ਭੀਖੀ ਦੇ ਕਬੱਡੀ ਕੱਪ ‘ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ

ਫੋਟੋ ਕਰਨ ਭੀਖੀ
ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੂਸਰਾ ਦੋ ਰੋਜਾ ਕਬੱਡੀ ਕੱਪ ਨੈਸ਼ਨਲ ਕਾਲਜ ਭੀਖੀ ਦੇ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ। ਕਬੱਡੀ ਓਪਨ ਤੇ 65 ਕਿੱਲੋ ਵਜ਼ਨ ਦੇ ਮੁਕਾਬਲੇ ਕਰਵਾਏ ਗਏ। ਕਲੱਬ ਪ੍ਰਧਾਨ ਮਾਇਕਲ ਤੇ ਮੀਤ ਪ੍ਰਧਾਨ ਸਤਗੁਰ ਡੀ.ਪੀ. ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਕਬੱਡੀ ਓਪਨ ਵਿੱਚ ਪਹਿਲਾਂ ਸਥਾਨ ਰੱਤਾ ਥੇਹ (ਹਰਿਆਣਾ) ਦੀ ਟੀਮ ਦੇ ਹਿੱਸੇ ਤੇ ਦੂਜਾ ਚੱਠੇ ਵਾਲਾ ਨੇ ਜਿੱਤਿਆ। ਕਬੱਡੀ 65 ਕਿੱਲੋ ਪਹਿਲਾ ਇਨਾਮ ਫਰਵਾਹੀ ਨੇ ਜਿੱਤਿਆ। ਇਸ ਸਮੇਂ ਨੌਜਵਾਨ ਆਗੂ ਤੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਚੁਸਪਿੰਦਰਬੀਰ ਸਿੰਘ ਚਹਿਲ ਤੇ ਬਾਬਾ ਹਰਜਿੰਦਰ ਸਿੰਘ ਖਾਲਸਾ ਭੀਖੀ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਠੰਡ ਦੇ ਬਾਵਜੂਦ ਵੀ ਲੋਕਾਂ ਦਾ ਭਰਵਾਂ ਇਕੱਠ ਰਿਹਾ। ਪ੍ਰੋ. ਗੁਰਤੇਜ ਸਿੰਘ ਨੈਸ਼ਨਲ ਕਾਲਜ ਭੀਖੀ ਵੱਲੋਂ ਸਮੂਹ ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਪਹਿਲੇ ਤੇ ਦੂਜੇ ਸਥਾਨ ਦੇ ਜੇਤੂ ਖਿਡਾਰੀਆਂ ਦਾ ਕੱਪਾਂ ਤੇ ਗੀਜ਼ਰਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਰਾਹੁਲ ਬਿੰਦਲ, ਲੱਕੀ ਪੰਜਾਬ ਪੁਲੀਸ, ਪ੍ਰਦੀਪ ਚਹਿਲ, ਕਪਿਲ ਬਿੰਦਲ, ਗੁਰਵਿੰਦਰ ਨਿੱਕਾ, ਅਮਨਿੰਦਰ ਬਾਵਾ, ਹਾਜ਼ਰ ਸਨ। ਪਹਿਲੇ ਸਥਾਨ ਦੀਆਂ ਟੀਮਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਫੋਟੋ ਕਰਨ ਭੀਖੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੁਭ ਸਵੇਰ ਦੋਸਤੋ
Next articleਬਲਾਕ ਲੰਬੀ ਦੇ ਬਲਾਕ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ (ਰਾਅ) ਕੁਇਜ਼ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁਲ ਖੁਰਾਣਾ ਵਿਖੇ ਕਰਵਾਏ ਗਏ