ਭਾਰਤ ਵਿਕਾਸ ਪ੍ਰੀਸ਼ਦ ਨੇ ਰਾਹਗੀਰਾਂ ਲਈ ਲਾਇਆ ਲੰਗਰ

ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਦੇ ਮੈਂਬਰ ਲੰਗਰ ਦੀ ਸੇਵਾ ਕਰਦੇ ਹੋਏl

ਡੇਰਾਬੱਸੀ (ਸਮਾਜ ਵੀਕਲੀ) (ਨਿੱਜੀ ਪੱਤਰ ਪ੍ਰੇਰਕ ): ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸਥਾਨਕ ਗ੍ਰੀਨ ਸਟੇਟ ਬਰਵਾਲਾ ਰੋਡ ਤੇ ਛੋਲੇ ਪੂੜੀਆਂ ਅਤੇ ਹਲਵੇ ਦਾ ਲੰਗਰ ਲਾਇਆ ਗਿਆl ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਰੰਮੀ ਸੈਣੀ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਦੀ ਡੇਰਾਬੱਸੀ ਸਾਖਾ ਵੱਲੋਂ ਮੰਗਲਵਾਰ ਨੂੰ ਗ੍ਰੀਨ ਸਟੇਟ ਬਰਵਾਲਾ ਰੋਡ ਡੇਰਾਬੱਸੀ ਵਿਖੇ ਛੋਲੇ ਪੂੜੀਆਂ ਅਤੇ ਹਲਵੇ ਦਾ ਲੰਗਰ ਲਾਇਆ ਗਿਆl ਲੰਗਰ ਦੀ ਸੇਵਾ ਸਮਾਜ ਸੇਵੀ ਵਿਮਲ ਚੋਪੜਾ ਵੱਲੋਂ ਕੀਤੀ ਗਈ l

ਸੈਣੀ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਰਕਾਰੀ ਕਾਲਜ ਡੇਰਾਬੱਸੀ ਦੇ ਸਹਿਯੋਗ ਨਾਲ ਕਾਲਜ ਵਿਖੇ 14 ਜੂਨ ਬੁਧਵਾਰ ਨੂੰ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ l ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਖੂਨਦਾਨ ਕੈਂਪ ਵਿਚ ਪਹੁੰਚਣ ਲਈ ਬੇਨਤੀ ਵੀ ਕੀਤੀ l

ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ ਬਾਂਸਲ, ਸੈਕਟਰੀ ਬਰਖਾ ਰਾਮ, ਖਜਾਨਚੀ ਨੀਤਿਨ ਜਿੰਦਲ, ਪ੍ਰੋਜੈਕਟ ਚੇਅਰਮੈਨ ਕਪਿਲ ਗੁਪਤਾ,ਕਿ੍ਸਨ ਲਾਲ ਉਪਨੇਜਾ, ਸੁਰਿੰਦਰ ਅਰੋੜਾ, ਵਿਮਲ ਜੈਨ, ਮਾਸਟਰ ਕਰਮ ਚੰਦ, ਰਵਿੰਦਰ ਵੈਸ਼ਨਵ, ਦਿਨੇਸ਼ ਵੈਸ਼ਨਵ, ਮਾਧਵ ਜਿੰਦਲ, ਰਮੇਸ਼ ਮਹਿੰਦਰੂ ਆਦਿ ਹਾਜ਼ਰ ਸਨ l

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFamily of Indian-origin teen killed in UK knife attack ‘devastated’
Next articleTurkey, Sweden agree to hold more talks on NATO bid ahead of summit