ਭਾਈ ਗਜਿੰਦਰ ਸਿੰਘ ” ਹਾਈਜੈਕਰ ” ਦੇ ਨਾਂ

(ਸਮਾਜ ਵੀਕਲੀ)

ਸ਼ੀਹ ਸੂਰਮਾ ਤੇ ਫੱਟ ਝੋਖੇ
ਹਿੱਕ ਡਾਹੀ ਤੇ ਡੋਲਿਆ ਨਾ

ਪਿਆਰਾ ਸੀ ਪਿਆਰਿਆਂ ਦਾ
ਦਰਦ ਦਿਲ ਦਾ ਖੋਲਿਆ ਨਾ

ਤੁਰ ਪਿਆ ਰਾਹ ਝਰੱਖੜੀਆਂ ਦੇ
ਦੁਨਿਆਂ ਦੇ ਮੇਲਿਆਂ ਨੂੰ ਤੋਲਿਆ ਨਾ

ਰਾਜ ਆਪਣਾ ਹੋਵੇ ਤਾਜ ਖਾਲਸੇ ਦਾ
ਤੋਤਾ ਵਿੱਚ ਪਿੰਜ਼ਰੇ ਜੇ ਕੇਸਰੀ ਝੁਲਿਆ ਨਾ

ਕਿਰਦਾਰ ਜੰਮਦੇ ਨਹੀ, ਕਰਨੇ ਪੈਣ ਪੈਦਾ
ਝੱਖੜਾ ਦਾ ਬੂਟਾ ਪਰ ਕਦੇ ਹਿਲਿਆ ਨਾ

ਤੂੰ ਕਵੀ ਡਾਹਢਾ ਸੈ ਮੂਖੜਾ ਕਵਿਤਾ ਦਾ
ਤਾਲੂ ਲੱਗੀ ਜੁਬਾਨ ਕੋਈ ਬੋਲਿਆ ਨਾ

ਮਾਣ ਨਾਲ ਕਰ ਗਿਆ ਬਾਂਹ ਉਚੀ
ਬੁਲਾਈ ਫਤਿਹ ਪਰ ਮੂੰਹੋ ਬੋਲਿਆ ਨਾ

Previous articleਪੀਪਲਜ਼ ਐਜੂਕੇਸ਼ਨ ਸੁਸਾਇਟੀ ਦੀ ਸਥਾਪਨਾ 8 ਜੁਲਾਈ, 1945 ਨੂੰ ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਦੁਆਰਾ ਕੀਤੀ ਗਈ ਸੀ
Next articleSAMAJ WEEKLY = 08/07/2024