ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮ ਸ਼੍ਰੀ ਅਵਾਰਡ ਮਿਲਣਾ ਸਮੁੱਚੇ ਕੀਰਤਨੀਏ ਭਾਈਚਾਰੇ ਅਤੇ ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ = ਕੁਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਦੁੱਗਰੀ ਦੀ ਕਮੇਟੀ ਅਤੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਅਤੇ ਚੇਅਰਮੈਨ ਬਲਜੀਤ ਸਿੰਘ ਸੇਠੀ ਵੱਲੋਂ ਅਸੀਂ ਸਾਰੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮ ਸ਼੍ਰੀ ਅਵਾਰਡ ਮਿਲਣ ਤੇ ਵਧਾਈਆਂ ਦਿੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਇਸੀ ਤਰ੍ਹਾਂ ਦੇਸ ਅਤੇ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਇਹ ਸਾਰੀ ਕੀਰਤਨੀਏ ਭਾਈਚਾਰੇ ਅਤੇ ਸਾਡੀ ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ ਹੈ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਅਤੇ ਹੁਣ ਕਈ ਸਾਲਾਂ ਤੋਂ ਸਫਰ-ਏ-ਸ਼ਹਾਦਤ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰ ਰਹੇ ਹਨ। ਸੰਗਤ ਇਨ੍ਹਾਂ ਦੇ ਕੀਰਤਨ ਨੂੰ ਬਹੁਤ ਪਸੰਦ ਕਰਦੀ ਹੈ, ਉਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਪਹਿਲਾ ਪਦਮਸ੍ਰੀ ਅਵਾਰਡ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ ਮਿਲਿਆ ਸੀ ਅਤੇ ਦੂਸਰਾ ਪਦਮਸ੍ਰੀ ਅਵਾਰਡ ਪ੍ਰੋਫੈਸਰ ਕਰਤਾਰ ਸਿੰਘ ਜੀ ਨੂੰ ਮਿਲਿਆ ਸੀ ਅਤੇ ਹੁਣ ਤੀਸਰਾ ਪਦਮਸ੍ਰੀ ਅਵਾਰਡ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ  ਮਿਲਿਆ ਹੈ। ਪਦਮ ਸ਼੍ਰੀ ਮਿਲਣ ਤੇ ਸਾਰੀ ਸਿੱਖ ਕੌਮ ਅਤੇ ਸਾਰੀ ਕੀਰਤਨੀਏ ਸਭਾ ਵਾਸਤੇ ਫ਼ਖ਼ਰ ਵਾਲੀ ਗੱਲ ਹੈ।  ਇਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੀਟਿੰਗ ਵਿੱਚ ਗੁਰੂ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚੇਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ ਚਗਰ, ਮਲਕੀਤ ਸਿੰਘ ਯਸਪਾਲ ਸਿੰਘ, ਗੁਰਦੀਪ ਸਿੰਘ ਕਾਲੜਾ, ਡਾਕਟਰ ਪ੍ਰੇਮ ਸਿੰਘ ਚਾਵਲਾ ਸ਼ਾਮਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁਲਿਸ ਜਿਲਾ ਖੰਨਾ ਦੀ ਕਮਾਂਡ ਤੀਜੀ ਵਾਰ ਫਿਰ ਐਸ ਐਸ ਪੀ ਬੀਬੀ ਜਯੋਤੀ ਯਾਦਵ ਦੇ ਹੱਥ
Next articleਭਲਕੇ ਬਿਜਲੀ ਬੰਦ ਰਹੇਗੀ