ਮੋਤੀ ਰਾਜਾ ਕੈਟਰਿੰਗ ਦੇ ਸਵਾਦਲੇ ਭੋਜਨ ਦਾ ਵੀ ਮਾਣਿਆ ਅਨੰਦ

ਇਸ ਮੌਕੇ ’ਤੇ ਬੋਲਦਿਆਂ ਉਕਤ ਸੋਸਾਇਟੀ ਦੇ ਪ੍ਰਧਾਨ ਬਲਵੰਤ ਕੈਂਥ ਨੇ ਦੱਸਿਆ ਕਿ ਤਕਰੀਬਨ 32 ਸਾਲ ਪਹਿਲਾਂ ਹੋਂਦ ’ਚ ਆਈ ਭਗਤ ਨਾਮਦੇਵ ਸੋਸਾਇਟੀ ਕੈਨੇਡਾ ਸਰਕਾਰ ਵੱਲੋਂ ਰਜਿਸਟਰ ਸੰਸਥਾ ਹੈ ਅਤੇ ਸੋਸਾਇਟੀ ਵੱਲੋਂ ਸਮੇਂ—ਸਮੇਂ ’ਤੇ ਵੱਖ—ਵੱਖ ਸਮਾਜ ਸੇਵੀ ਕਾਰਜਾਂ ’ਚ ਵੀ ਲੋੜੀਂਦਾ ਯੋਗਦਾਨ ਪਾਇਆ ਜਾਂਦਾ ਹੈ।
ਇਸ ਮੌਕੇ ’ਤੇ ਸੋਸਾਇਟੀ ਦੇ ਜਨਰਲ ਸਕੱਤਰ ਦਰਸ਼ਨ ਕੈਂਥ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਸੋਸਾਇਟੀ ਦੇ ਪਿਛੌਕੜ ਅਤੇ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ।ਪੰਜਾਬ ਤੋਂ ਕੈਨੇਡਾ ਪੁੱਜੇ ਉਘੇ ਅਦਾਕਾਰ ਅਨਮੋਲ ਬਾਵਾ ਨੇ ਉਚੇਚੇ ਤੌਰ ’ਤੇ ਇਸ ਪਿਕਨਿਕ ’ਚ ਸ਼ਿਰਕਤ ਕੀਤੀ ਅਤੇ ਅਜਿਹੇ ਸ਼ਲਾਘਾਯੋਗ ਉਪਰਾਲਿਆਂ ਲਈ ਸੋਸਾਇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ’ਤੇ ਪੁੱਜੇ ਸਾਰੇ ਹੀ ਮੈਂਬਰਾਂ ਦੀ ਹਾਜ਼ਰੀ ’ਚ ‘ਰੈਫਿਲ ਡਰਾਅ’ ਵੀ ਕੱਢਿਆ ਗਿਆ। 

ਇਸ ਮੌਕੇ ’ਤੇ ਵੈਨਕੂਵਰ ਦੀ ਪ੍ਰਸਿੱਧ ‘ਮੋਤੀ ਰਾਜਾ ਕੈਟਰਿੰਗ’ ਵੱਲੋਂ ਨਾਲੋਂ—ਨਾਲ ਤਿਆਰ ਕੀਤੇ ਤਾਜ਼ਾ ਸਵਾਦਲੇ ਭੋਜਨ ਦਾ ਸਾਰੇ ਸੋਸਾਇਟੀ ਮੈਂਬਰਾਂ ਨੇ ਰਲ ਮਿਲ ਕੇ ਲੁੱਤਫ਼ ਲਿਆ।ਇਸ ਮੌਕੇ ਦਲਜੀਤ ਕੈਂਥ, ਨਿਊ ਵੇਅ ਰੇਲਿੰਗ ਦੇ ਮਾਲਕ ਨਿਰਭੈ ਸਿੰਘ ਕੈਂਥ, ਬਲਬੀਰ ਕੈਂਥ, ਕਮਲਜੀਤ ਕੈਂਥ, ਮਨਜੀਤ ਸਿੰਘ ਫਰਵਾਹਾ, ਸੁਮੀਤ ਕੈਂਥ, ਲਖਵੀਰ ਮਰਵਾਹਾ, ਏਕਮ ਕੈਂਥ, ਗੁਰਜੀਤ ਘਈ, ਗੁਰਮੀਤ ਜੱਸਲ, ਆਸਾ ਸਿੰਘ ਕੈਂਥ ਅਤੇ ਗੁਰਪ੍ਰੀਤ ਸੰਘੇਰਾ ਹਾਜ਼ਰ ਸਨ।