ਭਲੂਰ ਵਾਲਿਓ ! 2014 ਵਾਂਗ ਪ੍ਰੋ: ਸਾਧੂ ਸਿੰਘ ਨੂੰ ਦਿੱਤੇ ਤੁਹਾਡੇ ਹੁੰਗਾਰੇ ਦੀ ਮੁੜ ਲੋੜ ਪੈ ਗਈ ਹੈ___ ਕਰਮਜੀਤ ਅਨਮੋਲ

ਮੋਦੀ ਨੂੰ ਚੱਲਦਾ ਕਰਨ ਲਈ ਆਪ ਪਾਰਟੀ ਨਾਲ ਖੜ੍ਹਨ ਦਾ ਸਮਾਂ_ ਵਿਧਾਇਕ ਅੰਮ੍ਰਿਤਪਾਲ ਸਿੰਘ 
ਫਰੀਦਕੋਟ/ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ)
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦਾ ਬੀਤੇ ਦਿਨ ਪਿੰਡ ਭਲੂਰ ਪਹੁੰਚਣ ‘ਤੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਬਾਘਾਪੁਰਾਣਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਚੇਅਰਮੈਨ ਦੀਪਕ ਅਰੋੜਾ ਸਮਾਲਸਰ, ਮਾਸਟਰ ਕਪਤਾਨ ਸਿੰਘ ਲੰਗੇਆਣਾ, ਸੋਨੀ ਧਾਲੀਵਾਲ , ਗੁਰਪ੍ਰੀਤ ਲਧਾਈਕੇ , ਸੰਨੀ ਗੋਇਲ ਅਤੇ ਲੀਡਰਸ਼ਿਪ ਦੇ ਹੋਰ ਨੁਮਾਇੰਦੇ ਵੀ ਮੌਜੂਦ ਸਨ। ਪਿੰਡ ਭਲੂਰ ਤੋਂ ਸੀਨੀਅਰ ਆਗੂ ਮਾਸਟਰ ਸੁਖਦੇਵ ਸਿੰਘ, ਭਲੂਰ ਇਕਾਈ ਦੇ ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ ਅਰਸ਼ ਵਿਰਕ, ਬਲਾਕ ਪ੍ਰਧਾਨ ਐਸ. ਸੀ. ਵਿੰਗ ਹਰਪ੍ਰੀਤ ਸਿੰਘ ਗਿੱਲ, ਸੋਸ਼ਲ ਮੀਡੀਆ ਬਲਾਕ ਪ੍ਰਧਾਨ ਸ਼ਿੰਦਾ ਸਿੰਘ ਬਰਾੜ, ਕੇਵਲ ਸਿੰਘ ਖ਼ਾਲਸਾ, ਸਿੰਬਲ ਸਿੰਘ, ਮਨਜੀਤ ਸਿੰਘ ਬੰਬ,  ਸਹਿਕਾਰੀ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਢਿੱਲੋਂ, ਮਿਸਤਰੀ ਬਲਦੇਵ ਸਿੰਘ, ਬਲਦੇਵ ਸਿੰਘ ਬਰਾੜ ਭੱਠੇ ਵਾਲੇ, ਚਮਕੌਰ ਸਿੰਘ ਮੈਂਬਰ, ਕਰਨੈਲ ਸਿੰਘ ਗਿੱਲ ਭਾਰਤ ਗੈਸ ਏਜੰਸੀ, ਮਾਸਟਰ ਬਿੱਕਰ ਸਿੰਘ,  ਸੁਖਵਿੰਦਰ ਸਿੰਘ ਡੀ ਸੀ, ਗੁਰਚਰਨ ਸਿੰਘ ਸੰਧੂ, ਬਿੱਟੂ ਬਾਜ਼ੀਗਰ, ਭਿੰਦਾ ਢਿੱਲੋਂ, ਭੋਲਾ ਸਿੰਘ ਢਿੱਲੋਂ, ਜਗਦੇਵ ਸਿੰਘ ਢਿੱਲੋਂ, ਹਰਜਿੰਦਰ ਸਿੰਘ ਘੋੜੇ ਵਾਲੇ, ਪ੍ਰਭਜੋਤ ਸਿੰਘ ਸੰਧੂ, ਰਾਮ ਸਿੰਘ ਢਿੱਲੋਂ, ਸੇਮਾ ਭਲੂਰ, ਗੋਰਾ ਸਿੰਘ ਲੁੱਡਾ , ਮਾਣ੍ਹਾ ਨਰੂਲਾ, ਕਰਮਜੀਤ ਨਰੂਲਾ, ਹੈਪੀ ਨਰੂਲਾ, ਵਰਿੰਦਰ ਵਿਰਕ  ਅਤੇ ਹੋਰ ਵੱਡੀ ਗਿਣਤੀ ਵਿਚ ਭਲੂਰ ਵਾਸੀਆਂ ਨੇ ਕਰਮਜੀਤ ਸਿੰਘ ਅਨਮੋਲ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਭਲੂਰ ਪਹੁੰਚਣ ‘ਤੇ ਨਿੱਘਾ ਤੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਨੌਜਵਾਨ ਅਰਸ਼ ਵਿਰਕ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਿੰਡ ਪਹੁੰਚਣ  ‘ਤੇ ਜੀ ਆਇਆਂ ਆਖਿਆ ਅਤੇ ਬੜੀ ਸੂਝਬੂਝ ਤੇ ਜ਼ਿੰਮੇਵਾਰੀ ਤਹਿਤ ਕਰਮਜੀਤ ਅਨਮੋਲ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਆਪਣੇ ਬੋਲਾਂ ਦੀ ਸਾਂਝ ਪਾਉਣ ਲਈ ਲੋਕਾਂ ਦੇ ਰੂਬਰੂ ਕੀਤਾ। ਇਸ ਤੋਂ ਪਹਿਲਾਂ ਸਹਿਕਾਰੀ ਸਭਾ ਭਲੂਰ ਦੇ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਉਰਫ਼ ਭਿੰਦਾ ਢਿੱਲੋਂ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਹੀ ਸਭ ਦੇ ਧਿਆਨ ਵਿੱਚ ਲਿਆਂਦਾ ਕਿ ਕਿਸ ਤਰ੍ਹਾਂ ਆਪ ਸਰਕਾਰ ਨੇ ਥੋੜ੍ਹੇ ਜਿਹੇ ਵਕਤ ਵਿਚ ਹੀ ਭਲੂਰ ਪਿੰਡ ਨੂੰ ਤਿੰਨ ਕਰੋੜ ਦੀ ਲਾਗਤ ਦੀਆਂ ਸਹੂਲਤਾਂ ਨਾਲ ਨਿਵਾਜਿਆ ਹੈ ਅਤੇ ਇਹ ਸਹੂਲਤਾਂ ਲਗਭਗ ਨੇਪਰੇ ਚੜ੍ਹ ਹੀ ਚੁੱਕੀਆਂ ਹਨ। ਇਸ ਲਈ ਸਾਨੂੰ ਪਾਰਟੀ ਦੇ ਕੰਮਾਂ ਨੂੰ ਅੱਖੋ ਪਰੋਖੇ ਨਹੀਂ ਕਰਨਾ ਚਾਹੀਦਾ। ਇਸ ਉਪਰੰਤ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਬੋਲਦਿਆਂ ਕਿਹਾ ਕਿ ਮੋਦੀ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਲਈ ਸਾਨੂੰ ਸਭ ਨੂੰ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਕਰਮਜੀਤ ਅਨਮੋਲ ਨੇ ਭਲੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ 2014 ਵਿਚ ਪ੍ਰੋ: ਸਾਧੂ ਸਿੰਘ ਹੋਰਾਂ ਨੂੰ ਵੱਡਾ ਹੁੰਗਾਰਾ ਦੇ ਕੇ ਨਿਵਾਜਿਆ ਸੀ , ਅੱਜ ਵੀ ਤੁਹਾਡੇ ਉਸੇ ਹੁੰਗਾਰੇ ਦੀ ਲੋੜ ਪੈ ਗਈ ਹੈ। ਅੱਜ ਵੀ ਤੁਹਾਡੇ ਥਾਪੜੇ ਦੀ ਲੋੜ ਹੈ। ਇੱਥੇ ਦੱਸ ਦੇਈਏ ਕਿ ਪ੍ਰੋ ਸਾਧੂ ਸਿੰਘ ਦੇ ਸਮੇਂ ਹੀ ਭਲੂਰ ਨੂੰ 5 ਲੱਖ ਦੀ ਲਾਗਤ ਨਾਲ ਡਿਸਪੈਂਸਰੀ ਨਸੀਬ ਹੋਈ ਅਤੇ ਪਾਣੀ ਵਾਲੀ ਟੈਂਕੀ ਵੀ ਉਨ੍ਹਾਂ ਵੱਲੋਂ ਹੀ ਦਿੱਤੀ ਗਈ। ਇਸ ਤੋਂ ਬਾਅਦ 2019 ਦੇ ਮੌਕੇ ਭਲੂਰ ਵਿੱਚੋਂ ਆਪ ਪਾਰਟੀ ਨੂੰ  ਬਹੁਤੀ ਵੋਟ ਨਹੀਂ ਮਿਲੀ। ਕਾਂਗਰਸੀ ਐਮ ਪੀ ਮੁਹੰਮਦ ਸਦੀਕ ਤਾਂ ਸ਼ਾਇਦ ਭਲੂਰ ਦਾ ਨਾਂਅ ਵੀ ਨਾ ਜਾਣਦੇ ਹੋਣ। ਉਹ ਭਲੂਰ ਪਿੰਡ ਕਦੇ ਨਹੀਂ ਬਹੁੜੇ। ਇਸ ਲਈ ਭਲੂਰ ਵਾਸੀਆਂ ਨੂੰ ਉਮੀਦ ਹੈ ਕਿ ਇਸ ਵਾਰ ਉਹ ਕਰਮਜੀਤ ਅਨਮੋਲ ਨੂੰ ਵੋਟਾਂ ਦੇ ਕੇ ਆਪਣੇ ਪਿੰਡ ਲਈ ਵੱਡੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ। ਲੋਕ ਇਸ ਗੱਲ ਤੋਂ ਵੀ ਜਾਣੂ ਹਨ ਕਿ ਇਸ ਸਮੇਂ ਸਾਡੇ ਕੋਲ ਆਮ ਆਦਮੀ ਪਾਰਟੀ ਦਾ ਐਮ ਐਲ ਏ ਹੈ, ਉਸ ਸਮੇਂ ਸਾਨੂੰ ਐਮ. ਪੀ. ਵੀ ਆਮ ਆਦਮੀ ਪਾਰਟੀ ਦਾ ਹੀ ਜਿਤਾਉਣਾ ਚਾਹੀਦਾ। ਇਸ ਮੌਕੇ ਭਲੂਰ ਵਾਸੀਆਂ ਦੇ ਵੱਡੇ ਇਕੱਠ ਨੇ ਇਹ ਵੀ ਆਖਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਨੂੰ ਥੋੜੇ ਸਮੇਂ ਵਿੱਚ ਹੀ ਆਮ ਆਦਮੀ ਕਲੀਨਿਕ, ਪੰਚਾਇਤ ਘਰ, ਖੇਤੀ ਪਾਇਪ ਲਾਈਨ ਅਤੇ ਲਾਇਬ੍ਰੇਰੀ ਵਰਗੀਆਂ ਵੱਡੀਆਂ ਸਹੂਲਤਾਂ ਪ੍ਰਾਪਤ ਹੋਈਆਂ ਹਨ। ਆਮ ਆਦਮੀ ਪਾਰਟੀ ਦੀ ਬਦੌਲਤ ਹੀ ਸਹਿਕਾਰੀ ਸਭਾ ਭਲੂਰ , ਪਿੰਡ ਦੇ ਕਿਸਾਨਾਂ ਲਈ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਰਾਲਾ ਵਿੱਚ ਯੂਥ ਆਗੂਆਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ
Next articleਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਜਵਾਬਦੇਹੀ ਮੰਗੀ**