ਭਾਰਤ ਰਤਨ ਬਾਬਾ ਸਾਹਿਬ ਜੀ ਦੇ ਅਪਮਾਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ ਐਮ ਜਮੀਲ ਬਾਲੀ

ਡਾ ਐਮ ਜਮੀਲ ਬਾਲੀ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਕੀਤੇ ਗਏ ਅਪਮਾਨ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਂਨੀ ਹੀ ਘੱਟ ਹੈ ! ਇਹ ਗੱਲਾ ਦਾ ਪ੍ਰਗਟਾਵਾ ਬਾਲੀ ਹਸਪਤਾਲ ਦੇ ਐਮ ਡੀ ਅਤੇ ਉੱਘੇ ਸਮਾਜ ਸੇਵਕ ਡਾ ਐਮ ਜਮੀਲ ਬਾਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ ! ਉਹਨਾਂ ਕਿਹਾ ਕਿ  ਬਾਬਾ ਸਾਹਿਬ ਦੇ ਅਪਮਾਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਮਾਮਲੇ ਚ ਪੂਰੇ ਦੇਸ਼ ਤੋਂ ਮੁਆਫੀ ਨਾ ਮੰਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਅਮਿਤ ਸ਼ਾਹ ਨੂੰ ਵੱਡੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪਏ ਸਕਦਾ ਹੈ । ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿੱਚ ਡਾ ਅੰਬੇਦਕਰ ਜੀ ਬਾਰੇ ਇਹੋ ਜਿਹੀ ਮੰਦਭਾਗੀ ਭਾਸ਼ਾ ਦੀ ਵਰਤੋ ਕੀਤੀ ਹੋਵੇ ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਦੇਸ਼ ਵਿਦੇਸ਼ ਵਿੱਚ ਪੜ੍ਹਾਈ ਕਰਕੇ ਇੰਨੀਆਂ ਡਿਗਰੀਆਂ ਲਈਆਂ ਭਾਰਤੀ ਸੰਵਿਧਾਨ ਨੂੰ ਲਿਖਣ ਵਾਸਤੇ ਸਖਤ ਮਿਹਨਤ ਕੀਤੀ ਇਸ ਕਰਕੇ ਅੱਜ ਪੂਰੀ ਦੁਨੀਆਂ ਵਿੱਚ ਬਾਬਾ ਸਾਹਿਬ ਜੀ ਦਾ ਨਾਂ ਬਹੁਤ ਹੀ ਸਨਮਾਨ ਦੇ ਨਾਲ ਲਿਆ ਜਾਂਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਵਿੰਦਰ ਜਡੇਜਾ ਦੀ ਹਿੰਦੀ ਪ੍ਰੈਸ ਕਾਨਫਰੰਸ ਵਿਵਾਦ ‘ਤੇ ਨਵਾਂ ਖੁਲਾਸਾ, ਆਸਟ੍ਰੇਲੀਅਨ ਮੀਡੀਆ ਝੂਠ ਬੋਲਦਾ ਫੜਿਆ
Next articleਦੇਸ਼ ਦੇ ਕਰੋੜਾਂ ਲੋਕਾਂ,ਆਦਿ ਧਰਮੀਆਂ,ਔਰਤਾਂ ਦੇ ਬਾਬਾ ਸਾਹਿਬ ਅੰਬੇਡਕਰ ਹੀ ਭਗਵਾਨ ਹਨ : ਕੌਸਲਰ ਮੁਕੇਸ਼ ਕੁਮਾਰ ਮੱਲ੍ਹ