ਭਾਰਤ ਰਤਨ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ 134 ਵਾ ਜਨਮ ਦਿਨ ਮੁਕੰਦਪੁਰ ਵਿਖੇ ਮਨਾਇਆ ਜਾਵੇਗਾ ਬਸਪਾ ਦੇ ਮਿਸ਼ਨਰੀ ਵਰਕਰ ਸ ਮਲਕੀਤ ਸਿੰਘ ਜੀ ਨੂੰ ਸਮਰਪਿਤ।

 ਮੁਕੰਦਪੁਰ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ )  ਭਾਰਤ ਰਤਨ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ 134 ਵਾਂ ਜਨਮ ਦਿਨ ਮੁਕੰਦਪੁਰ ਵਿਖੇ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਬਸਪਾ ਵਰਕਰ ਸ ਮਲਕੀਤ ਸਿੰਘ ਮੁਕੰਦਪੁਰ ਨੂੰ ਸਮਰਪਿਤ ਹੋਵੇਗਾ ਜਿਹੜੇ ਸਾਨੂੰ ਛੱਡਕੇ ਵਿਛੋੜਾ ਦੇ ਗਏ ਹਨ। ਜਿਹੜਾ ਪ੍ਰੋਗਰਾਮ 16 ਅਪ੍ਰੈਲ ਦਿਨ ਬੁੱਧਵਾਰ ਦੀ ਰਾਤ ਨੂੰ 8 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ। ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਪ੍ਰਵੀਨ ਬੰਗਾ ਇੰਚਾਰਜ ਜੋਨ ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਨਾਟਕ ਅਤੇ ਕੋਰੀਓਗਰਾਫੀਆ ਪ੍ਰਗਤੀ ਕਲਾਂ ਕੇਂਦਰ ਲਾਂਧੜਾਂ ਵੱਲੋਂ ਇਤਿਹਾਸਕ ਤੱਥਾਂ ਨੂੰ ਛੂਹਣ ਵਾਲੀਆਂ ਹੋਣਗੀਆਂ ਜਿਸ ਦੇ ਸੰਪਾਦਕ ਸੋਢੀ ਰਾਣਾ ਜੀ ਹੋਣਗੇ। ਇਹ ਸਮਾਗਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਭਵਨ ਮੁਕੰਦਪੁਰ ਦੇ ਬਿਲਕੁਲ ਮੋਹਰੇ ਕਰਵਾਇਆ ਜਾਵੇਗਾ। ਵੱਲੋਂ ਬਹੁਜਨਸਮਾਜ ਪਾਰਟੀ ਯੂਨਿਟ ਮੁਕੰਦਪੁਰ (ਸ ਭ ਸ ਨਗਰ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਾ ਮੈਂ ਉਹਦੀ ਗੱਲ ਕਰਦਾ
Next articleਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ