(ਸਮਾਜ ਵੀਕਲੀ)
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਭਾਈ ਹਰਜਿੰਦਰ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ। ਭਾਈ ਤਰਲੋਚਨ ਸਿੰਘ ਜੀ ।
ਹਰਜਿੰਦਰ ਸਿੰਘ ਜੀ ਪਤਾ ਨਹੀਂ ਕਿਓਂ ਪਰ ਮੈਨੂੰ ਬਹੁੱਤ ਖੁਸ਼ੀ ਹੋ ਰਹੀ ਕਿ ਆਪ ਇਹ ਇੰਟਰਵਿਊ ਕਰ ਰਹੇ ਹੋ। ਆਪਣੇ ਪਿੰਡ ਅਤੇ ਪ੍ਰੀਵਾਰ ਬਾਰ ਦੱਸਣਾਂ?
ਮੇਰਾ ਪਿੰਡ ਅਮਰ ਸ਼ਹੀਦ, ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਹੈ ਜੋ ਪੰਜਾਬ ਦੇ ਜਿਲੇ ਹੁਸ਼ਿਆਰਪੁਰ ਵਿੱਚ ਹੈ। ਮੇਰੇ ਪਿਤਾ ਜੀ ਸ: ਜਗੀਰ ਸਿੰਘ ਬੀਕਾਨੇਰ, ਪਾਕਿਸਤਾਨ ਵਿੱਚ ਪਟਵਾਰੀ ਸਨ। ਖੁਸ਼ੀ ਤਾਂ ਮੈਂਨੂੰ ਵੀ ਉਨੀ ਹੋ ਰਹੀ ਹੈ ਜਿਨੀ ਆਪ ਜੀ ਨੂੰ ।
ਤੁਸੀਂ ਵਿਦਿਆ ਕਿਥੋਂ ਪ੍ਰਾਪਤ ਕੀਤੀ?
ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪਹਿਲੀ ਕਲਾਸ ਕਰਕੇ ਦੂਜੀ ਕਲਾਸ ਪੜ੍ਹਦਾ ਸੀ ਜਦੋੰ ਸਾਡਾ ਵਲੈਤ ਆਉਣ ਦਾ ਅਨਜਲ ਬਣ ਗਿਆ ਅਤੇ ਅਸੀਂ ਵਲੈਤ ਦੇ ਮਸ਼ਹੂਰ ਸ਼ਹਿਰ ਲੈਸਟਰ ਆ ਗਏ ਜਿੱਥੇ ਮੈਂ ਜੂਨੀਅਰ ਅਤੇ ਸੈਕੰਡਰੀ ਸਕੂਲ ਜਾਣ ਤੋਂ ਬਾਅਦ ਇੰਜਨੀਰੰਗ ਦੀ ਅਪਰੈਟਿੰਸ਼ਿੱਪ ਕੀਤੀ।
ਪੰਜਾਬੀ ਸਿੱਖਣੀ ਕਿਂਉ ਜਰੂਰੀ ਹੈ?
ਇਸ ਦੁਨੀਆਂ ਵਿੱਚ ਹਰ ਇੱਕ ਇਨਸਾਨ ਨੁੰ ਆਪਣੀ ਮਾਂ-ਬੋਲੀ ੱਿਸੱਖਣੀ ਚਾਹੀਦੀ ੇਹੈ ਜਿਸ ਕਾਰਨ ਓਹ ਆਪਣੇ ਇਤਿਹਾਸ, ਸਮਾਜ ਅਤੇ ਧਰਮ ਬਾਰੇ ਜਾਣਕਾਰੀ ਲੈ ਸਕਦਾ ਹੈ। ਸ੍ਰੀ ਗੁਰੁ ਗ੍ਰੰਥ ਸੱਹਿਬ ਜੀ ਸਾਰਾ ਪੰਜਾਬੀ ਭਾਸ਼ਾ ਵਿੱਚ ਹੈ ਇਸ ਕਰਕੇ ਹਰ ਇੱਕ ਨੂੰ ਸਿੱਖਣੀ ਚਾਹੀਦੀ ਹੈ ਤਾਂ ਕਿ ਆਪਾਂ ਗੁਰੁ ਜੀਆਂ ਭਗਤਾਂ ਭੱਟਾਂ ਅਤੇ ਗੁਰਸਿੱਖਾਂ ਦੀਆਂ ਦਿਤੀਆਂ ਸਿਖਿਆਵਾਂ ਤੋਂ ਜਾਣੂ ਹੋ ਸਕਦੇ ਹਾਂ। ਇਹ ਸਿੱਖਣ ਨਾਲ ਆਪਣੇ ਪਰਿਵਾਰਕ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨੀ ਅਸਾਨ ਹੋ ਜਾਂਦੀ ਹੈ। ਇਹ ਹੀ ਨਹੀਂ ਮਾਂ-ਬੋਲੀ ਪੰਜਾਬੀ ਸਿੱਖੀ ਕਾਰਨ ਯੂਨੀਵਰਸਿਟੀ ਵਿੱਚ ਉੱਚ ਵਿਦਿਆ ਕਰਨ ਵਿੱਚ ਸਹਾਇਤਾ ਕਰਦੀ ਹੈ ਕਰਕੇ ਏ-ਲੈਵਲ ਪੰਜਾਬੀ ਪਾਸ ਕਰਨ ਦੇ ਉਨੇ ਹੀ ਨੰਬਰ ਮਿਲਦੇ ਹਨ ਜਿੰਨੇ ਹੋਰਨਾ ਭਾਸ਼ਾਵਾਂ ਦੇ ਹਨ।
ਗੁਰਦਵਾਰਾ ਸਾਹਿਬ ਸੇਵਾ ਵਿੱਚ ਕਿਵੇਂ ਆਉਣਾ ਹੋਇਆ?
ਪਹਿੱਲਾਂ ਮੈਂ ਸਮੇ ਸਮੇ ਹੀ ਗੁਰਦਵਾਰਾ ਸਾਹਿਬ ਜਾਂਦਾ ਸੀ ਪਰ 1984 ਦੇ ਘੱਲੂਘਾੇਰੇ ਤੋੰਂ ਬਾਂਅਦ ਗੁਰੁ ਨਾਨਕ ਗੁਰਦਵਾਰਾ ਅਤੇ ਗੁਰੁ ਤੇਗ ਬਹਾਦਰ ਗੁਰਦਵਾਰਾ ਸਾਹਿਬ ਹਰ ਰੌਜ ਆਵਾ ਜਾਈ ਹੋਣ ਲੱਗ ਪਈ। ਦੋ ਸਾਲ ਬਾਅਦ 1986 ਨੂੰ ਦਾਸ ਨੂੰ ਗੁਰੂੁ ਨਾਨਕ ਗੁਰਦਵਾਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣਿਆ ਗਿਆ ਸੀ ਜਿਸ ਸਮੇ ਪ੍ਰਬੰਧਿੱਕ ਕਮੇਟੀ ਪੰਜ ਸਿੰਘ ਹੀ ਚੁਣਦੇ ਸਨ। ਉਸ ਵੇਲੇ ਮੇਰੀ ਉਮਰ 30 ਸਾਲ ਹੀ ਸੀ ਜਿਸ ਕਾਰਨ ਦਾਸ ਬਰਤਾਨੀਆ ਵਿਖੇ ਸੱਭ ਤੋਂ ਘੱਟ ਉਮਰ ਵਿੱਚ ਮੁੱਖ ਸੇਵਾਦਾਰ ਲਈ ਚੁਣਿਆ ਗਿਆ ਸੀ। ਕਮੇਟੀ ਵਿੱਚ ਉਸ ਨੂੰ ਹੀ ਚੁਣਿਆ ਗਿਆ ਸੀ ਜੋ ਗੁਰਦਵਾਰਾ ਸਾਹਿਬ ਪ੍ਰਵਾਰ ਸਮੇਤ ਆਵੇ ਅਤੇ ਸੇਵਾ ਕਰੇ। ਸਾਰੀ ਕਮੇਟੀ ਅਤੇ ਉਨਾ੍ਹ ਦੇ ਸਮੂਹ ਪ੍ਰਵਾਰ ਸੇਵਾ ਕਰਨ ਨਾਲ ਗੁਰਦਵਾਰਾ ਸਾਹਿਬ ਦੀ ਸਾਧ ਸੰਗਤ ਤੇ ਬਹੁੱਤ ਗੂੜਾ ਅਸਰ ਹੋਇਆ ਅਤੇ ਚਲ ਰਹੇ ਪ੍ਰੋਗਰਾਮਾਂ ਵਿੱਚ ਵਾਧਾ ਹੋਇਆ ਅਤੇ ਪੰਜਾਬੀ ਸਕੂਲ, ਤਬਲਾ ਕਲਾਸ, ਕੀਰਤਨ ਕਲਾਸ, ਸੰਥਿਆ, ਡੇ ਸੈਂਰਰ, ਕਸਰਤ ਲਈ ਜਿੰਮ, ਸਿੱਖ ਅਜਾਇਬ ਘਰ, ਕੌਮੁਨਿਅਟੀ ਸੈਂਟਰ, ਖਾਲਸਾ ਹੁਮਿਨ ਰਾਇਟਸ ਆਦਿ। ਗੁਰਦਵਾਰਾ ਸਾਹਿਬ ਇਹ ਸੱਭ ਪ੍ਰੋਗਰਾਮ ਚਲ ਰਹੇ ਵੱਡਾ ਕਾਰਨ ਸੀ ਕਿ ਬਰਤਾਨੀਆ ਦੀ ਰਾਣੀ ਆਪਣੀ ਜਿੰਦਗੀ ਵਿੱਚ ਯੂ.ਕੇ. ਵਿੱਚ ਪਹਿਲੀ ਵਾਰ ਗੁਰੁ ਨਾਨਕ ਗੁਰਦਵਾਰੇ 2001 ਨੂੰ ਆਪਣੀ ਗੋਲਡਨ ਜੁਬਲੀ ਸਮੇ ਆਏ ਸਨ ਜਿਸ ਸਮੇ ਬਹੁੱਤ ਹੀ ਜਬਰਦਸਤ ਪ੍ਰਬੰਧ ਕੀਤਾ ਗਿਆ ਸੀ। ਦਾਸ ਨੇ ਗੁਰੂੁ ਨਾਨਕ ਗੁਰਦਵਾਰਾ ਸਾਹਿਬ ਵਿਖੇ 20 ਸਾਲ ਸੇਵਾ ਕੀਤੀ।
ਗੁਰਦਵਾਰਾ ਸ੍ਰੀ ਗੁਰੁ ਹਰਕ੍ਰਿਸ਼ਨ ਸਾਹਿਬ ਕਦੋਂ ਅਤੇ ਕਿਓਂ ਸਥਾਪਤ ਕੀਤਾ ਗਿਆ ?
ਦਸੰਬਰ 2006। ਓਡਬੀ ਇਲਾਕੇ ਵਿੱਚ ਸਿੱਖਾਂ ਦੀ ਜਿਆਦਾ ਆਬਾਦੀ ਹੋਣ ਦੇ ਬਾਵਜੂਦ ਸੰਗਤਾਂ ਨੂੰ ਗੁਰਦਵਾਰਾ ਸਾਹਿਬ ਜਾਣ ਲਈ ਬਹੁੱਤ ਦੂਰ ਜਾਣਾ ਪੈਂਦਾ ਸੀ। ਸੰਗਤਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਤੇ ਖਾਸ ਕਰਕੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ, ਆਪਣੇ ਧਰਮ ਅਤੇ ਇਤਿਹਾਸ ਨਾਲ ਜੋੜਨ ਲਈ ਇਹ ਗੁਰਦਵਾਰਾ ਸਾਹਿਬ ਅਰੰਭ ਕੀਤਾ ਗਿਆ ਸੀ।
ਪਹਿਲਾਂ ਗੁਰਦਵਾਰਾ ਸਾਹਿਬ ਵਿਖੇ ਕੀ ਪ੍ਰੋਗਰਾਮ ਹੁੰਦੇ ਸਨ?
ਪਹਿਲੇ ਦਿੰਨ ਤੋਂ ਹੀ ਸਵੇਰੇ ਸ਼ਾਮ ਨਿਤਨੇਮ ਜੀ ਦੇ ਪਾਠ, ਸ਼ਾਮ ਨੂ ਰਿਹਰਾਸ ਤੋਂ ਉਪਰੰਤ ਕੀਰਤਨ, ਕਥਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਮੇ ਸਮੇ ਤੇ ਗੁਰਪੁਰਬ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਸਨ। 2007 ਨੂੰ ਪੰਜਾਬੀ ਸਕੂਲ ਆੰਭ ਕੀਤਾ ਸੀ। ਇੱਕ ਕਲਾਸ ਤੋਂ ਵੱਧਦਾ ਪੰਜਾਬੀ ਸਕੂਲ ਦੀਆਂ ਕਲਾਸਾਂ ਹਰ ਦਿੰਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁਕਰਵਾਰ ਨੂੰ ਲੱਗਣ ਲੱਗ ਪਈਆਂ।
ਹਰਜਿੰਦਰ ਸਿੰਘ ਜੀ ਤੁਸੀਂ ਤਾਂ ਬਹੁੱਤ ਹੀ ਨੇਕ ਸੇਵਾ ਕੀਤੀ ਹੈ ਅਤੇ ਅਜੇ ਵੀ ਬਹੁੱਤ ਵਧੀਆ ਸੇਵਾ ਕਰ ਰਹੇ ਹੋ। ਹੁਣ ਇਹ ਦੱਸੋ ਕਿ ਗੁਰਦਵਾਰਾ ਸਾਹਿਬ ਆਉਣ ਵਾਲੇ ਸਮੇ ਕੀ ਕੀ ਪ੍ਰੌਗਰਾਮ ਹੋ ਰਹੇ ਹਨ?
26 ਦਸੰਬਰ ਨੂੰ ਪੰਜਾਬੀ ਲਿਸਨਰਜ ਕਲੱਬ ਵਾਲੇ ਮਾਤਾ ਗੁਜਰ ਕੌਰ ਅਤੇ ਸਾਹਿਬਜਾਦੇ ਦੀਆਂ ਮਿੱਠੀ ਯਾਦ ਵਿੱਚ ਦਸਤਾਰ ਦਿਵਸ ਕਰ ਰਹੇ ਹਨ। ਇਸੀ ਦਿੰਨ ਰਾਤ ਨੂੰ 7 ਵਜੇ ਸ੍ਰੀ ਅਖੰਡ ਸਾਹਿਬ ਅਰੰਭ ਹੋਣਗੇ ਸਾਹਿਬਜਾਦੇ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ..ਜਿਨ੍ਹਾ ਦੇ ਭੋਗ 28 ਦਸੰਬਰ 5 ਵਜੇ ਸ਼ਾਮ ਨੂੰ ਪਾਏ ਜਾਣਗੇ ਉਪਰੰਤ ਕੀਰਤਨ ਕਥਾ ਹੋਵੇਗੀ। 26, 27 ਦਸੰਬਰ ਰਾਤ ਦੇ 7-8 ਵਜੇ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਦਵਿੰਦਰ ਸਿੰਘ ਸੋਡੀ ਜੀ ਸੰਗਤਾਂ ਨੂੰ ਸਿੱਖ ਅਤੇ ਗੁਰ ਇਤਿਹਾਸ ਦੱਸਣਗੇ। 29 ਦਸੰਬਰ ਨੂੰ ਸਿੱਖ ਨੈਸ਼ਨਲ ਮੂਇਜੀਅਮ ਦੀ ਯਾਤਰਾ ਸਵੇਰੇ 11 ਵਜੇ ਅਰੰਭ ਹੋਵੇਗੀ। 31 ਦਸੰਬਰ ਨੂੰ ਸ਼ਾਮ ਦੇ 6 ਵਜੇ ਤੋਂ ਨਵੇ ਸਾਲ ਦੇ 12,30 ਤੱਕ ਦੀਵਾਨ ਸਜਣਗੇ ਅਤੇ ਕੀਰਤਨ ਕਥਾ ਹੋਵੇਗੀ।
ਹੋਰ ਕੁੱਝ ਕਹਿਣਾ ਚਾਹੋਗੇ?
ਆਪਣੀ ਮਾਂ-ਬੋਲੀ, ਆਪਣੇ ਧਰਮ, ਆਪਣੇ ਮਾਪਿਆਂ ਨਾਲ ਪਿਆਰ ਕਰੋ ਅਤੇ ਆਪਣੇ ਬੱਚਿਆਂ ਨੂੰ ਪੋਤਰਿਆਂ ਪੋਤਰੀਆਂ ਦੋਤਰਿਆਂ ਦੋਤਰੀਆਂ ਨੂੰ ਆਪਣੀ ਮਾਂ-ਬੋਲੀ, ਆਪਣੇ ਧਰਮ ਨਾਲ ਜੋੜਣਾ ਆਪਣਾ ਫਰਜ ਬਣਦਾ ਹੈ ਇਸ ਫਰਜ ਨੂੰ ਚੰਗੀ ਤਰਾਂ ਨਿਭਾਈਏ ਅਤੇ ਆਪਣੀ ਕੌਮ ਦੀ ਅਤੇ ਧਰਮ ਦੀ ਸੇਵਾ ਕਰਕੇ ਗੁਰੂੁ ਜੀ ਦੀਆਂ ਖੁਸ਼ੀਆਂ ਲਈਏ।
ਹਰਜਿੰਦਰ ਸਿੰਘ ਜੀ, ਸਵਾਦ ਆ ਗਿਆ, ਬਹੁੱਤ ਹੀ ਚੰਗਾ ਲੱਗਾ। ਮੇਰੇ ਵਲੋਂ ਵੀ ਸੱਭ ਨੂੰ ਇਹੀ ਬੇਨਤੀ ਹੈ ਜੀ। ਇੰਟਰਵਿਓ ਲਈ ਸਮਾ ਦੇਣ ਦਾ ਸ਼ੁਕਰੀਆ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥