ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੈਂਸਰ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆ ਸੁਰਜੀਤ ਸਿੰਘ ਸਾ.ਚੈਅਰਮੈਨ, ਸੂਬੇਦਾਰ ਕਾਲਾ ਸਿੰਘ ਫੌਜੀ, ਸਰਪੰਚ ਹਰਪ੍ਰੀਤ ਸਿੰਘ ਬੱਬੀ, ਸਰਪੰਚ ਗੁਰਮੀਤ ਸਿੰਘ, ਛਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੁਲਸ ਵਲੋਂ ਅੱਜ ਧੱਕੇ ਨਾਲ਼ ਪੱਕਾ ਧਰਨਾ ਹਟਾਉਣ ਦੀਆਂ ਜਦੋਂ ਸਕੀਮਾ ਬੁਣੀਆ ਤਾਂ ਪਿੰਡ ਦੇ ਸ਼ੰਘਰਸ਼ੀਲ ਲੋਕਾਂ ਨੇ ਜਦੋਂ ਇਹ ਅਨਾਊਂਸਮੈਂਟ ਸੁਣੀ ਤਾਂ ਉਹ ਇਕਦਮ ਸ਼ੰਘਰਸ਼ ਦੇ ਮੈਦਾਨ ਚ ਡਟ ਗਏ। ਤੇ ਇਲਾਕੇ ਚੋਂ ਵੀ ਸ਼ੰਘਰਸ਼ੀਲ ਲੋਕਾ ਤੇ ਜਥੇਬੰਦੀਆਂ ਨੇ ਆਪਣੇ ਆਪਣੇ ਸਾਥੀਆ ਨੂੰ ਨਾਲ਼ ਲੈ ਕੇ ਭੂੰਦੜੀ ਧਰਨੇ ਵੱਲ ਵਹੀਰਾ ਘੱਤ ਦਿੱਤੀਆਂ ਤੇ ਐਲਾਨ ਕੀਤਾ ਕਿ ਇਹ ਕੈਂਸਰ ਫੈਕਟਰੀਆ ਬਿਲਕੁਲ ਨਹੀਂ ਲੱਗਣ ਦੇਵਾਂਗੇ ਤੇ ਅਸੀ ਹਰ ਕੁਰਬਾਨੀ ਵਾਸਤੇ ਤਿਆਰ ਹਾਂ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆ ਤੀਰਥ ਸਿੰਘ ਤਲਵੰਡੀ ਖੁਰਦ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਮਸੀਹਾ ਭਾਈਕਾ ਬਲਾਕ ਪ੍ਰਧਾਨ, ਬਲਾਕ ਆਗੂ ਜਸਵੰਤ ਸਿੰਘ ਭਟੀਆ, ਮੁਖਤਿਆਰ ਸਿੰਘ ਪੱਤੀ ਮੁਲਤਾਨੀ, ਪਾਲਾ ਸਿੰਘ, ਅਮਰੀਕ ਸਿੰਘ ਬਲਾਕ ਸਕੱਤਰ ਮਨਜਿੰਦਰ ਸਿੰਘ ਖੇੜੀ, ਜੀਤ ਸਿੰਘ ਮਾਜਰੀ, ਜਸਵੀਰ ਸਿੰਘ ਮਡਿੰਆਣੀ, ਦੇਵਿੰਦਰ ਸਿੰਘ, ਦੀਪ ਸਿੰਘ, ਚਰਨ ਸਿੰਘ ਭਰੋਵਾਲ, ਬੀ ਕੇ ਯੂ ਡਕੌਦਾ-ਧਨੇਰ, ਬੀਬੀ ਸੁਰਿੰਦਰ ਕੌਰ ,ਬੀਬੀ ਹਰਜਿੰਦਰ ਕੌਰ, ਹਰਪ੍ਰੀਤ ਸਿੰਘ ਹੈਪੀ ,ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਗਸੀਰ ਸਿੰਘ ਸੀਰਾ, ਜੇਠਾ ਸਿੰਘ ਤਲਵੰਡੀ ਨੌਆਬਾਦ, ਬਗਾ ਸਿੰਘ ਰਾਣਕੇ, ਦਿਲਬਾਗ ਸਿੰਘ, ਮਹਿੰਦਰ ਸਿੰਘ ਖੁਦਾਈ ਚੱਕ, ਸਾਗਾ, ਸੰਦੀਪ ਕੁਮਾਰ ਤੇ ਰਾਮ ਪ੍ਰਤਾਪ ਭੂੰਦੜੀ ਆਦਿ ਨੇ ਸੰਬੋਧਨ ਕੀਤਾ ‘ਤੇ ਹਾਈਕੋਰਟ ਚੰਡੀਗੜ੍ਹ ਵਿਖੇ ਕਾਨੂੰਨੀ ਲੜਾਈ ‘ਚ ਡਾ.ਸੁਖਦੇਵ ਸਿੰਘ ਭੂੰਦੜੀ , ਕੋਮਲਜੀਤ ਸਿੰਘ, ਜਗਰਾਜ ਸਿੰਘ ਤੇ ਜਗਸੀਰ ਸਿੰਘ ਨੇ ਆਪਣਾ ਰੋਲ ਨਿਭਾਇਆ। ਸਟੇਜ ਸਕੱਤਰ ਦੀ ਜੁੰਮੇਵਾਰੀ ਜਗਤਾਰ ਸਿੰਘ ਮਾੜਾ ਨੇ ਬਾਖੂਬੀ ਨਿਭਾਈ। ਲੰਗਰ ਕਮੇਟੀ ਵਲੋਂ ਰਛਪਾਲ ਸਿੰਘ ਤੂਰ, ਬਲਦੇਵ ਸਿੰਘ ਲਤਾਲਾ ਤੇ ਸਨਦੀਪ ਸਿੰਘ ਭੰਗੂ ਨੇ ਲੰਗਰ ਸੇਵਾ ਵਧੀਆ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly