ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ. ਬੀ. ਆਰ ਅੰਬੇਡਕਰ ਸਪੋਰਸ ਐਂਡ ਵੈਲਫੇਅਰ ਕਲੱਬ ਲੰਗੇਰੀ ਰਜਿ:, ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲੰਗੇਰੀ ਵਿਖੇ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਮਨਾਇਆ ਗਿਆ । ਜਿਸ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਸ਼ੰਘਰਸ਼ ਸਬੰਧੀ 5ਵੀ ਤੋਂ 8 ਵੀ ,9ਵੀ ਤੋਂ 12ਵੀ ਤੱਕ ਕਲਾਸਾਂ ਦੇ ਬੱਚਿਆਂ ਦੇ ਗੀਤ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਿਹਨਾਂ ਵੀ ਬੱਚਿਆਂ ਨੇ ਇਸ ਪ੍ਰਤਯੋਗਤਾ ਵਿੱਚ ਭਾਗ ਲਿਆ ਓਹਨਾ ਦਾ ਵੀ ਸਨਮਾਨ ਕੀਤਾ ਗਿਆ। ਇਸਦੇ ਨਾਲ਼ ਹੀ ਪੰਜਵੀਂ ਅਤੇ ਅੱਠਵੀਂ ਕਲਾਸਾਂ ਦੇ ਪੜ੍ਹਾਈ ਵਿੱਚੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅਮਰੀਕਾ ਤੋਂ ਲਾਈਵ ਸਮਾਗਮ ਦੇਖਦੇ ਲਖਵਿੰਦਰ ਸੋਨੂੰ, ਪਰਵਿੰਦਰ ਕੁਮਾਰ ਅਤੇ ਨਿਰਮਲ ਕੁਮਾਰ ਸਮੂਹ ਵੀਰਾਂ ਨੇ ਮੌਕੇ ‘ਤੇ ਨਗਦ ਰਾਸ਼ੀ ਭੇਜ ਕੇ ਸਾਰੇ ਬੱਚਿਆਂ ਦਾ ਹੌਸਲਾ ਹੋਰ ਜਿਆਦਾ ਵਧਾਇਆ। ਕੌਰ ਸਿਸਟਰ ਵਲ੍ਹੋਂ ਵੀ ਬਾਬਾ ਸਹਿਬ ਜੀ ਦੇ ਜੀਵਨ ਸਬੰਧੀ ਗੀਤ ਪੇਸ਼ ਕੀਤੇ ਗਏ। ਤਰਕਸ਼ੀਲ ਸੋਸਾਇਟੀ ਇਕਾਈ ਬੰਗਾ ਵੱਲੋਂ ਸੁਖਵਿੰਦਰ ਲੰਗੇਰੀ ਨੇ ਜਾਦੂ ਦੇ ਟਰਿੱਕ ਦਿਖਾ ਸਭਨਾਂ ਦਾ ਮਨੋਰੰਜਨ ਕੀਤਾ ਅਤੇ ਵਿਗਿਆਨਿਕ ਸੋਚ ਅਪਨਾਉਣ ਦਾ ਸੱਦਾ ਦਿੱਤਾ। ਸਟੇਜ ਸਕੱਤਰ ਦੀ ਭੁਮਿਕਾ ਸ਼ਿੰਗਾਰਾ ਲੰਗੇਰੀ ਵਲ੍ਹੋਂ ਨਿਭਾਈ ਗਈ ,ਨਾਲ ਹੀ ਓਹਨਾ ਨੇ ਬਹੁਤ ਵਧੀਆ ਢੰਗ ਨਾਲ ਬਾਬਾ ਸਹਿਬ ਅੰਬੇਡਕਰ ਜੀ ਦੇ ਜੀਵਨ ਬਾਰੇ ਦੱਸਿਆ । ਮੁੱਖ ਮਹਿਮਾਨ ਵਜੋਂ ਡਾ. ਕਸ਼ਮੀਰ ਚੰਦ ਐਮ ਜੇ ਲਾਈਫ ਹਸਪਤਾਲ ਬੰਗਾ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਲਖਵਿੰਦਰ ਕੁਮਾਰ ਸੋਨੂੰ,ਪਰਵਿੰਦਰ ਕੁਮਾਰ, ਨਿਰਮਲ ਕੁਮਾਰ ਯੂ ਐੱਸ ਏ ਸਮੂਹ ਕਰੜਾ ਪ੍ਰੀਵਾਰ,ਦਲਵੀਰ ਚੰਦ ਯੂ ਐੱਸ ਏ,ਲੈਕ: ਬਲਦੀਸ਼ ਲਾਲ,ਲੈਕ: ਸੁਭਾਸ਼ ਸੱਲ੍ਹਵੀ, ਲੈਕ:ਰਾਮ ਲਾਲ,ਧਰਮ ਚੰਦ, ਕਮਲੇਸ਼ ਰਾਣੀ ਸਾਬਕਾ ਸਰਪੰਚ, ਸਰਬਜੀਤ ਕੌਰ ਮੈਂਬਰ ਪੰਚਾਇਤ,ਰਮੇਸ਼ ਕੁਮਾਰ,ਜਸਵਿੰਦਰ ਮੰਤਰੀ, ਜੋਗਾ ਨੰਦ, ਸੁਖਚੈਨ ਸਿੰਘ, ਅਮਨਦੀਪ ਸਿੰਘ ਸਰਪੰਚ, ਭਾਈ ਭਜਨ ਸਿੰਘ,ਤਰਸੇਮ ਲੰਗੇਰੀ ਮਿਊਜੀਕਲ ਗਰੁੱਪ, ਸ: ਸੁਰਿੰਦਰ ਸਿੰਘ ਆਦਿ ਮੌਜੂਦ ਸਨ।
ਸੁਖਵਿੰਦਰ ਲੰਗੇਰੀ 7009894460
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



