ਪਿੰਡ ਤੱਖਰਾਂ ਵਿੱਚ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ

ਮਾਛੀਵਾੜਾ ਸਾਹਿਬ/ਬਲਬੀਰ ਸਿੰਘ ਬੱਬੀ 
 (ਸਮਾਜ ਵੀਕਲੀ) ਇਥੋਂ ਨਜ਼ਦੀਕੀ ਪਿੰਡ ਤੱਖਰਾਂ ਦੇ ਵਿੱਚ ਨਗਰ ਨਿਵਾਸੀਆਂ ਵ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਗੁਰਦੁਆਰਾ ਭਗਤ ਰਵਿਦਾਸ ਜੀ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਉਪਰੰਤ ਗ੍ਰੰਥੀ ਸਿੰਘ ਬਾਬਾ ਬਲਵਿੰਦਰ ਸਿੰਘ ਨੇ ਹੁਕਮਨਾਮਾ ਲੈਣ ਤੋਂ ਬਾਅਦ ਭਗਤ ਕਬੀਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਉਹਨਾਂ ਦੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਸੂਬੇਦਾਰ ਹਰੀ ਸਿੰਘ, ਭੀਮ ਸਿੰਘ ਪੋਸਟ ਮਾਸਟਰ, ਗੁਰਦੇਵ ਸਿੰਘ ਦੁਬਈ, ਬਲਬੀਰ ਸਿੰਘ ਬੱਬੀ  ਪੱਤਰਕਾਰ, ਜਗਦੀਸ਼ ਜੱਗੀ, ਅਮਰਜੀਤ ਸਿੰਘ ਫੌਜੀ, ਮਿਸਤਰੀ ਸਰਬਜੀਤ ਸਿੰਘ, ਕਰਨੈਲ ਸਿੰਘ, ਕਾਕਾ ਸਿੰਘ ਤੇ ਹੋਰ ਨਗਰ ਨਿਵਾਸੀ ਸੰਗਤਾਂ ਨੇ ਹਾਜਰੀ ਭਰੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਰਦਾਨੀ ਜਨਾਨੀ
Next articleਐਵੇਂ ਕਿਉਂ