ਭਾਰਤ ਵਿਕਾਸ ਪ੍ਰੀਸ਼ਦ ਨੇ ਲਾਇਆ ਲੰਗਰ

*ਪ੍ਰੀਸ਼ਦ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਜਾਰੀ ; ਪਰਮਜੀਤ ਰੰਮੀ 
ਡੇਰਾਬੱਸੀ ,24 ਜੁਲਾਈ (ਪੱਤਰ  ਪ੍ਰੇਰਕ)-ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸੋਮਵਾਰ ਨੂੰ ਬਰਵਾਲਾ ਰੋਡ ਤੇ ਕੜੀ, ਚਾਵਲ,ਰੋਟੀ, ਆਲੂ ਛੋਲੇ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ।
ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਪ੍ਰੀਸ਼ਦ ਦੇ ਮੈਂਬਰ ਵਿਜੈ ਭੋਲੇ ਦੇ ਪੁੱਤਰ ਇਸਾਨ ਦੇ ਜਨਮਦਿਨ ਮੌਕੇ ਵਿਜੇ ਭੋਲੋ ਵਲੋਂ ਸੇਵਾ ਕੀਤੀ ਗਈl
ਪਰਮਜੀਤ ਸੈਣੀ ਨੇ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਹੈl ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਸੇਵਾ ਜਰੂਰ ਕਰਨੀ ਚਾਹੀਦੀ ਹੈ। ਕਿਉ ਜੋ ਸੇਵਾ ਹੀ ਇੱਕ ਅਜਿਹਾ ਰਸਤਾ ਹੈ ਜਿਸ ਨਾਲ ਅਸੀਂ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਬਣਾਕੇ
ਉਸ ਪਰਮ ਪਿਤਾ ਪਰਮੇਸ਼ਵਰ ਨਾਲ ਮਿਲ ਸਕਦੇ ਹਾਂ ।
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬੰਸਲ,ਸਕੱਤਰ ਬਰਖਾ ਰਾਮ, ਕੈਸ਼ੀਅਰ ਨਿਤੀਨ ਜਿੰਦਲ, ਪ੍ਰੋਜੈਕਟ ਚੇਅਰਮੈਨ ਕਪਿਲ ਗੁਪਤਾ, ਰਿਸ਼ੀ ਜਿੰਦਲ, ਅਰੁਣ ਕੁਮਾਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਐਲੀਮੈਂਟਰੀ ਸਕੂਲ ਸਮਗੌਲੀ ਵਿਖੇ ਲਗਾਏ ਗਏ ਪੌਦੇ
Next articleਕੋਚ ਗੁਰਮੇਲ ਸਿੰਘ ਦਿੜਬਾ ਆਪਣੇ ਆਪ ਵਿੱਚ ਕਬੱਡੀ ਦੀ ਸੰਸਥਾ ਸੀ – ਲੱਛਰ ਬ੍ਰਦਰਜ ਅਮਰੀਕਾ