HOME  ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀ: ਸੈ: ਸਕੂਲ ਅਰਬਨ ਅਸਟੇਟ ਫੇਜ਼-1, ਪਟਿਆਲਾ...

 ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀ: ਸੈ: ਸਕੂਲ ਅਰਬਨ ਅਸਟੇਟ ਫੇਜ਼-1, ਪਟਿਆਲਾ ਦਾ ਰਿਜਲਟ 100% ਰਿਹਾ

1
ਲੁਧਿਆਣਾ    (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.)— ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀ: ਸੈ: ਸਕੂਲ ਅਰਬਨ ਅਸਟੇਟ ਫੇਜ਼-1, ਪਟਿਆਲਾ ਲਈ ਬਹੁਤ ਉਪਲਬਧੀ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਲਗਾਤਾਰ 31 ਸਾਲ ਤੋਂ ਹੁਣ ਤੱਕ ਸਕੂਲ ਦਾ 100% ਰਿਜਲਟ ਰਿਹਾ ਅਤੇ ਇਸ ਵਾਰ ਵੀ ਸਾਰੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸੇ ਕੀਤੀ। ਸਾਇੰਸ, ਕਾਮਰਸ ਅਤੇ ਆਰਟਸ ਤਿੰਨੋਂ ਸਟਰੀਮ ਦੇ ਵਿਦਿਆਰਥੀਆਂ ਨੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ 12 ਵਿਦਿਆਰਥੀਆਂ ਦੇ ਨੰਬਰ 90% ਤੋਂ ਉੱਪਰ ਰਹੇ ਅਤੇ ਬਾਕੀ ਵਿਦਿਆਰਥੀਆਂ ਨੇ 80% ਤੋਂ ਉੱਪਰ ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਉੱਤੇ ਸਕੂਲ ਦੇ ਪ੍ਰਿੰਸੀਪਲ ਹਿੰਮਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਨੇ ਬੱਚੇ, ਸਟਾਫ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਕਾਰਨ ਸਕੂਲ ਇਹ ਉਪਲਬਧੀ ਹਾਸਿਲ ਕਰ ਸਕਿਆ। ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’ ਜੀ ਨੇ ਕਿਹਾ ਕਿ ਸਾਡੇ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਭਵਿੱਖ ਨੂੰ ਸਹੀ ਸੇਧ ਦੇਣਾ ਹੈ ਤਾਂ ਕਿ ਉਹ ਆਪਣੇ ਮਾਪਿਆਂ, ਸਕੂਲ ਅਤੇ ਦੇਸ਼ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਸਕਣ ਅਤੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿਹੜੇ ਵਿਦਿਆਰਥੀ ਪੰਜਾਬ ਵਿੱਚੋਂ ਫਸਟ ਜਾਂ ਮੈਰਿਟ ਲਿਸਟ ਵਿੱਚ ਆਉਣਗੇ, ਉਹਨਾਂ ਨੂੰ ਵੱਡੀ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉੱਤੇ ਸਟਾਫ ਅਤੇ ਬੱਚਿਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲਾਂ ਦੀ ਹਾਜ਼ਰੀ ਵਿੱਚ ਪੱਥਰ ਤੈਰ ਨਾ ਸਕਿਆ — ਮਾਸਟਰ ਪਰਮਵੇਦ
Next articleਹਿਮਾਚਲ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ ਗਏ, 79.08% ਵਿਦਿਆਰਥੀ ਪਾਸ; ਧੀਆਂ ਨੇ ਫਿਰ ਪ੍ਰੀਖਿਆ ਵਿੱਚ ਮੁੰਡਿਆਂ ਨੂੰ ਪਛਾੜ ਦਿੱਤਾ,