ਮੌਕੇ ਤੇ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ, ਬੀ ਐੱਮ ਟੀ ਰਾਜੂ ਜੈਨਪੁਰੀ, ਵੀਨੂੰ ਸੇਖੜੀ ਸੀ ਐੱਚ ਟੀ, ਹਰਜਿੰਦਰ ਸਿੰਘ ਢੋਟ ਦਲਜੀਤ ਸਿੰਘ ਜੰਮੂ,ਅਜੈ ਕੁਮਾਰ, ਅਜੈ ਕੁਮਾਰ ਗੁਪਤਾ, ਮੁਖਤਿਆਰ ਲਾਲ, ਸੁਖਦੇਵ ਸਿੰਘ (ਸਾਰੇ ਹੈੱਡ ਟੀਚਰ),ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ,ਰਕੇਸ਼ ਕੁਮਾਰ,ਰਮੇਸ਼ ਲਾਧੂਕਾ,ਰਮਨੀਤ ਕੌਰ ਕਲਰਕ, ਬਨਵਾਰੀ ਆਦਿ ਦਫਤਰ ਦਾ ਸਮੂਹ ਸਟਾਫ਼ ਤੇ ਅਧਿਆਪਕ ਹਾਜਰ ਸਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly