ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਲੋਕ ਸਭਾ ਜ਼ਿਮਨੀ ਚੋਣ ਦੇ ਸਬੰਧ ਚੋ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚੋਂ ਮਹਿਤਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ। ਜਿਸ ਵਿਚ ਭਾਰੀ ਇਕੱਠ ਦੇਖਣ ਨੂੰ ਮਿਲਿਆ। ਭਗਵੰਤ ਮਾਨ ਨੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਰਗੜੇ ਲਾਉਂਦੇ ਕਿਹਾ ਕਿ 10 ਮਈ ਨੂੰ ਝਾੜੂ ਆਲਾ ਬਟਨ ਦਬਾ ਦਿਓ ਉਸ ਤੋਂ ਬਾਅਦ ਕਾਂਗਰਸ ਤੇ ਅਕਾਲੀਆਂ ਦੀਆਂ ਚੀਕਾਂ ਨਿਕਲਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰਾ ਸਾਥ ਦਿਓ ਤਾਂ ਜੋ ਆਉਣ ਵਾਲੇ 4 ਸਾਲਾ ਵਿੱਚ ਰਹਿੰਦੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਤੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪੰਜਾਬ ਨੂੰ ਪੁਰਾਣਾ ਪੰਜਾਬ ਬਣਾਇਆ ਜਾਵੇਗਾ। ਪੰਜਾਬ ਦੇ ਸਾਰੇ ਲੋਕਾਂ ਦੇ ਬਿੱਲ ਮੁਆਫ਼ ਕਰ ਦਿੱਤਾ ਗਏ ਹਨ। ਬਿਜਲੀ ਬੋਰਡ ਦਾ ਬਕਾਇਆ ਵੀ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸੁਸ਼ੀਲ ਰਿਕੂੰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਜਲੰਧਰ ਦੀ ਅਵਾਜ਼ ਲੋਕਸਭਾ ਵਿਚ ਗੂੰਜੇ। ਭਗਵੰਤ ਮਾਨ ਨੇ ਮੋਦੀ ਤੇ ਰਗੜੇ ਲਾਉਂਦੇ ਕਿਹਾ ਹਿੰਦੁਸਤਾਨ ਦੇ ਅੱਛੇ ਦਿਨ ਤਾਂ ਪਤਾ ਨਹੀਂ ਕਦੋਂ ਆਉਣਗੇ ਪਰ ਦੇ ਤੁਸੀਂ 10 ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਦੇਵੋਗੇ ਤਾਂ ਜਲੰਧਰ ਦੇ ਅੱਛੇ ਦਿਨ ਜ਼ਰੂਰ ਆਉਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly