ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਤਸ਼ੱਦਦ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹੇ ਭਰ ਵਿੱਚ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਗਿਰਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ

ਮਹਿਤਪੁਰ (ਸਮਾਜ ਵੀਕਲੀ) (  ਪੱਤਰ ਪ੍ਰੇਰਕ)– ਕੇਂਦਰ ਸਰਕਾਰ ਦੇ ਸੱਦੇ ਤੇ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਕਿਸਾਨਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ ਤੇ ਮੁਹਾਲੀ ਵਿੱਚੋਂ ਗ੍ਰਿਫਤਾਰ ਕਰਨ ਤੋਂ ਬਾਅਦ ਸੰਬੂ ਤੇ ਖਨੌਰੀ ਮੋਰਚਿਆਂ ਤੇ ਭਾਰੀ ਗਿਣਤੀ ਵਿੱਚ ਪੁਲਿਸ ਰਾਹੀਂ ਧੱਕੇ ਨਾਲ ਮੋਰਚੇ ਉਖਾੜਨਾ ਤੇ ਕਿਸਾਨਾਂ ਤੇ ਤਸ਼ੱਦਦ ਕਰਨ ਦੇ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਹਿਤਪੁਰ ਜਗਰਾਵਾਂ ਰੋਡ ਤੇ ਸੰਗੋਵਾਲ ਟੂਲ ਪਲਾਜ਼ਾ ਤੇ ਭਗਵੰਤ ਮਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਸ ਦਾ ਪੁਤਲਾ  ਫੂਕਿਆ । ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਗਿਰਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਮੋਰਚਿਆਂ ਤੇ ਕੀਤੀ ਸਮਾਨ ਦੀ ਭੰਨ ਤੋੜ ਅਤੇ ਜਬਤ ਕੀਤਾ ਸਮਾਨ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ।ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ  ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮੰਡ ਅਤੇ ਬੁਚਨ ਸਿੰਘ ਸਾਬਕਾ ਸਰਪੰਚ ਨੇ  ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਹੱਥ ਠੋਕਾ ਬਣ ਕੇ ਕਾਰਪੋਰੇਟ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਕਿਸਾਨ ਲਹਿਰ ਤੇ ਗਿਣੀ ਮਿੱਥੀ ਸਾਜਿਸ਼ ਅਧੀਨ ਤਸ਼ੱਦਦ ਕਰ ਰਹੀ ਹੈ। ਭਗਵੰਤ ਮਾਨ ਸਰਕਾਰ ਕਿਸਾਨ ਲਹਿਰ ਨੂੰ ਕੁਚਲਣ ਦੇ ਰਾਹ ਤੁਰ ਪਈ ਹੈ ।ਪੰਜਾਬ ਦੇ ਕਿਸਾਨ ਆਪਣੀ ਰੋਜੀ ਰੋਟੀ ਦੇ ਮਸਲੇ ਲਈ ਲੜਾਈ ਲੜ ਰਹੇ ਹਨ। ਜਿਹੜਾ ਮੁੱਖ ਮੰਤਰੀ ਪਹਿਲਾਂ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਅਤੇ ਮਿੱਤਰ ਕੀੜਾ ਦੱਸਦਾ ਸੀ ਉਹੀ ਹੁਣ ਕਿਸਾਨਾਂ ਨੂੰ ਇਹ ਦੱਸਣ ਤੋਂ ਵੀ ਭੱਜ ਰਿਹਾ ਹੈ ਕਿ ਉਹ ਕਿਹੜੀ ਫਸਲ ਬੀਜਣ ਕਿਸਾਨਾਂ ਦੇ ਬੀਜੀਆਂ ਹੋਈਆਂ ਫਸਲਾਂ ਦੇ ਭਾਅ ਦੇਣ ਤੋਂ ਅਤੇ ਖਰੀਦ ਕਰਨ ਤੋਂ ਭੱਜ ਕੇ ਦੁਸ਼ਮਣ ਕੀੜਾ ਸਾਬਿਤ ਹੋ ਰਿਹਾ ਹੈ । ਕੇਂਦਰ ਤੇ ਸੂਬਾ ਸਰਕਾਰ ਦੀ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਲੋਕਾਂ ਨਾਲ ਧੋਖਾਧੜੀ ਵਾਲੀ ਨੀਤੀ ਹੈ ਪੰਜਾਬ ਦੀ ਆਰਥਿਕਤਾ ਖੇਤੀ ਦੇ ਸਿਰ ਤੇ ਖੜੀ ਹੈ ਪਰ ਜੇਕਰ ਇੱਥੇ ਕਾਰਪੋਰੇਟ ਦਾ ਖੁੱਲਾ ਦਾਖਲਾ ਹੁੰਦਾ ਹੈ ਤਾਂ ਜਿੱਥੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਤੇ ਵੱਡਾ ਨਾਂਹ ਪੱਖੀ ਅਸਰ ਹੋਵੇਗਾ ਉੱਥੇ ਪੰਜਾਬ ਦੇ ਸਮੁੱਚੇ ਬਾਜ਼ਾਰ ਅਤੇ ਸਾਰੀ ਆਰਥਿਕਤਾ ਹੀ ਮੰਦੀ ਦਾ ਸ਼ਿਕਾਰ ਹੋਵੇਗੀ।ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਸ ਕਾਰਵਾਈ ਦਾ ਵਿਰੋਧ ਕਰਨਾ ਬਣਦਾ ਹੈ। ਕੱਲ ਸ਼ੰਬੂ ਅਤੇ ਖਨੌਰੀ ਮੋਰਚਿਆਂ ਤੇ ਕੀਤਾ ਗਿਆ ਤਸ਼ੱਦਦ ਅਤੇ ਅਜਿਹੀ ਦੁਸ਼ਮਣਾਂ ਨਾ ਕਾਰਵਾਈ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 26 ਮਾਰਚ ਨੂੰ ਵੱਡੀ ਗਿਣਤੀ ਕਿਸਾਨ ਨੂੰ ਚੰਡੀਗੜ੍ਹ ਪਹੁੰਚਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਖਿਆ ਬਲਾਕ ਮਸੀਤਾਂ ਦੇ ਸਮੂਹ ਸਕੂਲਾਂ ਦੀ ਦਾਖਲਾ ਮੁਹਿੰਮ ਵਿਦਿਅਕ ਸੈਸ਼ਨ 2025-26 ਦਾ ਡਡਵਿੰਡੀ ਸਕੂਲ ਤੋਂ ਸ਼ਾਨਦਾਰ ਅਗਾਜ਼
Next articleਮਿੱਠੜਾ ਕਾਲਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਦੌਰਾ