ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ

ਫਿਲੌਰ/ਅੱਪਰਾ-   (ਸਮਾਜ ਵੀਕਲੀ)   (ਦੀਪਾ)-ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖ਼ੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਚੱਕ ਸਾਹਬੂ ਵਿਖ਼ੇ ਐਨ. ਆਰ. ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15 ਅਪ੍ਰੈਲ ਦਿਨ ਮੰਗਲਵਾਰ ਨੂੰ  ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਭੀਮ ਦੀਵਾਨਿਆਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ , ਜਿਸ ਵਿੱਚ ਆਜ਼ਾਦ ਰੰਗ ਮੰਚ ਫਗਵਾੜਾ ਵਾਲਿਆਂ ਵਲੋਂ ” ਦਾ ਗ੍ਰੇਟ ਅੰਬੇਡਕਰ,, ਨਾਟਕ ਖੇਡਿਆ ਗਿਆ ਅਤੇ ਸਕੂਲ ਵਿੱਚ ਪੁਜੀਸ਼ਨ ਨਾਲ ਪਾਸ ਹੋਏ ਬੱਚਿਆਂ ਨੂੰ  ਸਨਮਾਨਿਤ ਵੀ ਕੀਤਾ ਗਿਆ | ਪ੍ਰਬੰਧਕਾਂ ਵਲੋਂ ਬੋਲਦਿਆਂ ਕਿਹਾ ਗਿਆ ਉਂਝ ਤਾਂ ਭੀਮ ਦੀਵਾਨਿਆਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਨ ਹਰ ਸਾਲ ਮਨਾਇਆ ਜਾਦਾਂ ਹੈ, ਪਰ ਇਸ ਵਾਰ 2025 ਦਾ ਜਨਮਦਿਨ ਇਨਸਾਨੀਅਤ ਦੇ ਦੁਸ਼ਮਣ ਭਾਈਚਾਰੇ ਨੂੰ ਤੋੜਨ ਦੀ ਸਾਜਿਸ਼ ਰਚਨ ਵਾਲੇ ਦੇਸ਼ ਧ੍ਰੋਹੀ ਪੰਨੂ ਦੀ ਚਣੋਤੀ ਨੂੰ ਸਵੀਕਾਰ ਕਰਦਿਆਂ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ,ਪੂਰੇ ਵਿਸ਼ਵ ਦੇ ਗਲੀਆਂ ਮਹੱਲਿਆ ਵਿੱਚ ਮਨਾਇਆ ਗਿਆ | ਇਸ ਮੌਕੇ ਸ. ਠਾਕਰ ਸਿੰਘ ਪੱਕਿਆਂ ਵਾਲੇ ਦੇ ਪੋਤਰੇ ਸ.ਅਮਰੀਕ ਸਿੰਘ ਸਹੋਤਾ ਨੇ ਇਕ ਇਮਾਰਤ ਬਣਾ ਕੇ ਡਾ.ਅੰਬੇਡਕਰ ਭਵਨ ਲਈ ਦਾਨ ਕੀਤੀ ਜਿਸ ਕਰਕੇ ਅਮਰੀਕ ਸਿੰਘ ਸਹੋਤਾ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰੀਕ ਸਿੰਘ ਸਹੋਤਾ ਪੱਕਿਆਂ ਵਾਲੇ,ਮਾਸਟਰ ਪਿਆਰਾ ਲਾਲ, ਸਾਬਕਾ ਸਰਪੰਚ ਰਚਨਾਂ ਦੇਵੀ, ਸਰਪੰਚ ਸਿਮਰਜੀਤ ਕੌਰ ਸਹੋਤਾ, ਬਖਸ਼ੀਸ ਕੌਰ ਸਾਬਕਾ ਪੰਚ, ਦਲਵੀਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਕਮਲੇਸ਼ ਕੌਰ ਪੰਚ, ਤਰਸੇਮ ਲਾਲ ਪੰਚ, ਤੀਰਥ ਸਿੰਘ ਪੰਚ, ਕਮਲ ਕੁਮਾਰ ਸੰਧੂ, ਕੇਸਰ ਮੈਂਗੜ੍ਹਾ,ਰਕੇਸ਼ ਕੁਮਾਰ ਬੱਬੂ, ਸੋਮਪਾਲ ਮੈਂਗੜ੍ਹਾ, ਅਮਰਜੀਤ ਕਾਲਾ, ਦਿਨੇਸ਼ ਮੈਂਗੜ੍ਹਾ,ਵਿਜੇ ਪਾਲ ਸਾਬਕਾ ਏ. ਐਸ. ਆਈ, ਵਿੱਕੀ ਸੰਧੂ, ਬਲਵੀਰ ਬੱਲੀ, ਚਰਨਜੀਤ, ਰਾਮ ਲੁਭਾਇਆ ਹਾਜ਼ਿਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਿਵ ਕੁਮਾਰ ਬਟਾਲਵੀ ਔਰਗਨਾਈਜ਼ੇਸ਼ਨ, ਯੂ.ਕੇ. ਵੱਲੋਂ ‘ਇੱਕ ਸੁਨਹਿਰੀ ਸ਼ਾਮ, ਸ਼ਿਵ ਕੁਮਾਰ ਬਟਾਲਵੀ ਦੇ ਨਾਮ’ ਆਯੋਜਿਤ ਕੀਤੀ ਗਈ
Next articleਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘ਭਾਰਤ ਦੀ ਚੋਣ ਪ੍ਰਣਾਲੀ ‘ਚ ਗੰਭੀਰ ਸਮੱਸਿਆ ਹੈ…’