ਇੱਕ ਹੋਰ ਨਾਨਕਸਰੀਆ ਪਖੰਡੀ ਬਲਾਤਕਾਰੀ ਬਾਬਾ ਕਾਬੂ ਕੀਤਾ
ਲੁਧਿਆਣਾ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਪੰਜਾਬ ਦੇ ਵਿੱਚ ਸਿੱਖ ਹਿੰਦੂ ਮੁਸਲਿਮ ਇਸਾਈ ਤੇ ਹੋਰ ਧਰਮਾਂ ਦੇ ਨਾਲ ਸੰਬੰਧਿਤ ਅਨੇਕਾਂ ਡੇਰੇ ਮਠ ਤੇ ਹੋਰ ਪਤਾ ਨਹੀਂ ਕੀ ਕੁਝ ਪੰਜਾਬ ਦੀ ਧਰਤੀ ਉੱਪਰ ਧਰਮ ਦੇ ਨਾ ਹੇਠ ਚੱਲ ਰਿਹਾ ਹੈ। ਇਹਨਾਂ ਡੇਰਿਆਂ ਦੇ ਵਿੱਚੋਂ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ ਕਿ ਗੁਰੂ ਘਰ ਧਰਮ ਦੇ ਨਾਂ ਹੇਠ ਇਹ ਲੋਕ ਕੀ ਕੁਝ ਕਰ ਰਹੇ ਹਨ ਅਨੇਕਾਂ ਘਟਨਾਵਾਂ ਸਮੇਂ ਸਮੇਂ ਉੱਪਰ ਵਾਪਰਦੀਆਂ ਹਨ ਪਰ ਅਸੀਂ ਜਲਦ ਹੀ ਭੁੱਲ ਜਾਂਦੇ ਹਾਂ।
ਧਰਮ ਦੇ ਨਾਂ ਹੇਠ ਸ਼ਰਮਸ਼ਾਰ ਕਰਨ ਵਾਲੀ ਅਜਿਹੀ ਘਟਨਾ ਜਿਲਾ ਲੁਧਿਆਣਾ ਦੇ ਜਗਰਾਉਂ ਨਜਦੀਕ ਪੈਂਦੇ ਪਿੰਡ ਅਖਾੜਾ ਦੇ ਵਿੱਚੋਂ ਸਾਹਮਣੇ ਆਈ ਹੈ ਇਹ ਘਟਨਾ ਸ਼ਾਇਦ ਸਾਹਮਣੇ ਨਾ ਆਉਂਦੀ ਜੇਕਰ ਅੰਮ੍ਰਿਤ ਪਾਲ ਸਿੰਘ ਮਹਿਰੋਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਅੱਗੇ ਹੋ ਕੇ ਕਾਰਵਾਈ ਨਾ ਕਰਦਾ ਤਾਂ ਸ਼ਾਇਦ ਪੁਲਿਸ ਵੀ ਹਾਲੇ ਇਸ ਘਟਨਾ ਤੋਂ ਅਣਜਾਣ ਹੀ ਰਹਿੰਦੀ। ਜਗਰਾਉਂ ਨਜ਼ਦੀਕ ਅਖਾੜਾ ਪਿੰਡ ਦੇ ਵਿੱਚ ਨਾਨਕਸਰ ਸੰਪਰਦਾਏ ਨਾਲ ਸੰਬੰਧਿਤ ਚਰਨ ਘਾਟ ਨਾਮ ਦਾ ਡੇਰਾ ਠਾਠ ਹੈ। ਜਿਸ ਵਿੱਚ ਬਲਜਿੰਦਰ ਸਿੰਘ ਨਾਮ ਦਾ ਨੌਜਵਾਨ ਬਾਬਾ ਸੇਵਾ ਨਿਭਾਅ ਰਿਹਾ ਹੈ। ਅੱਗੇ ਵੀ ਅਨੇਕਾਂ ਤਰ੍ਹਾਂ ਦੇ ਕਾਰਨਾਮੇ ਇਸ ਬਾਬੇ ਦੇ ਸਾਹਮਣੇ ਆਏ ਹਨ ਪਰ ਆਪਣੀ ਬਾਬਾਗੀਰੀ ਤੇ ਵੱਡੀ ਸੰਪਰਦਾ ਨਾਲ ਜੁੜਿਆ ਹੋਣ ਕਰਕੇ ਇਹ ਹਰ ਵਾਰ ਬਚ ਜਾਂਦਾ ਰਿਹਾ ਹੈ ਪਰ ਇਸ ਵਾਰ ਜੋ ਘਟਨਾ ਵਾਪਰੀ ਹੈ ਕਿ ਇਸ ਬਲਜਿੰਦਰ ਨਾਂ ਦੇ ਪਖੰਡੀ ਨੇ ਇੱਕ ਨਹੀਂ ਅਨੇਕਾਂ ਲੜਕਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਇੱਕ ਲੜਕੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਕੋਲ ਇਹ ਸਭ ਕੁਝ ਜਾ ਕੇ ਦੱਸਦੀ ਹੈ ਕਿ ਕਿਵੇਂ ਦੋ ਸਾਲ ਤੋਂ ਬਾਬੇ ਨੇ ਉਸ ਦੇ ਨਾਲ ਉਸ ਦੀ ਮਾਂ ਦੇ ਇਲਾਜ ਦੌਰਾਨ ਕੀ ਕੁਝ ਕੀਤਾ ਤੇ ਜੋ ਕੁਝ ਲਗਾਤਾਰ ਹੁਣ ਤੱਕ ਚੱਲਦਾ ਆ ਰਿਹਾ ਹੈ। ਇਸ ਸਬੰਧੀ ਅੰਮ੍ਰਿਤਪਾਲ ਸਿੰਘ ਮਹਿਰੋਂ ਖੁਦ ਬਲਜਿੰਦਰ ਦੇ ਡੇਰੇ ਪੁੱਜਾ ਤੇ ਸਾਰੀ ਘਟਨਾ ਦੇ ਸੰਬੰਧ ਵਿੱਚ ਲੜਕੀ ਬਾਬੇ ਦੀ ਆਹਮੋ ਸਾਹਮਣੇ ਬਿਠਾ ਕੇ ਗੱਲਬਾਤ ਕੀਤੀ ਵੀਡੀਓਗ੍ਰਾਫੀ ਵੀ ਕੀਤੀ ਗਈ ਉਸ ਤੋਂ ਬਾਅਦ ਫਿਰ ਪੁਲਿਸ ਵੀ ਹਰਕਤ ਵਿੱਚ ਆਈ ਤੇ ਇਸ ਬਾਬੇ ਦੇ ਉੱਪਰ ਬਲਾਤਕਾਰ ਦਾ ਕੇਸ ਪਾ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ।
ਉਧਰ ਜਦੋਂ ਇਹ ਸਾਰੀ ਘਟਨਾ ਕਰਮ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਆਈ ਤਾਂ ਫਿਰ ਤੁਰੰਤ ਹੀ ਅੰਮ੍ਰਿਤ ਪਾਲ ਸਿੰਘ ਮਹਿਰੋ ਨੇ ਇਲਾਕੇ ਦੀ ਸ਼੍ਰੋਮਣੀ ਕਮੇਟੀ ਦੀ ਟੀਮ ਤੇ ਹੋਰ ਧਾਰਮਿਕ ਜਥੇਬੰਦੀਆਂ ਨਾਲਦੇ ਸੰਪਰਕ ਕਰਕੇ ਇਸ ਠਾਠ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਨ ਉਹ ਵੀ ਇਥੋਂ ਹੋਰ ਸਥਾਨ ਉੱਤੇ ਲਿਜਾਏ ਗਏ ਇਸ ਤੋਂ ਬਾਅਦ ਬਾਬੇ ਦੇ ਉੱਪਰ ਜਗਰਾਉਂ ਪੁਲਿਸ ਕੀ ਕੁਝ ਕੇਸ ਪਾਉਂਦੀ ਹੈ ਕਿਹੋ ਜਿਹੀ ਕਾਰਵਾਈ ਹੁੰਦੀ ਹੈ ਇਹ ਵੀ ਜਲਦੀ ਹੀ ਸਾਹਮਣੇ ਆਵੇਗਾ।
ਕੁਝ ਵੀ ਹੋਵੇ ਅਜਿਹੀਆਂ ਧਾਰਮਿਕ ਸੰਪਰਦਾਵਾਂ ਨੇ ਥਾਂ ਥਾਂ ਆਪਣੇ ਡੇਰੇ ਟਕਸਾਲਾਂ ਖੋਲ ਕੇ ਇਹੋ ਜਿਹੇ ਸਿਰ ਫਿਰੇ ਤੇ ਨੌਜਵਾਨ ਆਸ਼ਿਕ ਬਾਬਿਆਂ ਨੂੰ ਸੌਂਪੀਆਂ ਹੋਈਆਂ ਹਨ ਇੱਥੇ ਫਿਰ ਇਹ ਕੁਝ ਹੋਣਾ ਸੁਭਾਵਿਕ ਹੀ ਹੈ। ਆਓ ਲੋਕੋ ਜਾਗੀਏ ਡੇਰੇ ਮਨਮੱਤ ਠਾਠਾਂ ਤਿਆਗੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly