HOME *ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਜਨਰਲ ਹਾਊਸ ਨੇ ਪ੍ਰਧਾਨ ਲਾਜਪਤ ਰਾਏ...

*ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਜਨਰਲ ਹਾਊਸ ਨੇ ਪ੍ਰਧਾਨ ਲਾਜਪਤ ਰਾਏ ਚੋਪੜਾ ਨੂੰ ਨਵੀਂ ਕਾਰਜਕਾਰਨੀ ਚੁਨਣ ਦੇ ਅਧਿਕਾਰ ਸੌਂਪੇ* 

ਬਰਨਾਲਾ,  (ਸਮਾਜ ਵੀਕਲੀ)    ( ਚੰਡਿਹੋਕ)  ਭਗਤ ਮੋਹਨ ਲਾਲ ਸੇਵਾ ਸਮਤੀ ਬਰਨਾਲਾ ਅਤੇ ਰਾਮਬਾਗ ਕਮੇਟੀ ਬਰਨਾਲਾ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿੱਚ ਨਵੇਂ ਚੁਣੇ ਗਏ ਲਾਜਪਤ ਰਾਏ ਚੋਪੜਾ ਦੇ ਨਾਮ ਸਰਬਸੰਮਤੀ ਨਾਲ ਪ੍ਰਵਾਨਗੀ ਦਿੰਦਿਆਂ ਉਹਨਾਂ ਨੂੰ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ। ਰਾਮਬਾਗ ਵਾਟਿਕਾ ਵਿੱਚ ਹੋਈ ਇਸ ਅਹਿਮ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜਨਰਲ ਸਕੱਤਰ ਕਮਲ ਕੁਮਾਰ ਜਿੰਦਲ ਵੱਲੋਂ ਸਮੁੱਚੇ ਹਾਊਸ ਨੂੰ ‌ਜਾਣਕਾਰੀ ਦਿੱਤੀ ਗਈ ਕਿ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਦੇ ਅਚਾਨਕ ਦਿਹਾਂਤ ਹੋਣ ਤੋਂ ਬਾਅਦ ਭਗਤ ਮੋਹਨ ਲਾਲ ਸੇਵਾ ਸੰਮਤੀ ਦੀ ਐਗਜੈਟਿਵ ਵੱਲੋਂ ਸੇਵਾ ਸੰਮਤੀ ਦੇ ਸਭ ਤੋਂ ਪੁਰਾਣੇ ਮੈਂਬਰ ਲਾਜਪਤ ਰਾਏ ਚੋਪੜਾ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ‘ਤੇ ਸਮੁੱਚੇ ਹਾਊਸ ਨੇ ਸਰਬ ਸੰਮਤੀ ਨਾਲ ਲਾਜਪਤ ਰਾਏ ਚੋਪੜਾ ਦੇ ਨਾਮ ਪ੍ਰਵਾਨ ਕਰ ਲਿਆ ਅਤੇ ਲਾਜਪਤ ਰਾਏ ਨੂੰ ਪੱਕੇ ਤੌਰ ‘ਤੇ ਪ੍ਰਧਾਨ ਚੁਣਦਿਆਂ, ਉਹਨਾਂ ਨੂੰ ਆਪਣੀ ਮਰਜ਼ੀ ਦੀ ਟੀਮ ਭਾਵ ਅਗਲੀ ਕਾਰਜਕਾਰਨੀ ਚੁਣਨ ਦੇ ਸਾਰੇ ਅਧਿਕਾਰ ਸੌਂਪੇ ਗਏ। ਇਸ ‘ਤੇ ਪ੍ਰਧਾਨ ਲਾਜਪਤ ਰਾਏ ਚੋਪੜਾ ਨੇ ਸਮੁੱਚੇ ਹਾਊਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਰਾਮਬਾਗ ਬਰਨਾਲਾ ਦੇ ਕੰਮਾਂ ਨੂੰ ਪਹਿਲਾਂ ਦੀ ਤਰਾਂ ਜਾਰੀ ਰੱਖਣਗੇ। ਉਹਨਾਂ ਬਾਕੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸੇਵਾ ਸੰਮਤੀ ਅਤੇ ਰਾਮਬਾਗ ਦੇ ਕੰਮਾਂ ਲਈ ਜ਼ਰੂਰ ਸਮਾਂ ਕੱਢਣ ਅਤੇ ਉਹਨਾਂ ਦਾ ਸਾਥ ਦੇਣ। ਇਸ ਮੀਟਿੰਗ ਦੌਰਾਨ ਸਵਰਗਵਾਸੀ ਪ੍ਰਧਾਨ ਭਾਰਤ ਮੋਦੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੀਟਿੰਗ ਵਿੱਚ ਲਾਜਪਤ ਰਾਏ ਚੋਪੜਾ, ਕਮਲ ਕੁਮਾਰ ਜਿੰਦਲ, ਵੇਦ ਪ੍ਰਕਾਸ਼, ਬੀਰਬਲ ਦਾਸ, ਵਿਨੋਦ ਕਾਂਸ਼ਲ, ਮੰਗਤ ਰਾਏ, ਨਰਿੰਦਰ ਚੋਪੜਾ, ਦੀਪਕ ਸੋਨੀ, ਜਗਸੀਰ ਸਿੰਘ ਸੰਧੂ, ਗੋਪਾਲ ਸ਼ਰਮਾ, ਰਾਜਿੰਦਰ ਗਾਰਗੀ, ਮੋਤੀ ਰਾਮ ਭੱਠੇ ਵਾਲੇ, ਸੁਭਾਸ਼ ਜਿੰਦਲ, ਜੀਵਨ ਕੁਮਾਰ ਹੈਪੀ ਕਾਂਝਲੀਆ, ਰਾਕੇਸ਼ ਬਬਲੂ, ਸੰਦੀਪ ਸਿੰਗਲਾ, ਪ੍ਰਦੀਪ ਸਿੰਗਲਾ, ਰਵਿੰਦਰ ਰਵੀ, ਰਾਮੇਸ਼ ਕੁਮਾਰ, ਗੁਰਮੀਤ ਬਾਵਾ, ਮਨੋਹਰ ਸ਼ੋਰੀ, ਵਿਨੋਦ ਬੰਟੀ ਸ਼ੋਰੀ, ਜੈਨਰਾਇਣ ਸ਼ਰਮਾ, ਜਸਪਾਲ ਕੁਮਾਰ, ਸਤਪਾਲ, ਜਗਦੀਸ਼ ਸਿੰਧਵਾਨੀ, ਰਾਕੇਸ ਜਿੰਦਲ, ਸੰਦੀਪ ਗਰਗ, ਵਿਨੋਦ ਸਿੰਗਲਾ, ਧਰਮਪਾਲ ਸੰਟੀ ਆਦਿ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਕਲੀਆ (ਕਹਾਣੀ)
Next articleਇਰਾਨ ਉਤੇ ਹਮਲਿਆਂ ਦੇ ਵਿਰੋਧ ਵਿੱਚ ਖੱਬੇ ਪੱਖੀਆਂ ਤੇ ਮਜ਼ਦੂਰ ਕਿਸਾਨ ਸੰਗਠਨਾਂ ਨੇ ਸਾੜੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ