* ਸਾਨੂੰ ਹਮੇਸ਼ਾ ਵੀਰ ਜਵਾਨਾਂ ਦੇ ਬਲਿਦਾਨ ਨੂੰ ਯਾਦ ਰੱਖਣਾ ਚਾਹੀਦਾ : ਪਰਮਜੀਤ ਰੰਮੀ
ਡੇਰਾਬੱਸੀ (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ, ਮੋਹਾਲੀ) :ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ 26 ਜਨਵਰੀ ਨੂੰ ਮਨਾਉਂਦੇ ਹੋਏ ਆਪਣੇ 60ਵੇਂ ਪ੍ਰਜੈਕਟ ਦੇ ਤਹਿਤ ਪ੍ਰੀਸ਼ਦ ਭਵਨ ਵਿਖੇ ਪ੍ਰਧਾਨ ਪਰਮਜੀਤ ਰੰਮੀ ਸੈਣੀ ਵੱਲੋਂ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈl ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈl ਪ੍ਰੀਸ਼ਦ ਦੇ ਮੈਂਬਰਾਂ ਦੇ ਸਹਿਯੋਗ ਨਾਲ ਵੰਦੇ ਮਾਤਰਮ ਗਾਇਆ ਗਿਆ l ਇਸ ਮੌਕੇ ਦੇਸ਼ ਤੇ ਜਾਨਾਂ ਵਾਰਨ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ l ਇਸ ਮੌਕੇ ਤਿੰਨ ਰੰਗੇ ਗੁਬਾਰੇ ਅਤੇ ਕਬੂਤਰ ਹਵਾ ਵਿੱਚ ਉਢਾਏ ਗਏ।
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਪਰਮਜੀਤ ਸਿੰਘ ਰੰਮੀ ਨੇ ਇਸ ਕੌਮੀ ਦਿਵਸ ਤੇ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜਿੰਦਗੀ ਵਿੱਚ ਇਹਨਾਂ ਵੀਰ ਜਵਾਨਾਂ ਦੇ ਬਲਿਦਾਨ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ਉਪੇਸ਼ ਬੰਸਲ, ਬਰਖਾ ਰਾਮ, ਸੁਰਿੰਦਰ ਅਰੌੜਾ, ਸੋਮਨਾਥ ਸ਼ਰਮਾ, ਰਜਨੀਸ਼ ਸ਼ਰਮਾ, ਹਤਿੰਦਰ ਮੋਹਨ ਸ਼ਰਮਾ, ਪ੍ਰੋਜੈਕਟ ਚੇਅਰਮੈਨ ਸੁਸ਼ੀਲ ਵਿਆਸ, ਰਮੇਸ਼ ਮਹਿੰਦਰੂ, ਨਰੇਸ਼ ਮਲਹੋਤਰਾ , ਜਗਦੀਸ਼ ਮਲਹੌਤਰਾ, ਧਵਨ ਆਦਿ ਹਾਜ਼ਰ ਸਨ।