ਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 139 ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ 

* ਅੱਖਾਂ ਦਾਨ ਸੱਭ ਤੋਂ ਵੱਡਾ ਦਾਨ: ਪਰਮਜੀਤ ਰੰਮੀ 
ਡੇਰਾਬੱਸੀ,  (ਸੰਜੀਵ ਸਿੰਘ ਸੈਣੀ, ਮੋਹਾਲੀ)-ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਹਨl ਪ੍ਰੀਸ਼ਦ ਦੀ ਡੇਰਾਬੱਸੀ ਬਰਾਂਚ
ਅੱਖਾਂ ਦਾਨ ਕਰਵਾਉਣ ਵਿਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ ਅਤੇ ਇਸ ਵੇਲੇ ਦੀ ਉਤਰੀ
ਭਾਰਤ ਵਿਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ।
 ਜਾਣਕਾਰੀ ਦਿੰਦੇ ਹੋਏ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਸੰਜੇ ਸਾਂਵਰੀਆ ਦੀ ਬੇਟੀ ਭਾਵਨਾ ਵਾਲਮੀਕੀ ਬਸਤੀ ਦਾ ਸ਼ੁਕਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ l ਡੇਰਾਬੱਸੀ ਭਾਰਤ ਵਿਕਾਸ ਪਰਿਸ਼ਦ ਦੇ ਆਈ ਡਨੋਸਨ ਚੇਅਰਮੈਨ ਸੰਜੀਵ ਥੰਮਨ ਅਤੇ ਪ੍ਰੀਸ਼ਦ ਦੇ ਯਤਨਾਂ ਸਦਕਾ ਸੰਜੇ ਸਾਂਵਰੀਆ ਦੀ ਸਹਿਮਤੀ ਨਾਲ ਉਨਾਂ ਦੀ ਬੇਟੀ ਭਾਵਨਾ (22 ) ਦੀਆਂ ਅੱਖਾਂ ਸੈਕਟਰ 32 ਚੰਡੀਗੜ੍ਹ ਹਸਪਤਾਲ ਨੂੰ ਦਾਨ ਕਰਵਾਈਆਂ ਗਈਆਂl
ਸੈਣੀ ਨੇ ਦੱਸਿਆ ਕਿ ਹੁਣ ਤੱਕ 139 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਜਿਹਨਾਂ ਨਾਲ 278 ਇਨਸਾਨਾਂ ਦੀ ਜਿੰਦਗੀ ਵਿੱਚ ਰੋਸ਼ਨੀ ਹੋਈ ਹੈ।
ਉਹਨਾਂ ਕਿਹਾ ਕਿ ਅੱਖਾਂ ਦਾਨ ਇਕ ਮਹਾਂਦਾਨ ਹੈ l ਸਾਨੂੰ ਸਭ ਨੂੰ ਵੱਧ ਤੋਂ ਵੱਧ ਇਸ ਦਾਨ ਲਈ ਸਹਿਯੋਗ ਦੇਣ ਦੀ ਲੋੜ ਹੈ। ਪ੍ਰੀਸ਼ਦ ਦੇ ਮੈਂਬਰਾਂ ਨੇ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹੋਰਾਂ ਨੂੰ ਇਸ ਕੰਮ ਲਈ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾl

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰ ਯੂਨੀਅਨ ਅਤੇ ਲਾਇਨਜ਼ ਕਲੱਬ ਨੇ ਮਨੀਪੁਰ ਕਾਂਡ ਦੇ ਰੋਸ ਵਜੋਂ ਫੂਕਿਆ ਪੁਤਲਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ 
Next articleਮਾਤਾ ਸਵਰਨ ਦੇਵਾ (ਯੂ. ਕੇ) ਵਾਲਿਆਂ ਦਾ 72ਵਾਂ ਜਨਮ ਦਿਨ ਮਨਾਇਆ