ਭਾਰਤ ਵਿਕਾਸ ਪ੍ਰੀਸ਼ਦ ਨੇ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਦਿੱਤੀ ਸਿਲਾਈ ਮਸ਼ੀਨ ਅਤੇ ਟਰੰਕ 

* ਭਾਰਤ ਵਿਕਾਸ ਪ੍ਰੀਸ਼ਦ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ: ਪਰਮਜੀਤ ਰੰਮੀ 
ਡੇਰਾਬੱਸੀ (ਸੰਜੀਵ ਸਿੰਘ ਸੈਣੀ, ਮੋਹਾਲੀ  )-ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਸ਼ੁਕਰਵਾਰ ਨੂੰ ਲੋੜਵੰਦ ਪਰਿਵਾਰ ਦੀ ਮਿਹਨਤੀ ਲੜਕੀ ਦੇ ਵਿਆਹ ਲਈ ਇਕ ਸਿਲਾਈ ਮਸ਼ੀਨ ਅਤੇ ਟਰੰਕ ਤੋਹਫ਼ੇ ਵਜੋਂ ਦਿੱਤੀ l
ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਪ੍ਰੀਸ਼ਦ ਭਵਨ ਵਿਖੇ ਸ਼ੁਕਰਵਾਰ ਨੂੰ ਗਰੀਬ ਪਰਿਵਾਰ ਦੀ ਮਿਹਨਤੀ ਲੜਕੀ ਦੇ ਵਿਆਹ ਲਈ ਸਿਲਾਈ ਮਸ਼ੀਨ ਅਤੇ ਟਰੰਕ ਤੋਹਫ਼ੇ ਵਜੋਂ ਦਿੱਤਾ l ਉਨ੍ਹਾ ਦੱਸਿਆ ਕਿ ਲੜਕੀ ਸਿਲਾਈ ਕਢਾਈ ਦਾ ਸਾਰਾ ਕੰਮ ਚੰਗੀ ਤਰ੍ਹਾਂ ਜਾਣਦੀ ਹੈ l ਸਿਲਾਈ ਮਸ਼ੀਨ ਨਾਲ ਲੜਕੀ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ l ਇਸ ਮੌਕੇ ਪ੍ਰੀਸ਼ਦ ਦੇ ਪ੍ਰੋਜੈਕਟ ਚੇਅਰਮੈਨ ਅਤੇ ਸਮਾਜ ਸੇਵੀ ਸੁਰਿੰਦਰ ਸਿੰਘ ਪਰਾਗਪੁਰ ਨੇ ਲੜਕੀ ਨੂੰ ਆਸ਼ੀਰਵਾਦ ਦਿੰਦਿਆਂ ਆਉਣ ਵਾਲੀ ਜ਼ਿੰਦਗੀ ਲਈ ਸ਼ੁਭਕਾਮਨਾ ਵੀ ਦਿੱਤੀਆਂ l
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਅਰੋੜਾ, ਸੈਕਟਰੀ ਹਤਿੰਦਰ ਮੋਹਨ , ਕੈਸ਼ੀਅਰ ਵਿਸਾਲ ਸ਼ਰਮਾ, ਸੁਸ਼ੀਲ ਵਿਆਸ , ਬਰਖਾ ਰਾਮ, ਜਗਦੀਸ਼ ਮਲਹੋਤਰਾ , ਨਰੇਸ਼ ਮਲਹੋਤਰਾ,ਰਜਨੀਸ਼ ਸ਼ਰਮਾ, ਦੀਪਕ ਸ਼ਰਮਾ, ਕ੍ਰਿਸ਼ਨ ਲਾਲ ਉਪਨੇਜਾ , ਖਰੈਤੀ ਲਾਲ, ਰਮੇਸ਼ ਮਹਿੰਦਰੂ ਅਤੇ ਉਪੇਸ ਬੰਸਲ ਹਾਜ਼ਰ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਤਾਬ:- ਤੋਪਿਆ ਵਾਲ਼ੀ ਕਮੀਜ (ਕਹਾਣੀ ਸੰਗ੍ਰਿਹ)
Next articleSUNDAY SAMAJ WEEKLY = 21/04/2024