ਹਿੰਗੋਲੀ (ਸਮਾਜ ਵੀਕਲੀ) : ਕਾਂਗਰਸ ਦੀ ‘ਭਾਰਤ ਜੋੜ ਯਾਤਰਾ’ ਨੇ ਅੱਜ ਮਹਾਰਾਸ਼ਟਰ ’ਚ ਇੱਕ ਦਿਨ ਲਈ ਅਰਾਮ ਲਿਆ ਹੈ ਅਤੇ ਇਹ 14 ਨਵੰਬਰ ਨੂੰ ਹਿੰਗੋਲੀ ਜ਼ਿਲ੍ਹੇ ਦੇ ਕਲਮਪੁਰੀ ਤੋਂ ਵਾਸ਼ਿਮ ਲਈ ਰਵਾਨਾ ਹੋਵੇਗੀ।
ਕਾਂਗਰਸ ਆਗ ਰਾਹੁਲ ਗਾਂਧੀ ਨੇ ਮਹਾਰਾਸ਼ਟਰ ’ਚ ਯਾਤਰਾ ਦੇ ਛੇਵੇਂ ਦਿਨ ਲੰਘੀ ਰਾਤ ਕਲਮਪੁਰੀ ’ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਹੋ ਰਹੇ ਇਸ ਪੈਦਲ ਮਾਰਚ ਦਾ ਸੁਨੇਹਾ ਇਹ ਹੈ ਕਿ ਭਾਰਤ ਨੂੰ ਵੰਡਿਆ ਨਹੀਂ ਜਾ ਸਕਦਾ ਤੇ ਨਫਰਤ ਨਹੀਂ ਫੈਲਣ ਦਿੱਤੀ ਜਾਵੇਗੀ। ਉਨ੍ਹਾਂ ਵੇਦਾਂਤਾ-ਫੌਕਸਕੋਨ ਅਤੇ ਟਾਟਾ ਏਅਰਬੱਸ ਵਰਗੇ ਵੱਡੇ ਪ੍ਰਾਜੈਕਟਾਂ ਦੇ ਮਹਾਰਾਸ਼ਟਰ ਤੋਂ ਗੁਜਰਾਤ ’ਚ ਚਲੇ ਜਾਣ ਨੂੰ ਲੈ ਕੇ ਸੂਬਾ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਤਾਮਿਲ ਨਾਡੂ ਦੇ ਕੰਨਿਆਕੁਮਾਰੀ ਤੋਂ ਸੱਤ ਸਤੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ 66ਵੇਂ ਦਿਨ ’ਚ ਦਾਖਲ ਹੋ ਗਈ ਹੈ ਅਤੇ ਹੁਣ ਇਹ ਛੇ ਰਾਜਾਂ ਦੇ 28 ਜ਼ਿਲ੍ਹਿਆਂ ’ਚੋਂ ਲੰਘ ਚੁੱਕੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਭਾਰਤ ਜੋੜੋ ਯਾਤਰਾ ਦਾ 66ਵਾਂ ਦਿਨ ਹਿੰਗੋਲੀ ਜ਼ਿਲ੍ਹੇ ’ਚ ਖਤਮ ਹੋਣ ਵਾਲਾ ਹੈ। ਦਿਨ ਭਰ ਲੋਕਾਂ ਦਾ ਉਤਸ਼ਾਹ ਬਣਿਆ ਰਿਹਾ। 13 ਨਵੰਬਰ ਨੂੰ ਇਹ ਯਾਤਰਾ ਆਰਾਮ ਕਰੇਗੀ।’ ਜ਼ਿਕਰਯੋਗ ਹੈ ਕਿ ਇਹ ਯਾਤਰਾ 3750 ਕਿਲੋਮੀਟਰ ’ਚੋਂ ਅੱਧੀ ਦੂਰੀ ਤੈਅ ਕਰ ਚੁੱਕੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly