12 ਅਤੇ 13 ਮਾਰਚ ਨੂੰ ਹੋਣਗੇ ‘ਭਲੂਰ’ ਦੀ ਧਰਤੀ ‘ਤੇ ਸਾਨ੍ਹਾਂ ਦੇ ਭੇੜ

‘ਯੰਗ ਸਪੋਰਟਸ ਕਲੱਬ ਭਲੂਰ’ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ
(ਸਮਾਜ ਵੀਕਲੀ) ਭਲੂਰ/ਬੇਅੰਤ ਗਿੱਲ:- ਪਿੰਡ ਭਲੂਰ ਦੀ ਮਿੱਟੀ ਨਾਲ ‘ਕਬੱਡੀ’ ਦਾ ਪੁਰਾਣਾ ਤੇ ਗੂੜਾ ਰਿਸ਼ਤਾ ਹੈ। ਇਹ ਰਿਸ਼ਤਾ ਅਟੁੱਟ ਰਿਸ਼ਤਾ ਹੈ। ਹੁਣ ਇਸ ਰਿਸ਼ਤੇ ਨੂੰ ਮਜ਼ਬੂਤੀ ਤੇ ਖੂਬਸੂਰਤੀ ਦੇਣ ਲਈ ‘ਯੰਗ ਸਪੋਰਟਸ ਕਲੱਬ ਭਲੂਰ’ ਪੱਬਾਂ ਭਾਰ ਹੈ। ‘ਯੰਗ ਸਪੋਰਟਸ ਕਲੱਬ ਭਲੂਰ’  ਦੇ ਯਤਨਾਂ ਨਾਲ ਆਉਣ ਵਾਲੇ ਦਿਨਾਂ ਵਿਚ ਦੋ ਰੋਜ਼ਾ ਭਰਵਾਂ ਕਬੱਡੀ ਕੱਪ ਹੋਣ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਕੀਪਾ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਨਾਲ ਜੁੜੇ ਰਹੇ ਹਨ, ਉੱਥੇ ਹੀ ਉਸਦਾ ਭਾਈ ‘ਤੋਤਾ ਭਲੂਰ’ ਵੀ ਇਕ ਕਬੱਡੀ ਖਿਡਾਰੀ ਹੈ, ਜਿਸ ਕਰਕੇ ਉਹ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ। ਬੀਤੇ ਦਿਨੀਂ ਕਲੱਬ ਵੱਲੋਂ 12 ਅਤੇ 13 ਮਾਰਚ 2025 , ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਜਾ ਰਹੇ ‘ਕਬੱਡੀ ਕੱਪ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਕੁਲਦੀਪ ਸਿੰਘ ਕੀਪਾ ਕਬੱਡੀ ਖਿਡਾਰੀ, ਸੋਨੀ ਫੋਜੀ, ਜੀਵਨ  ਬਰਾੜ,  ਦਿਲਬਾਗ ਸਿੰਘ ਖੋਸਾ,  ਸਰਬਜੀਤ ਸਿੰਘ, ਗੁਰਪਿੰਦਰ ਸਿੰਘ,  ਜੱਗਾ ਬਰਾੜ, ਵੈਲੀ ਸੰਧੂ, ਕਰਮਾ ਬਰਾੜ, ਅਕਾਸ਼ ਜਟਾਣਾ ਅਤੇ ਅਜੇ ਸਿੰਘ ਤੋਂ ਇਲਾਵਾ ਹੋਰ ਨੌਜਵਾਨ ਹਾਜ਼ਿਰ ਸਨ। ਇਸ ਮੌਕੇ ਕਲੱਬ ਪ੍ਰਧਾਨ ਕੁਲਦੀਪ ਸਿੰਘ ਕੀਪਾ ਨੇ ਆਖਿਆ ਕਿ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੇ ਹਰ ਕੋਨੇ ਤੋਂ ਨਾਮਵਰ ਖਿਡਾਰੀ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਨੇ ਚੋਟੀ ਦੀਆਂ ਟੀਮਾਂ ਨੂੰ ਇਸ ਟੂਰਨਾਮੈਂਟ ਲਈ ਸੱਦਾ ਦਿੱਤਾ ਹੈ। ਟੂਰਨਾਮੈਂਟ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਲੱਬ ਦੇ ਨੁਮਾਇੰਦੇ ਸੋਨੀ ਫੌਜੀ ਅਤੇ ਜੀਵਨ ਬਰਾੜ ਨੇ ਕਿਹਾ ਕਿ ਮਿਤੀ 12 ਅਤੇ 13 ਮਾਰਚ ਨੂੰ ਸਾਨ੍ਹਾਂ ਦੇ ਭੇੜ ਹੋਣ ਜਾ ਰਹੇ ਹਨ। ਸਾਨ੍ਹਾਂ ਦੇ  ਭੇੜ ਦੇਖਣ ਲਈ ਬਹੁਤ ਦੂਰ ਦੂਰ ਪਿੰਡਾਂ ਤੋਂ ਲੋਕ ਸ਼ਮੂਲੀਅਤ ਕਰਨ ਆ ਰਹੇ ਹਨ। ਇਸ ਕਬੱਡੀ ਮੇਲੇ ਨੂੰ ਸਫਲ ਕਰਨ ਲਈ ਗ੍ਰਾਮ ਪੰਚਾਇਤ ਭਲੂਰ, ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈਜ਼ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ। ਵਾਹਿਗੁਰੂ ਪਿੰਡ ਭਲੂਰ ਦੀ ਮਿੱਟੀ ਨੂੰ ਮੇਲਿਆਂ ਚਾਵਾਂ ਦੇ ਰੰਗ ‘ਚ ਰੰਗੀ ਰੱਖੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਾਰੀ ਦਿਵਸ
Next articleਮਰਦਾਂ ਦੇ ਨਾਲ ਨਾਲ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਵੱਡੇ ਵੱਡੇ ਕਾਫਲੇ ਬਣਾ ਕੇ 15 ਮਾਰਚ ਨੂੰ ਫਗਵਾੜਾ ਵਿਖੇ ਪੁੱਜਣ ਲਈ ਕਿਹਾ -ਪ੍ਰਵੀਨ ਬੰਗਾ