ਅੰਤਰ ਰੇਲਵੇ ਡਾਂਸ ਮੁਕਾਬਲੇ ਲਈ ਆਰ ਸੀ ਐੱਫ ਦੀ ਭੰਗੜਾ ਟੀਮ ਖੜਕਪੁਰ ਲਈ ਰਵਾਨਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਰੇਲਵੇ ਵੱਲੋਂ ਅੰਤਰ ਰੇਲਵੇ ਡਾਂਸ ਮੁਕਾਬਲਾ ਖੜਕਪੁਰ( ਪੱਛਮੀ ਬੰਗਾਲ )ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਆਰ ਸੀ ਐੱਫ ਦੀ ਭੰਗੜਾ ਟੀਮ ਸ਼੍ਰੀ ਵਿਨੋਦ ਕੁਮਾਰ ਪ੍ਰਧਾਨ ਆਰ ਸੀ ਐਫ ਕਲਚਰਲ ਸੁਸਾਇਟੀ ਅਤੇ ਮੀਤ ਪ੍ਰਧਾਨ ਸਰੂਪ ਸਿੰਘ ਦੀ ਦੇਖ-ਰੇਖ ਹੇਠ ਰਵਾਨਾ ਹੋਈ। ਇਸ ਟੀਮ ਦੇ ਚਾਰ ਮੈਂਬਰਾਂ ਤੋਂ ਇਲਾਵਾ ਟੀਮ ਮੈਨੇਜਰ ਨੀਰਜ ਕੁਮਾਰ ਵੀ ਟੀਮ ਦੇ ਨਾਲ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਰ ਸੀ ਐੱਫ ਕਲਚਰ ਸੁਸਾਇਟੀ ਦੇ ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ ਨੇ ਦੱਸਿਆ ਕਿ ਇਸ ਭੰਗੜਾ ਟੀਮ ਨੇ ਪਿਛਲਿਆਂ ਸਮਿਆਂ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਮੁਕਾਬਲਿਆਂ ਵਿੱਚ ਵੱਖ – ਵੱਖ ਪੁਰਸਕਾਰ ਜਿੱਤ ਕੇ ਆਰ ਸੀ ਐੱਫ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਨੇ ਇਸ ਦੌਰਾਨ ਇਸ ਭੰਗੜਾ ਟੀਮ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਭੰਗੜਾ ਟੀਮ ਨੂੰ ਆਰ ਸੀ ਐਫ ਦਾ ਨਾਮ ਇਕ ਵਾਰ ਫਿਰ ਰੌਸ਼ਨ ਕਰਨ ਲਈ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੀਫ ਫੈਲਵੇਅਰ ਇੰਸਪੈਕਟਰ ਬਰਿੰਦਰ ਕੁਮਾਰ ,ਸਹਾਇਕ ਸਕੱਤਰ ਅਵਿਨਾਸ਼ ਚੰਦਰ ਨੇ ਹਾਜ਼ਰ ਹੋ ਕੇ ਭੰਗੜਾ ਟੀਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।

 

Previous articleਸਕੂਲਾਂ ਦੀ ਦਿੱਖ ਸੰਵਾਰਨ ਵਿੱਚ ਵਲੰਟੀਅਰਾਂ ਦਾ ਵੱਡਾ ਯੋਗਦਾਨ
Next articleਆਖ਼ਰੀ ਇੱਛਾ