(ਸੋਸਲ ਮੀਡੀਏ ਤੇ ਚਲ ਰਹੇ ਮੈਸੇਜ ਸੰਬੰਧੀ –
ਫਿਲੌਰ ਵਿਧਾਨ ਸਭਾ ਹਲਕੇ ਦੇ ਵਰਕਰਾਂ ਵਲੋਂ ਫਿਲੌਰ ਅੰਦਰ ਹਾਥੀ ਦੀ ਮੰਗ ਨੂੰ ਲੈਕੇ ਚਲ ਰਹੇ ਅੰਦੋਲਨ ਕਾਰਨ ਅਕਾਲੀ ਦਲ ਬਾਦਲ ਦੇ ਰਾਜਨੀਤਕ ਸੀਰੀ ਜਸਵੀਰ ਸਿੰਘ ਗੜ੍ਹੀ ਵਲੋਂ ਬਸਪਾ ਨੂੰ ਧੋਖਾ ਦੇ ਕੇ ਗਏ ਗੱਦਾਰਾਂ ਨੂੰ ਸਰਦਾਰ ਬਣਾਉਣ ਲਈ ਅਕਾਲੀ ਦਲ ਦੇ ਇਸ਼ਾਰੇ ਤੇ ਪੁਰਾਣੇ ਮਿਹਨਤੀ ਤੇ ਇਮਾਨਦਾਰ ਆਗੂਆਂ ਨੂੰ ਪਾਰਟੀ ‘ਚੋ ਬਾਹਰ ਦਾ ਰਾਸਤਾ ਦਿਖਾਉਣ ਦਾ ਮੈਸੇਜ ਪਾਇਆ ਜਾ ਰਿਹਾ ਹੈ, ਉਸ ਸੰਬੰਧੀ ਬਸਪਾ ਜਲੰਧਰ ਦਿਹਾਤੀ ਦੇ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ, ਰਾਮ ਸਰੂਪ ਸਰੋਏ, ਖੁਸ਼ੀ ਰਾਮ ਨੇ ਕਿਹਾ ਕਿ ਅਸੀਂ ਸਾਹਿਬ ਕਾਸ਼ੀ ਰਾਮ ਜੀ ਦੇ ਸੱਚੇ ਸਿਪਾਹੀ ਹਾਂ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਬਚਾਉਣ ਲਈ ਲੱਗੇ ਹਾਂ ਅਤੇ ਇਹ ਸਾਨੂੰ ਬਸਪਾ ਬਾਦਲ ਵਿਚੋਂ ਤਾਂ ਕੱਢ ਸਕਦੇ ਹਨ ਸਾਹਿਬ ਕਾਸ਼ੀ ਰਾਮ ਜੀਦੀ ਬਸਪਾ ਵਿੱਚੋ ਨਹੀਂ, ਅੰਤਿਮ ਸਾਹਾਂ ਤੱਕ ਸੰਘਰਸ਼ ਜਾਰੀ ਰਹੇਗਾ. ਜੇਕਰ ਗੜ੍ਹੀ ਨੇ ਬਸਪਾ ਤੇ ਵਰਕਰਾਂ ਦੇ ਭਵਿੱਖ ਬਾਰੇ ਸੋਚਿਆ ਹੁੰਦਾ ਤਾਂ ਬਸਪਾ ਦੀਆਂ ਮਜ਼ਬੂਤ ਤੇ ਜਿੱਤਣ ਵਾਲੀਆਂ ਸੀਟਾਂ ਅਕਾਲੀ ਦਲ ਨੂੰ ਆਪਣੇ ਨਿੱਜੀ ਸਵਾਰਥ ਲਈ ਨਾ ਛੱਡਦੇ
ਅੰਮ੍ਰਿਤਪਾਲ ਭੌਂਸਲੇ
ਜਿਲ੍ਹਾ ਪ੍ਰਧਾਨ ਬਸਪਾ ਜਲੰਧਰ ਦਿਹਾਤੀ)
ਵਰਕਰਾਂ ਦਾ ਐਲਾਨ ਕਿਸੇ ਵੀ ਕੀਮਤ ਤੇ ਗੱਦਾਰ ਨੂੰ ਸਰਦਾਰ ਨਹੀਂ ਬਣਨ ਦੇਵਾਂਗੇ
1 ਸਤੰਬਰ ਤੱਕ ਹਾਥੀ ਨਿਸ਼ਾਨ ਦੀ ਮੰਗ ਨਾ ਮੰਨੀ ਗਈ ਤਾਂ 2 ਸਤੰਬਰ ਨੂੰ ਦੋਆਬਾ ਪੱਧਰੀ ਰੈਲੀ ਦੀ ਤਰੀਕ ਅਤੇ ਸਥਾਨ ਦਾ ਕਰਾਂਗੇ ਐਲਾਨ
ਹਲਕੇ ਦਾ ਹਰ ਵਰਕਰ ਅੰਮ੍ਰਿਤਪਾਲ ਭੌਂਸਲੇ ਨਾਲ ਚੱਟਾਨ ਵਾਂਗ ਖੜ੍ਹਾ
ਸੁਖਬੀਰ ਦੇ ਇਸ਼ਾਰੇ ਤੇ ਗੜੀ ਕਰ ਰਿਹਾ ਸਾਹਿਬ ਕਾਂਸ਼ੀਰਾਮ ਜੀ ਦੇ ਮਿਸ਼ਨ ਦਾ ਨੁਕਸਾਨ
ਫਿਲੌਰ/ਗੋਰਾਇਆਂ, (ਸਮਾਜ ਵੀਕਲੀ)- ਵਿਧਾਨ ਸਭਾ ਹਲਕਾ ਫਿਲੌਰ ਤੋਂ ਸਮਝੌਤੇ ਤਹਿਤ ਹਾਥੀ ਦੀ ਮੰਗ ਕਰ ਰਹੇ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਜੁਝਾਰੂ ਆਗੂ ਅੰਮ੍ਰਿਤਪਾਲ ਭੋਂਸਲੇ ਅਤੇ ਚਾਰ ਵਾਰ ਦੇ ਜਿਲਾ ਪ੍ਰਧਾਨ ਰਹੇ ਰਾਮਸਰੂਪ ਸਰੋਏ, ਸਰਪੰਚ ਖੁਸ਼ੀ ਰਾਮ ਯੂਥ ਆਗੂ ਨੂੰ ਪਾਰਟੀ ਲੀਡਰਸ਼ਿਪ ਵਲੋਂ ਬੀਤੇ ਦਿਨੀਂ ਪਾਰਟੀ ਤੋਂ ਬਾਹਰ ਕੱਢਣ ਤੋਂ ਨਰਾਜ਼ ਵੱਡੀ ਗਿਣਤੀ ਵਿਚ ਹਲਕੇ ਦੇ ਵਰਕਰਾਂ ਵਲੋਂ ਗੋਰਾਇਆਂ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿਚ ਸਮੁੱਚੇ ਹਲਕੇ ਦੇ ਵਰਕਰਾਂ ਨੇ ਕਿਹਾ ਕੀ ਉਹ ਅੰਮ੍ਰਿਤਪਾਲ ਭੌਂਸਲੇ ਅਤੇ ਸਾਥੀਆਂ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਕਿਸੇ ਵੀ ਕੀਮਤ ਤੇ ਸਾਹਿਬ ਕਾਂਸ਼ੀਰਾਮ ਜੀ ਦੇ ਮਿਸ਼ਨ ਨਾਲ ਧੋਖਾ ਕਰਕੇ ਗਏ ਗੱਦਾਰ ਨੂੰ ਸਰਦਾਰ ਨਹੀਂ ਬਣਨ ਦੇਣਗੇ। ਇਸ ਮੌਕੇ ਵਰਕਰਾਂ ਨੇ ਸੂਬਾ ਪ੍ਰਧਾਨ ਗੜੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਸਵੀਰ ਸਿੰਘ ਗੜੀ ਅਕਾਲੀ ਦਲ ਦੇ ਇਸ਼ਾਰੇ ਤੇ ਪੰਜਾਬ ਅੰਦਰ ਸਾਹਿਬ ਕਾਂਸ਼ੀਰਾਮ ਜੀ ਦੇ ਅੰਦੋਲਨ ਨੂੰ ਵੱਡੀ ਢਾਹ ਲਗਾ ਕੇ ਗੱਦਾਰਾਂ ਨੂੰ ਸਰਦਾਰ ਬਣਾਉਣ ਲਈ ਕੋਝੀਆਂ ਹਰਕਤਾਂ ਕਰ ਰਿਹਾ ਹੈ ਅਤੇ ਇਹਨਾਂ ਹਰਕਤਾਂ ਨੂੰ ਸਾਹਿਬ ਕਾਂਸ਼ੀਰਾਮ ਜੀ ਦੇ ਜੁਝਾਰੂ ਵਰਕਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਗੜੀ ਦੇ ਗੱਦਾਰਾਂ ਨੂੰ ਸਰਦਾਰ ਬਣਾਉਣ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਸਫ਼ਲ ਨਹੀਂ ਹੋਣ ਦੇਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਬਲਦੇਵ ਸਿੰਘ ਖੈਹਿਰਾ ਨੂੰ ਵੋਟ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਹਲਕਾ ਫਿਲੌਰ ਤੋ ਹਾਥੀ ਦੀ ਮੰਗ ਕਰਦੇ ਜੁਝਾਰੂ ਸਾਥੀਆਂ ਅੰਮ੍ਰਿਤਪਾਲ ਭੌਂਸਲੇ, ਰਾਮਸਰੂਪ ਸਰੋਏ ਅਤੇ ਖੁਸ਼ੀ ਰਾਮ ਨੂੰ ਸੂਬਾ ਪ੍ਰਧਾਨ ਵਲੋਂ ਆਪਣੇ ਤਾਨਾਸ਼ਾਹੀ ਰਵਈਏ ਤਹਿਤ ਪਾਰਟੀ ਤੋਂ ਖਾਰਜ ਕਰ ਦਿੱਤਾ ਗਿਆ ਹੈ ਪਰ ਗੜੀ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿਆਂਗੇ ਗੜੀ ਬੇਸ਼ੱਕ ਪੂਰੇ ਹਲਕੇ ਦੇ ਵਰਕਰਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ ਪਰ ਵਰਕਰ ਆਪਣੀ ਹਾਥੀ ਨਿਸ਼ਾਨ ਦੀ ਮੰਗ ਤੇ ਫਿਰ ਵੀ ਅੜੇ ਰਹਿਣਗੇ। ਇਸ ਮੌਕੇ ਸੀਨੀਅਰ ਆਗੂ ਰਾਮ ਸਰੂਪ ਚੰਬਾ, ਸੁਸ਼ੀਲ ਬਿਰਦੀ, ਨਰਿੰਦਰ ਬਿੱਲਾ ਨੇ ਕਿਹਾ ਕਿ ਜੇਕਰ 1 ਸਤੰਬਰ ਤੱਕ ਹਾਥੀ ਨਿਸ਼ਾਨ ਦੀ ਮੰਗ ਨੂੰ ਨਾ ਮੰਨਿਆ ਗਿਆ ਤਾਂ 2 ਸਤੰਬਰ ਨੂੰ ਦੋਆਬਾ ਪੱਧਰੀ ਪਰਦਾਫਾਸ਼ ਰੈਲੀ ਦੀ ਤਰੀਕ ਅਤੇ ਸਥਾਨ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਪੂਰੇ ਪੰਜਾਬ ਅੰਦਰ ਸਾਹਿਬ ਕਾਂਸ਼ੀਰਾਮ ਜੀ ਦੇ ਮਿਸ਼ਨ ਨੂੰ ਬਚਾਉਣ ਲਈ ਲਾਮਬੰਦੀ ਕੀਤੀ ਜਾਏਗੀ ਉਨ੍ਹਾਂ ਅੱਗੇ ਕਿਹਾ ਕਿ ਅਕਾਲੀਦਲ ਚ ਸਮਝੌਤੇ ਤਹਿਤ ਚਮਕੌਰ ਸਾਹਿਬ ਸਮੇਤ ਅਨੇਕਾਂ ਸੀਟਾਂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਾਗ਼ੀ ਸੁਰ ਅਲਾਪ ਰਹੇ ਹਨ ਅਤੇ ਆਜ਼ਾਦ ਚੋਣ ਲੜਨ ਦੀਆਂ ਗੱਲਾਂ ਆਖ ਰਹੇ ਹਨ, ਪਰ ਅਕਾਲੀ ਦਲ ਵਲੋਂ ਕਿਸੇ ਆਗੂ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਏਧਰ ਫਿਲੌਰ ਅੰਦਰ ਹਾਥੀ ਦੀ ਮੰਗ ਕਰਨ ਵਾਲਿਆਂ ਨੂੰ ਹੀ ਪਾਰਟੀ ਚੋਂ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੜ੍ਹੀ ਬਾਦਲਾਂ ਦੇ ਇਸ਼ਾਰੇ ਤੇ ਪੰਜਾਬ ਅੰਦਰ ਸਾਹਿਬ ਕਾਂਸ਼ੀਰਾਮ ਜੀ ਦੀ ਬਸਪਾ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਉਹ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਦੇ ਸੱਚੇ ਸਿਪਾਹੀ ਹਨ ਅਤੇ ਸਾਹਿਬ ਦਾ ਮਿਸ਼ਨ ਉਨ੍ਹਾਂ ਦੇ ਖੂਨ ਅੰਦਰ ਹੈ ਜਿਸ ਨੂੰ ਬਾਦਲਾਂ ਦੇ ਇਸ਼ਾਰੇ ਤੇ ਗੜੀ ਕਦੇ ਵੀ ਬਾਹਰ ਨਹੀਂ ਕੱਢ ਸਕੇਗਾ ਅਤੇ ਜੇਕਰ ਹਲਕੇ ਦੇ ਵਰਕਰਾਂ ਦੀ ਹਾਥੀ ਦੀ ਮੰਗ ਨੂੰ ਜਲਦ ਨਾ ਮੰਨਿਆ ਗਿਆ ਤਾਂ ਗੜ੍ਹੀ ਖ਼ਿਲਾਫ਼ ਪਰਦਾਫਾਸ਼ ਰੈਲੀ ਕਰਕੇ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਨੂੰ ਬਚਾਉਣ ਲਈ ਪੂਰੇ ਪੰਜਾਬ ਅੰਦਰ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਅੰਮ੍ਰਿਤਪਾਲ ਭੌਂਸਲੇ, ਰਾਮਸਰੂਪ ਸਰੋਏ, ਰਾਮਸਰੂਪ ਚੰਬਾ, ਖੁਸ਼ੀ ਰਾਮ, ਸੁਸ਼ੀਲ ਵਿਰਦੀ, ਨਰਿੰਦਰ ਬਿੱਲਾ, ਅਸ਼ੋਕ ਰੱਤੂ, ਰਜਿੰਦਰ ਕਜਲੇ, ਕੁਲਵੰਤ ਤੱਖਰ, ਧਰਮਪਾਲ ਛੋਕਰਾਂ, ਸਰਬਜੀਤ ਸਾਬੀ ਸਰਪੰਚ, ਅਮਰਦੀਪ ਟੀਨੂੰ ਮੈਂਬਰ ਬਲਾਕ ਸੰਮਤੀ, ਹਰਨੇਕ ਗੜੀ, ਰਾਏ ਬਰਿੰਦਰ ਚੌਹਾਨ ਸਾਬਕਾ ਕੌਂਸਲਰ, ਰਣਜੀਤ ਸਿੰਘ ਅਕਲਪੁਰ, ਮਹਿੰਦਰਪਾਲ ਤੇਹਿੰਗ, ਤਿਲਕਰਾਜ ਅੱਪਰਾ, ਰਣਜੀਤ ਪੰਚ, ਨਿਰਮਲ ਰੁੜਕਾ, ਜੋਤੀ ਅੱਟਾ, ਰਾਜਵੰਤ ਕੌਰ ਰੂਪੋਵਾਲ, ਸੋਹਣ ਲਾਲ ਮੋਮੀ, ਜੀਤੀ ਅੱਪਰਾ, ਜੋਗਿੰਦਰ ਛਿਛੋਵਾਲ , ਲੇਖਰਾਜ ਚੌਂਕੜੀਆ, ਵਿਨੇ ਅੱਪਰਾ, ਬਲਵੀਰ ਪਾਲਾਂ, ਵਿੱਪਨ ਕੁਮਾਰ, ਲਵਲੀ ਰੁੜਕਾ, ਰਾਮੂ ਬੰਸੀਆ, ਗੁਰਮੇਲ ਜੰਡ, ਲਾਡੀ ਮਹਿਸਮਪੁਰ, ਭਾਗ ਰਾਮ ਰੂਪੋਵਾਲ, ਪੀ ਕੇ ਮੁਠੱਡਾ, ਮੱਖਣ ਫਲਪੋਤਾ, ਦੀਪਾ ਮੀਓਵਾਲ਼, ਹਰਜਿੰਦਰ ਸੂਰਜਾਂ, ਭੁਪਿੰਦਰ ਭਿੰਦਾ, ਕਮਲ ਮਹਿਮੀ, ਰੇਸ਼ਮ ਕਮਾਲਪੁਰ ਅਤੇ ਕਮਲ ਗੋਵਾਹਰ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।