(ਸਮਾਜ ਵੀਕਲੀ) ਭਾਈ ਦਿਲਾਵਰ ਸਿੰਘ ਜੀ ਬੱਬਰ ਦੀ ਬਰਸੀ ਮੌਕੇ ਪੰਥਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਮੈਗਜ਼ੀਨ “ਪੰਜਆਬ” ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਹ ਅੰਕ ਭਾਈ ਦਿਲਾਵਰ ਸਿੰਘ ਜੀ ਨੂੰ ਸਮਰਪਿਤ ਹੈ। ਇਸ ਵਿੱਚ ਭਾਈ ਦਿਲਾਵਰ ਸਿੰਘ ਜੀ ਦੀ ਜੀਵਨੀ ਵੀ ਲਿਖੀ ਗਈ ਹੈ। ਮੈਗਜ਼ੀਨ ਦੇ ਮੁੱਖ ਸੰਪਾਦਕ ਮਨਜੀਤ ਸਿੰਘ ਭੋਗਲ (ਜਰਮਨੀ) ਜੀ ਅਤੇ ਸਹਾਇਕ ਸੰਪਾਦਕ ਡਾ.ਸੁਰਜੀਤ ਸਿੰਘ ਜਰਮਨੀ ਜੀ ਨੂੰ ਬਹੁਤ-ਬਹੁਤ ਵਧਾਈਆਂ ਉਹਨਾਂ ਦੀ ਮਿਹਨਤ ਰੰਗ ਲਿਆਈ। ਅੱਜ ਗੁਰੂ ਸਾਹਿਬ ਨੇ ਉਹਨਾਂ ਦੇ ਇਸ ਕਾਰਜ ਨੂੰ ਪੰਥ ਦੀਆਂ ਮਹਾਨ ਸ਼ਖਸੀਅਤਾਂ ਰਾਹੀਂ ਪੰਥ ਦੇ ਸਪੁਰਦ ਕਰਵਾਇਆ। ਇਹ ਗੁਰੂ ਦੀ ਇਨ੍ਹਾਂ ਤੇ ਬਖਸ਼ਿਸ਼ ਦਾ ਸਦਕਾ ਹੀ ਹੋਇਆ। ਮਨਜੀਤ ਸਿੰਘ ਭੋਗਲ (ਜਰਮਨੀ) ਜੀ ਅਤੇ ਡਾ. ਸੁਰਜੀਤ ਸਿੰਘ ਜਰਮਨੀ ਜੀ ਪੰਥ ਲਈ ਜਿੱਥੇ ਹੋਰ ਵੀ ਬਹੁਤ ਕਾਰਜ ਕਰਦੇ ਹਨ ਉਥੇ ਹੀ ਗੁਰੂ ਸਾਹਿਬ ਉਹਨਾਂ ਨੂੰ ਇਸ ਨਵੇਂ ਕਾਰਜ ਵਿੱਚ ਵੀ ਸਹਾਈ ਹੋ ਕੇ ਸਫਲਤਾ ਬਕਸ਼ਣ ਤਾਂ ਜੋ ਇਹ ਮੈਗਜ਼ੀਨ ਨਿਰਵਿਘਨ ਚਲਦਾ ਰਹੇ। ਸੰਪਾਦਕ ਮਨਜੀਤ ਸਿੰਘ ਭੋਗਲ (ਜਰਮਨੀ) ਜੀ ਦੱਸਦੇ ਹਨ ਕਿ ਇਹ ਮੈਗਜ਼ੀਨ ਦਾ ਮੁੱਖ ਉਦੇਸ਼ ਆਪਣਾ ਪੁਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)
ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly