(ਸਮਾਜ ਵੀਕਲੀ)
1.ਭਗਤ ਸਿੰਘ ਦੀ ਸੋਚ ਨਹੀਂ ਸੀ ਬੁੱਤ ਪੂਜਾ ,
ਉਹ ਸੋਚਦਾ ਸੀ ਆਜ਼ਾਦੀ ਹਰੇਕ ਦੀ ।
ਜਾਤਾਂ ਧਰਮਾਂ ਫ਼ਿਰਕਿਆਂ ਤੋਂ ਉੱਪਰ ਉੱਠ ਕੇ ,
ਕਿਰਤ ਕਮਾਈ ਰਲਮਿਲ ਉਜਰਤ ਮਿਲੇ ਮੇਚ ਦੀ ।
ਗੁਰਬਤ ਵਿੱਚ ਰਹਿ ਰਹੇ ਮੁਲਕ ਦੀ ਲੋਕਾਈ ,
ਬੁਤਾਂ ਨੂੰ ਹੀ ਰਹੇ ਨਾ ਮੱਥੇ ਟੇਕਦੀ ।
2.ਸਰਕਾਰਾਂ ਕਰੋੜਾਂ ਰੁਪਏ ਕਰਨ ਖ਼ਰਾਬ ,
ਬੁੱਤਾਂ, ਪੂਜਾ ਸਥਾਨਾਂ ਤੇ ਸੋਨਾ ਚੜ੍ਹਾਉਣ ਤੇ ।
ਕੋਈ ਸਾਰਥਕ ਪ੍ਰੋਜੈਕਟ ਨਹੀਂ ਲਾਉਂਦੇ ,
ਹਮੇਸ਼ਾ ਲੱਗੇ ਰਹਿਣ ਲੋਕਾਂ ਨੂੰ ਬੁੱਧੂ ਬਣਾਉਣ ਤੇ
ਫ਼ਜ਼ੂਲ ਖ਼ਰਚੀਆਂ, ਅਡੰਬਰਾਂ ਲਈ ਨਹੀਂ ਪਾਈ ਸ਼ਹੀਦੀ ,
ਦੇਸ਼ ਦੇ ਹਰੇਕ ਵਾਸੀ ਨੂੰ ਆਪਣੇ ਪੈਰਾਂ ਸਿਰ ਖੜ੍ਹਾਉਣ ਤੇ ।
3.ਨਵੀਂ ਪੀੜ੍ਹੀ ਦੇ ਆਗੂਆਂ ਚ ਥੋੜ੍ਹੀ ਮਿਲੇ ਝਲਕ ,
ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰ ਕਰਨ ਦੀ।
ਨਸ਼ਿਆਂ ਤੋਂ ਛੁਟਕਾਰਾ, ਰੁਜ਼ਗਾਰ, ਸਮਾਜਿਕ ਸੁਰੱਖਿਆ ,
ਬਜ਼ੁਰਗਾਂ, ਬੇਸਹਾਰਾ ਬੱਚਿਆਂ ਅਤੇ ਔਰਤਾਂ ਦੇ ਦੁੱਖ ਦੂਰ ਕਰਨ ਦੀ ।
ਇਸੇ ਆਸ ਤੇ ਪੰਜਾਬੀਆਂ ਆਪ ਨੂੰ ਬਹੁਮਤ ਦਿੱਤਾ ,
ਈਮਾਨਦਾਰੀ ਤੇ ਸੱਚ ਨਾਲ ਭਗਤ ਸਿੰਘ ਦੇ ਵਿਚਾਰਾਂ ਨੂੰ ਭਰਪੂਰ ਕਰਨ ਦੀ ।
ਅਮਰਜੀਤ ਸਿੰਘ ਤੂਰ
ਪਿੰਡ ਕਲਬੁਰਛਾਂ ਜ਼ਿਲ੍ਹਾ ਪਟਿਆਲਾ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly