ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰਿਟਾਇਰ ਸਿਵਿਲ ਸਰਜਨ ਡਾਕਟਰ ਪ੍ਰੀਤ ਮਹਿੰਦਰ ਸਿੰਘ ਤੇ ਡਾਕਟਰ ਨਵਜੋਤ ਕੌਰ ਐਕਸ ਸੀ ਐਮ ਐਸ ਤੇ ਆਈ ਡੋਨਰ ਇਨਚਾਰਜ ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਨੇ ਅੱਜ ਅੰਮ੍ਰਿਤ ਹੋਸਪੀਟਲ ਟਾਂਡਾ ਵਿਖੇ ਲੋਕਾਂ ਨੂੰ ਨੇਤਰਦਾਨ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਬੋਲਦੇ ਆਂ ਡਾਕਟਰ ਪ੍ਰੀਤ ਮਹਿੰਦਰ ਸਿੰਘ ਨੇ ਆਖਿਆ ਕਿ ਹਰੇਕ ਇਨਸਾਨ ਨੂੰ ਮਰਨ ਉਪਰੰਤ ਅੱਖਾਂ ਦਾਨ ਜਰੂਰ ਕਰਨੀਆਂ ਚਾਹੀਦੀਆਂ ਹਨ ਜੋ ਕਿ ਮੌਜੂਦਾ ਸਮੇਂ ਦੀ ਲੋੜ ਵੀ ਹਨ ਉਹਨਾਂ ਆਖਿਆ ਕਿ ਪਰਮਾਤਮਾ ਵੱਲੋਂ ਇਨਸਾਨ ਨੂੰ ਦਿੱਤਾ ਹੋਇਆ ਵੀ ਇੱਕ ਅਨਮੋਲ ਖਜ਼ਾਨਾ ਹੈ ਜਿਸ ਨੂੰ ਅਗਨ ਭੇਟ ਕਰਕੇ ਜਾਇਆ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਹਨਾਂ ਦੋ ਅੱਖਾਂ ਨਾਲ ਕਿਸੇ ਦੋ ਨੇਤਰਹੀਣ ਵਿਅਕਤੀਆਂ ਦੀ ਅੱਖਾਂ ਦੀ ਰੋਸ਼ਨੀ ਲਿਆਂਦੀ ਜਾ ਸਕਦੀ ਹੈ ਉਹਨਾਂ ਅੱਗੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਆਖਿਆ ਕਿ ਤੁਸੀਂ ਲੋਕਾਂ ਨੂੰ ‘ਅੱਖਾਂ ਦਾਨ’ ਬਾਰੇ ਗੱਲ ਕਰਦੇ ਸੁਣਿਆ ਹੋਵੇਗਾ ਪਰ ਪੂਰੀਆਂ ਅੱਖਾਂ ਕਦੇ ਨਹੀਂ ਟਰਾਂਸਪਲਾਂਟ ਕੀਤੀਆਂ ਜਾਂਦੀਆਂ ਹਨ। ਅੱਖਾਂ ਦੇ ਦਾਨ ਵਿੱਚ ਤੁਹਾਡੀ ਕੋਰਨੀਆ ਹੀ ਸ਼ਾਮਲ ਹੈ, ਨਾ ਕਿ ਤੁਹਾਡੀ ਪੂਰੀ ਅੱਖ।ਕੋਰਨੀਆ ਟਰਾਂਸਪਲਾਂਟੇਸ਼ਨ ਰਾਹੀਂ ਇੱਕ ਦਾਨੀ ਤੋਂ ਇੱਕ ਸਿਹਤਮੰਦ ਕੌਰਨੀਆ ਦੀ ਵਰਤੋਂ ਖਰਾਬ ਕੋਰਨੀਆ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਇਸ ਸਮੇਂ ਡਾਕਟਰ ਨਵਜੋਤ ਕੌਰ ਨੇ ਦੱਸਿਆ ਕਿ ਐੱਚਆਈਵੀ (ਏਡਜ਼)ਸਰਗਰਮ ਵਾਇਰਲ ਹੈਪੇਟਾਈਟਸ ,ਦਿਮਾਗ ਦੀ ਸੋਜਸ਼,ਅੱਖਾਂ ਦਾ ਕੈਂਸਰ,ਸੈਪਟੀਸੀਮੀਆ, ਕੈਂਸਰ ਨਾਲ ਮਾਰਨ ਵਾਲੇ ਵਿਅਕਤੀ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਇਸ ਮੌਕੇ ਤੇ ਭਾਈ ਮਸੀਤੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਨੇਤਰਦਾਨੀ ਦੀ ਮੌਤ ਤੋਂ ਬਾਅਦ ਅੱਖਾਂ ਨੂੰ ਸੁੱਕਣ ਤੋਂ ਰੋਕਣ ਲਈ ਪੱਖਾ/ਏਅਰ ਕੰਡੀਸ਼ਨਰ ਤੁਰੰਤ ਬੰਦ ਕਰ ਦਿਓ, ਦਾਨੀ ਦੀਆਂ ਪਲਕਾਂ ਨੂੰ ਬੰਦ ਰੱਖੋ ਅਤੇ ਅੱਖਾਂ ‘ਤੇ ਤੌਲੀਆ ਰੱਖੋ।ਦਾਨੀ ਦੇ ਸਿਰ ਦੇ ਹੇਠਾਂ ਸਿਰਹਾਣਾ ਰੱਖੋ ਤਾਂ ਜੋ ਉਨ੍ਹਾਂ ਦੇ ਸਿਰ ਨੂੰ ਥੋੜ੍ਹਾ ਉੱਚਾ ਕੀਤਾ ਜਾ ਸਕੇ। ਤੁਰੰਤ ਨੇਤਰਦਾਨ ਸੰਸਥਾ ਜਾਂ ਆਈ ਬੈਂਕ ਨੂੰ ਸੂਚਿਤ ਕਰੋ ਕਿਉਂਕਿ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਮਰਨ ਉਪਰੰਤ ਚਾਰ ਤੋਂ ਛੇ ਘੰਟਿਆਂ ਅੰਦਰ ਹੀ ਲਈਆਂ ਜਾ ਸਕਦੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly