ਭੁਲੱਥ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਬ ਡਵੀਜਨਲ ਕਸਬਾ ਭੁਲੱਥ ਵਿਖੇ ਬੱਲ ਇਨਕਾਰਪੋਰੇਸ਼ਨ ਕੰਪਨੀ ਤੇ ਸਮਾਜ ਸੇਵੀ ਸੰਸਥਾ ਵੱਲੋਂ 12-13-14 ਅਪ੍ਰੈਲ ਨੂੰ ਕਬੱਡੀ ਪ੍ਰਮੋਟਰ ਸਵ: ਅਵਤਾਰ ਸਿੰਘ ਬੱਲ ਦੀ ਯਾਦ ਵਿਚ ਕਰਵਾਏ ਜਾਣ ਵਾਲੇ 56ਵੇਂ ਕਬੱਡੀ ਕੱਪ ਦੇ ਚਰਚੇ ਦੁਨੀਆ ਭਰ ਚ ਹੁੰਦੇ ਦੇਖੇ ਜਾ ਰਹੇ ਹਨ। ਜਿੱਥੇ ਖਿਡਾਰੀਆ ਨੂੰ ਤਾਂ ਵੱਡੇ ਇਨਾਮ ਤਾਂ ਦਿੱਤੇ ਜਾਣਗੇ ਉੱਥੇ ਦਰਸ਼ਕਾਂ ਨੂੰ ਮਹਿੰਗੇ ਤੇ ਕੀਮਤੀ ਤੋਹਫੇ ਲੱਕੀ ਕੂਪਨਾਂ ਜਰੀਏ ਦਿੱਤੇ ਜਾਣਗੇ। ਜਾਰੀ ਕੀਤੇ ਗਏ ਪੋਸਟਰ ਤੇ ਪ੍ਰਬੰਧਕ ਪ੍ਰਭਜੋਤ ਸਿੰਘ ਘੁੰਮਣ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 45 ਕਿਲੋ ਵਾਲੀ ਟੀਮ ਨੂੰ ਪਹਿਲਾਂ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 50 ਹਜਾਰ ਐਲਾਨਿਆ ਗਿਆ ਤੇ 65 ਕਿਲੋ ਵਾਲੀ ਟੀਮ ਨੂੰ ਪਹਿਲਾ ਇਨਾਮ 1 ਲੱਖ 11 ਹਜਾਰ ਰੁਪਏ ਤੇ ਦੂਜਾ ਇਨਾਮ 61 ਹਜਾਰ ਰੁਪਏ ਐਲਾਨਿਆ ਗਿਆ, ਇਸੇ ਤਰ੍ਹਾ ਲੜਕੀਆ ਦੇ ਮੈਚ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75 ਹਜਾਰ ਰੁਪਏ ਜਦ ਕਿ ਲੜਕਿਆ ਦੀ 85 ਕਿਲੋ ਭਾਰ ਵਾਲੀ ਟੀਮ ਨੂੰ ਪਹਿਲਾਂ ਇਨਾਮ 3 ਲੱਖ ਰੁਪਏ ਤੇ ਦੂਜਾ ਇਨਾਮ 2 ਲੱਖ ਰੁਪਏ ਦੇਣ ਦੇ ਐਲਾਨ ਕੀਤੇ ਗਏ ਹਨ ਅਤੇ ਇਸ ਤੋਂ ਉਪਰ ਭਾਰ ਵਾਲੀਆ ਟੀਮਾਂ ਦਾ ਪਹਿਲਾਂ ਤੇ ਦੂਜਾ ਇਨਾਮ ਦਾ ਹਲੇ ਐਲਾਨ ਨਹੀ ਹੋਇਆ ਪਰ ਸੰਕੇਤ ਹਨ ਕਿ ਉਨ੍ਹਾਂ ਦਾ ਇਨਾਮ ਵੱਡੀ ਰਕਮਾਂ ਦੇ ਹੋਣਗੇ। ਇਸ ਤੋਂ ਇਲਾਵਾ ਆਲ ਇੰਡੀਆ ਫੁੱਟਬਾਲ ਦਾ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ ਜਿਸਦਾ ਪਹਿਲਾਂ ਇਨਾਮ 3 ਲੱਖ ਰੁਪਏ ਤੇ ਦੂਜਾ ਇਨਾਮ 1 ਲੱਖ 50 ਹਜਾਰ ਰੁਪਏ ਐਲਾਨਿਆ ਗਿਆ ਹੈ। ਚਲਦੇ ਮੈਚ ਦੋਰਾਨ ਦਰਸ਼ਕਾਂ ਵਾਸਤੇ ਮਹਿੰਗੇ ਮੋਟਰ ਸਾਈਕਲ ਤੇ ਹੋਰ ਕੀਮਤੀ ਸਮਾਨ ਲੱਕੀ ਕੂਪਨਾਂ ਜਰੀਏ ਦਿੱਤੇ ਜਾਣਗੇ। ਬੀਤੇ ਸਾਲ ਵੀ ਇੱਥੇ ਹੋਏ ਟੂਰਨਾਮੈਂਟ ਨੇ ਦੁਨੀਆ ਭਰ ਦੀ ਨਿਗਾਹਾ ਆਪਣੇ ਵੱਲ ਖਿੱਚ ਲਈਆ ਸਨ ਜਦੋਂ ਖਿਡਾਰੀਆ ਦੀ ਇਕ ਇਕ ਰੇਡ ਤੇ ਲੱਖਾਂ ਰੁਪਏ ਲਗਾਏ ਗਏ ਸਨ ਅਤੇ ਟਰੈਕਟਰ, ਹਾਰਲੇ ਮੋਟਰ ਸਾਈਕਲ ਵੀ ਇਨਾਮਾਂ ਵਿਚ ਦਿੱਤੇ ਗਏ ਸਨ। ਇਸ ਵਾਰ ਵੀ ਅਜਿਹੇ ਮਹਿੰਗੇ ਤੇ ਕੀਮਤੀ ਇਨਾਮ ਦਿੱਤੇ ਜਾਣਗੇ ਪ੍ਰਤੂੰ ਹਲੇ ਤੱਕ ਐਲਾਨ ਨਹੀ ਕੀਤਾ ਗਿਆ ਅਤੇ ਆਸਤਾ-ਆਸਤਾ ਇਕ ਤੋਂ ਇਕ ਵੱਧ ਕੇ ਐਲਾਨ ਕੀਤੇ ਜਾ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭੁਲੱਥ ਦੇ ਇਸ ਕਬੱਡੀ ਕੱਪ ਵਿਚ ਵਿਸ਼ਵ ਭਰ ਦੇ ਵੱਸਦੇ ਕਬੱਡੀ ਦੇ ਨਾਮੀ ਤੇ ਵੱਡੇ ਜਾਣੇ ਪਹਿਚਾਣੇ ਖਿਡਾਰੀ ਸ਼ਿਰਕਤ ਕਰਨਗੇ ਅਤੇ ਜੋਰਦਾਰ ਫਸਵੇਂ ਮੁਕਾਬਲੇ ਹੋਣਗੇ। ਜਿਕਰਯੋਗ ਕਿ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਤੇ ਕੰਪਨੀ ਦੇ ਐਮ.ਡੀ. ਮੋਹਨਬੀਰ ਸਿੰਘ ਬੱਲ ਵੱਲੋਂ ਇਹ ਕਬੱਡੀ ਮੇਲਾ ਆਪਣੇ ਪਿਤਾ ਅਵਤਾਰ ਸਿੰਘ ਬੱਲ ਦੀ ਯਾਦ ਵਿਚ ਕਰਵਾਇਆ ਜਾਦਾ ਹੈ ਅਤੇ ਉਸਦੇ ਪਿਤਾ ਪਹਿਲਾ ਇਸ ਕੱਪ ਦੀ ਮੁੱਖ ਪ੍ਰਬੰਧਕ ਵਜੋਂ ਅਗਵਾਈ ਕਰਦੇ ਸਨ। ਕਬੱਡੀ ਜਗਤ ਵਿਚ ਮੋਹਨਬੀਰ ਸਿੰਘ ਬੱਲ ਵੱਲੋਂ ਵੰਡੇ ਜਾਂਦੇ ਇਨਾਮ ਤੇ ਗੂੜੀ ਮੁਹੱਬਤ ਕਰਕੇ ਉਸਨੂੰ ਕਬੱਡੀ ਕਿੰਗ ਕਿਹਾ ਵੀ ਸੁਣਿਆ ਜਾਦਾ ਹੈ ਅਤੇ ਉਸਦੇ ਸਾਥੀਆ ਨੇ ਦੱਸਿਆ ਕਿ ਮੋਹਨਬੀਰ ਸਿੰਘ ਬੱਲ ਦਾ ਸੁਪਨਾ ਹੈ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਭਰ ਵਿਚ ਇਕ ਵੱਡੇ ਮੁਕਾਮ ਤੱਕ ਪਹੁੰਚਾਉਣਾ ਹੈ ਅਤੇ ਇਹ ਸੁਪਨਾ ਪੂਰਾ ਕਰਨ ਲਈ ਉਹ ਪੁਰਜੋਰ ਹਰ ਪੱਖੋ ਯਤਨ ਕਰਨ ਰਿਹਾ। ਨਵੇਂ ਨੋਜਵਾਨਾਂ ਨੂੰ ਇਸ ਨਾਲ ਜੁੜਣ ਲਈ ਉਤਸ਼ਾਹਿਤ ਤੇ ਬਣਦੀ ਮਦਦ ਵੀ ਕਰ ਰਿਹਾ ਹੈ। ਬੀਤੇ ਸਾਲ ਦਰਸ਼ਕਾਂ ਦੇ ਹੋਏ ਵੱਡੇ ਇਕੱਠ ਦੇ ਮੱਧੇਨਜਰ ਇਸ ਵਾਰ ਖਾਸ ਤੋਰ ਤੇ ਆਪਣੀ ਨਿੱਜੀ ਜਮੀਨ ਨੂੰ ਗਰਾਉਂਡ ਦਾ ਰੂਪ ਦੇ ਦਿੱਤਾ ਗਿਆ ਅਤੇ ਉੱਥੇ ਇਹ ਮੈਚ ਕਰਵਾਏ ਜਾਣਗੇ, ਜਿੱਥੇ ਬੁਨਿਆਦੀ ਤੇ ਵੱਡੇ ਪ੍ਰਬੰਧ ਵੀ ਕੀਤੇ ਜਾਣਗੇ। ਇਸ ਤਰ੍ਹਾਂ ਦੇਖਿਆ ਗਿਆ ਕਿ ਭੁਲੱਥ ਕਬੱਡੀ ਕੱਪ ਦਾ ਇੰਤਜਾਰ ਕੇਵਲ ਖਿਡਾਰੀਆ ਨੂੰ ਨਹੀ ਬਲਕਿ ਦਰਸ਼ਕਾਂ ਵੀ ਬਹੁਤ ਉਸ਼ਾਹਿਤ ਹਨ, ਕਿਉਂਕਿ ਇੱਥੇ ਕੇਵਲ ਖਿਡਾਰੀ ਨਹੀ ਦਰਸ਼ਕ ਵੀ ਕਿਸਮਤ ਅਜਮਾਕੇ ਮਹਿੰਗੇ ਇਨਾਮ ਘਰਾਂ ਨੂੰ ਲਿਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj