ਬੇਤਰ ਸਿੱਖਿਆ ਹੀ ਵਿਦਿਆਰਥੀਆਂ ਦਾ ਉਜਵਲ ਭਵਿੱਖ: ਸੇਖੋ

ਵਿੱਦਿਅਕ ਸਹਾਇਤਾ ਕੈਂਪ ਚ ਭਾਗ ਲੈਂਦੇ ਬੱਚੇ ਅਤੇ ਮੈਂਬਰ.
70 ਬੱਚਿਆਂ ਨੂੰ 2.5 ਲੱਖ ਰੁਪਏ ਦੀ ਵਿੱਦਿਅਕ ਸਹਾਇਤਾ ਪ੍ਰਦਾਨ |
ਬੜੂੰਦੀ (ਲੁਧਿਆਣਾ) ਵਿੱਦਿਆ ਦੀ ਅਨਮੋਲ ਦਲਤ ਵੰਡਣ ਨਾਲ ਹੀ ਵੱਧਦੀ ਹੈ ਕਿਉਂਕਿ ਹਰ ਕÏਮ ਦੀ ਨੀਂਹ ਸਿੱਖਿਆ ਤੇ ਨਿਰਭਰ ਕਰਦੀ ਹੈ ਜੋ ਮਨੁੱਖੀ ਜੀਵਨ ਵਿਚ ਸੰਗਮਰਮਰ ਮੂਰਤੀ ਵਾਂਗ ਮੰਨੀ ਜਾਂਦੀ ਹੈ | ਅੱਜ ਸਿੱਖਿਆ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਕਿਉਂਕਿ ਸਿੱਖਿਆ ਗਿਆਨ,ਸਮਝ,ਅਨੁਭਵ, ਕਦਰਾਂ ਕੀਮਤਾਂ, ਨੈਤਿਕਤਾ ਪ੍ਰਦਾਨ ਕਰਦੀ ਹੈ ਅਤੇ ਸਮਾਜ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ | ਜੋ ਕਿਸੇ ਇੱਕ ਵਿਅਕਤੀ ਲਈ ਗਿਆਨ ਦਾ ਆਧਾਰ ਨਹੀਂ ਸਗੋਂ ਸਮਾਜਿਕ-ਆਰਥਿਕ-ਰਾਸ਼ਟਰੀ ਪੱਧਰ ਦਾ ਵਿਕਾਸ ਬਣਦੀ ਹੈ | ਇਸ ਲਈ ਅਨਪੜ ਬੱਚਿਆਂ ਦੀ ਗਿਣਤੀ ਨੂੰ ਪੂਰੀ ਤਰਾਂ ਖਤਮ ਕਰਨ ਲਈ ਸਭ ਨੂੰ ਅੱਗੇ ਆ ਕੇ ਲੋੜਵੰਦ ਬੱਚਿਆਂ ਦੀ ਪੜਾਈ ਲਈ ਆਰਥਿਕ ਮਦਦ ਕਰਨੀ ਪਵੇਗੀ | ਇਹ ਵਿਚਾਰ ਸੇਵਾ ਟਰੱਸਟ ਯੂ.ਕੇ (ਇੰਡੀਆ) ਦੇ ਸੰਸਥਾਪਕ ਐਨ.ਆਰ.ਆਈ ਚਰਨ ਕੰਵਲ ਸੇਖੋ (ਐਮ.ਬੀ.ਈ) ਨੇ ਆਪਣੇ ਸਤਿਕਾਰਯੋਗ ਪਿਤਾ ਸਵਰਗੀ ਮਾਸਟਰ ਨਰਿੰਦਰ ਸਿੰਘ ਸੇਖੋ (ਸੇਵਾਮੁਕਤ ਹੈੱਡਮਾਸਟਰ) ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੜੂੰਦੀ ਵਿਖੇ ਸਾਲਾਨਾ ਵਿੱਦਿਅਕ ਸਹਾਇਤਾ ਕੈਂਪ ਵਿਚ ਕਹੇ ਹਨ |
ਉਨਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਸਿਹਤ ਪ੍ਰਤੀ ਸੁਚੇਤ ਰਹਿਣ, ਸਵੱਛ ਵਾਤਾਵਰਣ, ਨੈਤਿਕ ਕਦਰਾਂ ਸਮੇਤ ਰੁਚੀ-ਯੋਗਤਾ ਦੇ ਆਧਾਰ ਤੇ ਭਵਿੱਖ ਦੇ ਟੀਚੇ ਤੈ ਕਰਨ ਲਈ ਪ੍ਰੇਰਿਤ ਕੀਤਾ ਅਤੇ ਹਰ ਵੱਡੀ ਪ੍ਰਾਪਤੀ ਤੋਂ ਬਾਅਦ ਵੀ ਆਪਣੀ ਜਨਮ ਭੂਮੀ ਨੂੰ ਯਾਦ ਰੱਖਣ ਲਈ ਪ੍ਰੇਰਿਤ ਕੀਤਾ |
ਇਸ ਮÏਕੇ ਨੈਸ਼ਨਲ ਚੇਅਰਮੈਨ ਨਰੇਸ਼ ਮਿੱਤਲ, ਜ਼ੋਨ ਮੂਖੀ ਡਾ: ਵਰਿੰਦਰ ਜੈਨ, ਸਟੇਟ ਕੋਆਰਡੀਨੇਟਰ ਅਜੇ ਗਰਗ, ਲੁਧਿਆਣਾ ਜ਼ਿਲਾ ਕੋਆਰਡੀਨੇਟਰ ਗਰਦੀਪ ਸਿੰਘ ਪੰਨੂ, ਬਲਦੇਵ ਸਿੰਘ ਢਿੱਲੋ, ਨਵਾਂਸ਼ਹਿਰ-ਜਲੰਧਰ ਜ਼ਿਲਾ ਕੋਆਰਡੀਨੇਟਰ ਸ਼ਮਿੰਦਰ ਸਿੰਘ ਗਰਚਾ (ਯੂ.ਕੇ.), ਬਖਸ਼ੀਸ਼ ਸਿੰਘ ਮਾਨ (ਯੂ.ਐਸ.ਏ.), ਮਾਲੇਰਕੋਟਲਾ ਜ਼ਿਲਾ ਕੋਆਰਡੀਨੇਟਰ ਅਸ਼ੋਕ ਸਿੰਗਲਾ,ਸੀਨੀਅਰ ਕੋਆਰਡੀਨੇਟਰ ਅਨਿਲ ਗੁਪਤਾ, ਸਿੱਖਿਆ ਕੋਆਰਡੀਨੇਟਰ ਸੰਜੀਵ ਸਿੰਗਲਾ, ਧਾਰਮਿਕ ਕੋਆਰਡੀਨੇਟਰ ਸÏਰਭ ਸ਼ਰਮਾ, ਅਵਤਾਰ ਸਿੰਘ ਅਤੇ ਸਮੂਹ ਟਰੱਸਟੀ ਮੈਂਬਰਾਂ ਦੀ ਅਗੂਵਾਈ ਹੇਠ ਡਾਬਰ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ 70 ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਬੈਗ,ਭੋਜਨ ਦੇ ਡੱਬੇ, ਕੌਲਡ ਬੋਤਲਾਂ, ਸਟੇਸ਼ਨਰੀ ਪੈਕ, ਕਾਪੀਆਂ, ਪੈਨ, ਰੰਗ ਅਤੇ 140 ਇਮਿਊਨਿਟੀ ਬੂਸਟਰ ਕਿੱਟਾਂ (ਜੂਸ,ਗੁਲਾਬ ਜਾਮੁਨ ਪਾਊਡਰ, ਗੁਲੂਕੋਜ਼,ਅÏਰੇਂਜ ਗਲੂਕੋਜ਼, ਸਟ੍ਰਾਬੇਰੀ ਸ਼ਹਿਦ, ਕੀਟਾਣੂ ਰਹਿਤ ਸਪਰੇਅ, ਸ਼ੈਂਪੂ) ਆਦਿ ਤੋਹਫ਼ੇ ਵਜੋਂ ਭੇਟ ਕੀਤੇ |
ਇਸ ਮÏਕੇ ਸ਼ਮਿੰਦਰ ਸਿੰਘ ਗਰਚਾ (ਯੂ.ਕੇ.) ਨੇ ਕਿਹਾ ਕਿ ਬੇਹਤਰ ਵਿੱਦਿਆ ਹੀ ਮਨੂੱਖ ਨੂੰ ਚੰਗਾ ਇਨਸਾਨ ਬਣਾਉਂਦੀ ਹੈ ਅਤੇ ਨਿੱਜੀ-ਸਮਾਜਿਕ ਖੁਸ਼ਹਾਲੀ ਦਾ ਰਾਹ ਪੱਧਰ ਕਰਦੀ ਹੈ ਇਸ ਲਈ ਹਰ ਵਿਦਿਆਰਥੀ ਨੂੰ ਪੜਾਈ ਵਿੱਚ ਸਖ਼ਤ ਮਿਹਨਤ ਦੇ ਮਹੱਤਵ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ | ਇਸ ਮਕੇ ਡਾ: ਵਰਿੰਦਰ ਜੈਨ ਨੇ ਕਿਹਾ ਕਿ ਪੜੇ-ਲਿਖੇ ਵਿਅਕਤੀ ਸਮਾਜ ਦੀ ਹਰ ਸਮੱਸਿਆ ਦੇ ਹੱਲ ਲਈ ਯੋਗਦਾਨ ਪਾਉਂਦੇ ਹਨ, ਜਿਸ ਨਾਲ ਸਮਾਜ ਸੇਵਾ, ਸਮਾਜਿਕ ਨਿਯਾਅ,ਸਦਭਾਵਨਾ ਦੀ ਭਾਵਨਾ ਫੈਲਦੀ ਹੈ |
ਮਲੇਰਕੋਟਲਾ ਟੀਮ ਅਤੇ ਸਮਾਜ ਸੇਵਾ ਕਮੇਟੀ ਦੀ ਤਰਫੋਂ ਡਾ: ਜੈਨ ਨੇ ਸੇਖੋਂ ਨੂੰ ਪਿਛਲੇ 9 ਸਾਲਾਂ ਵਿੱਚ ਇਸ ਖੇਤਰ ਲਈ ਪਾਏ ਯੋਗਦਾਨ ਅਤੇ ਸਹਿਯੋਗ ਲਈ ਪ੍ਰਸ਼ੰਸਾ ਪੱਤਰ ਭੇਟ ਕੀਤਾ।
ਗੁਰਦੀਪ ਸਿੰਘ ਪੰਨੂੰ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਮਾਸਟਰ ਨਰਿੰਦਰ ਸਿੰਘ ਜੀ ਵੱਲੋਂ ਸਮੁੱਚੇ ਇਲਾਕੇ ਨੂੰ ਵਿੱਦਿਆ, ਗੁਰਮਤਿ, ਖੇਡਾਂ ਅਤੇ ਸਮਾਜ ਸੇਵੀ ਕੰਮਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮਾਸਟਰ ਜੀ ਨੇ ਚਰਨ ਕੰਵਲ ਸਿੰਘ ਸੇਖੋਂ ਨੂੰ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਲੋੜਵੰਦ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਲਈ ਸੇਵਾ ਟਰੱਸਟ ਦੀ ਸਥਾਪਨਾ ਕਰਨ ਲਈ ਪ੍ਰੇਰਿਤ ਕੀਤਾ I
ਇਸ ਮÏਕੇ ਅਸ਼ੋਕ ਸਿੰਗਲਾ ਨੇ ਨÏਜਵਾਨ ਪੀੜੀ ਨੂੰ ਚੰਗਾ ਸਾਹਿਤ ਪੜਨ, ਮਹਾਂਪੁਰਖਾਂ ਦੀਆਂ ਜੀਵਨੀਆਂ ਤੋਂ ਸਹੀ ਸੇਧ ਲੈਣ,ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ | ਇਸ ਮÏਕੇ ਕਾਰਜਕਾਰੀ ਪਿ੍ੰਸੀਪਲ ਡਾ. ਹਰਜਿੰਦਰ ਕÏਰ,ਨਵਨੀਤ ਕÏਰ, ਬਲਰਾਜ ਸਿੰਘ, ਸਰਬਜੀਤ ਸਿੰਘ, ਨੀਰੂ ਗੋਇਲ, ਸੰਦੀਪ ਕÏਰ, ਸੁਖਵੀਰ ਕÏਰ, ਸੰਦੀਪ ਸਿੰਘ, ਰਮਨਦੀਪ ਕÏਰ ਆਦਿ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ 36ਵੀਂ ਬਰਸੀ 24 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਮਨਾਈ ਜਾਵੇਗੀ   – ਸੂਬਾ ਉਦੇਸੀਆਂ, ਦਲਵਿੰਦਰ ਦਿਆਲਪੁਰੀ
Next article ਏਹੁ ਹਮਾਰਾ ਜੀਵਣਾ ਹੈ -543