HOME ਭਲੂਰ ਵਾਸੀ ਸਾਡੀ ਦਿਲੀ ਸਾਂਝ ਨੂੰ ਹੋਰ ਮਜ਼ਬੂਤ ਤੇ ਗੂੜ੍ਹਾ ਕਰਨਗੇ_ ਸ਼ੇਰ...

ਭਲੂਰ ਵਾਸੀ ਸਾਡੀ ਦਿਲੀ ਸਾਂਝ ਨੂੰ ਹੋਰ ਮਜ਼ਬੂਤ ਤੇ ਗੂੜ੍ਹਾ ਕਰਨਗੇ_ ਸ਼ੇਰ ਸਿੰਘ/ਕਸ਼ਮੀਰ ਸਿੰਘ

2
ਸ਼ੇਰ ਸਿੰਘ ਬਰਾੜ ਬਲਾਕ ਸੰਮਤੀ ਅਤੇ ਕਸ਼ਮੀਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਜੋਂ ਹਨ ਮੈਦਾਨ ‘ਚ
ਭਲੂਰ  (ਸਮਾਜ ਵੀਕਲੀ)  (ਬੇਅੰਤ ਗਿੱਲ) ਨੌਜਵਾਨ ਸ਼ੇਰ ਸਿੰਘ ਬਰਾੜ ਪੁੱਤਰ ਸਵ: ਚੰਦ ਸਿੰਘ ਬਰਾੜ ਦਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜਿਆ ਹੋਇਆ ਹੈ। ਇਸ ਗੱਲ ਤੋਂ ਸਾਰਾ ਨਗਰ ਭਲੀਭਾਂਤ ਜਾਣੂ ਹੈ ਕਿ ਨੌਜਵਾਨ ਸ਼ੇਰ ਸਿੰਘ ਬਰਾੜ ਉਰਫ਼ ਸ਼ੇਰੀ ਨੇ ਕਦੇ ਪਾਰਟੀਆਂ ਦੀ ਅਦਲਾ ਬਦਲੀ ਨਹੀਂ ਕੀਤੀ। ਉਹ ਮੁੱਢ ਕਦੀਮ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਵਿਚਰਦਿਆਂ ਅੱਗੇ ਵਧ ਰਿਹਾ ਹੈ। ਬਲਾਕ ਸੰਮਤੀ ਦੀ ਚੋਣ ਲਈ ਪੁੱਟਿਆ ਉਸਦਾ ਪਹਿਲਾ ਕਦਮ ਹੈ। ਉਸਨੂੰ ਲੋਕਾਂ ਨਾਲ ਵਲ ਫੇਰ ਕਰਨੇ ਨਹੀਂ ਆਉਂਦੇ। ਉਹ ਪਿੰਡ ਦੇ ਹਰੇਕ ਵਿਆਕਤੀ ਦਾ ਸਤਿਕਾਰ ਕਰਦਾ ਹੈ। ਹਰ ਕਿਸੇ ਨਾਲ ਬੋਲਚਾਲ ਰੱਖਦਾ ਹੈ। ਔਖੇ ਸੌਖੇ ਵੇਲੇ ਨਾਲ ਖੜ੍ਹਨ ਦਾ ਜਿਗਰਾ ਰੱਖਦਾ ਹੈ।ਇੱਥੇ ਗੱਲਬਾਤ ਕਰਦਿਆਂ ਸ਼ੇਰ ਸਿੰਘ ਬਰਾੜ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਆਂ ਦਾ ਬੰਦਾ ਨਹੀਂ, ਉਹ ਤਾਂ ਭਲੂਰ ਨਗਰ ਦਾ ਬੱਚਾ ਹੈ। ਭਲੂਰ ਵਾਸੀ ਮੇਰੇ ਆਪਣੇ ਹਨ। ਮੈਂ ਅਪਣਿਆਂ ਤੋਂ ਆਪਣੇ ਲਈ ਪਹਿਲੀ ਵਾਰ ਵੋਟ ਮੰਗੀ ਹੈ। ਮੈਨੂੰ ਉਮੀਦ ਹੈ ਕਿ ਭਲੂਰ ਵਾਸੀ ਮੇਰੀ ਦਿਲੀ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਮੈਨੂੰ ਮਾਣ ਬਖਸ਼ਣਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸਰਦਾਰ ਕਸ਼ਮੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ (ਜੋਨ ਲੰਗੇਆਣਾ ਕਲਾਂ) ਦੇ ਉਮੀਦਵਾਰ ਹਨ। ਦੱਸ ਦੇਈਏ ਕਿ ਕਸ਼ਮੀਰ ਸਿੰਘ ਦੋ ਵਾਰ ਪਿੰਡ ਭਲੂਰ ਦਾ ਪੰਚਾਇਤ ਮੈਂਬਰ ਰਹਿ ਚੁੱਕਾ ਹੈ।ਉਹ ਸਰਪੰਚ ਗੁਰਦਾਸ ਸਿੰਘ ਅਤੇ ਸਰਪੰਚ ਬੋਹੜ ਸਿੰਘ ਦੇ ਸਮੇਂ ਦੌਰਾਨ ਪੰਚਾਇਤ ਮੈਂਬਰੀ ਕਰਦਿਆਂ ਆਪਣੇ ਲੋਕਾਂ ਨਾਲ ਡਟ ਕੇ ਖੜ੍ਹਾ ਰਿਹਾ ਹੈ।  ਇਕ ਸਮੇਂ ਉਸ ਵੱਲੋਂ ਸਰਪੰਚੀ ਦੀ ਚੋਣ ਵੀ ਲੜੀ ਜਾ ਚੁੱਕੀ ਹੈ, ਉਸ ਸਮੇਂ ਪਾਲਾ ਸਿੰਘ ਬਾਜੀ ਮਾਰ ਗਿਆ ਸੀ। ਇਸ ਤਰ੍ਹਾਂ ਕਸ਼ਮੀਰ ਸਿੰਘ ਜਿੱਥੇ ਪਿੰਡ ਭਲੂਰ ਦਾ ਸਿਰਕੱਢਵਾਂ ਸਿਆਸੀ ਆਗੂ ਹੈ, ਉੱਥੇ ਹੀ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਨਿਧੱੜਕ ਸਿਪਾਹੀ ਹੈ। ਉਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੋਂ ਚੋਣ ਲੜ੍ਹਨਾ ਨਗਰ ਵਾਸਤੇ ਵੀ ਮਾਣ ਵਾਲੀ ਗੱਲ ਹੈ। ਅੱਜ ਇੱਥੇ ਘਰ ਘਰ ਵੋਟਾਂ ਮੰਗਦਿਆਂ ਸਰਦਾਰ ਕਸ਼ਮੀਰ ਸਿੰਘ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਸਾਡਾ ਜ਼ਰੂਰ ਸਾਥ ਦੇਣ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਮੰਦਰ ਸਿੰਘ ਬਰਾੜ ਨੇ ਵੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰਿਆਂ ਨੇ ਪਿੰਡ ਭਲੂਰ ਤੋਂ ਬਲਾਕ ਸੰਮਤੀ ਲਈ ਸਰਦਾਰ ਸ਼ੇਰ ਸਿੰਘ ਬਰਾੜ ਅਤੇ ਜੋਨ ਲੰਗੇਆਣਾ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਲੜ ਰਹੇ ਸਰਦਾਰ ਕਸ਼ਮੀਰ ਸਿੰਘ ਨੂੰ ਇਕ ਇਕ ਵੋਟ ਦੇ ਕੇ ਕਾਮਯਾਬ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਚੰਗੇ ਤੇ ਇਮਾਨਦਾਰ ਲੋਕਾਂ ਨੂੰ ਅੱਗੇ ਲਿਆਉਣ ਨਾਲ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ‘ਚ ਸ਼ਮੂਲੀਅਤ ਦਾ ਸਿਲਸਿਲਾ ਜਾਰੀ
Next articleਵਿਧਾਇਕ ਰੰਧਾਵਾ ਨੇ ਡੇਰਾਬੱਸੀ ਸਰਕਲ ਦੇ ਆਪ ਉਮੀਦਵਾਰਾਂ ਲਈ ਕੀਤਾ ਪ੍ਰਚਾਰ -ਵਿਕਾਸ ਦੇ ਨਵੇਂ ਯੁੱਗ ਦਾ ਕੀਤਾ ਦਾਅਵਾ