ਬੜੇ ਗੁਣਕਾਰੀ ਹਨ ਬੇਰ……..

(ਸਮਾਜ ਵੀਕਲੀ) ਪਾਠਕੋ ਬੇਰ ਦਾ ਨਾ ਆਪਾਂ ਸਾਰਿਆਂ ਨੇ ਸੁਣਿਆ ਹੈ ,ਅਤੇ ਖਾਧੇ ਵੀ ਜ਼ਰੂਰ ਹਨ । ਅੱਜ ਕੱਲ ਫਰਬਰੀ ਮਾਰਚ ਦੇ ਮਹੀਨੇ ਬੇਰਾਂ ਦੀਆਂ ਬਾਜ਼ਾਰਾਂ ਵਿੱਚ ਰੇਹੜੀਆਂ ਭਰੀਆਂ ਹੋਈਆਂ ਮਿਲਦੀਆਂ ਹਨ। ਬੇਰ ਸਾਡੇ ਲਈ ਸੁਆਦੀ ਵੀ ਹਨ ਅਤੇ ਗੁਣਕਾਰੀ ਵੀ ਬਹੁਤ ਹਨ । ਆਮ ਤੌਰ ਤੇ ਬਜਾਰ ਵਿੱਚ ਮਿਲਣ ਵਾਲੇ ਵੱਡੇ ਬੇਰ ਮਿਲਦੇ ਹਨ । ਕਿਤੇ ਕਿਤੇ ਛੋਟੇ ਬੇਰ ਵੀ ਮਿਲਦੇ ਹਨ, ਜਿਨ੍ਹਾਂ ਨੂੰ ਮਲ੍ਹਿਆਂ ਦੇ ਬੇਰ ਆਖਿਆ ਜਾਂਦਾ ਹੈ। ਬੇਰਾਂ ਦਾ ਸਵਾਦ ਖਟ ਮਿਠਾ ਹੁੰਦਾ ਹੈ। ਇਹ ਸਸਤੇ ਵੀ ਬਹੁਤ ਹੁੰਦੇ ਹਨ । ਬੇਰਾਂ ਦਾ ਰੰਗ ਹਰਾ ਹੁੰਦਾ ਹੈ । ਹੌਲੀ ਹੌਲੀ ਪੱਕ ਕੇ  ਲਾਲ ਵੀ ਹੋ ਜਾਂਦੇ ਹਨ ।ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ । ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹਨ । ਬੇਰਾਂ ਵਿਚ ਥਾਇਆਮੀਨ, ਫੋਲਿਕ ਐਸਿਡ, ਅਤੇ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਬੇਰ ਖਾਣ ਨਾਲ ਸਾਡਾ ਮਨ ਵੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਕਿਉਂਕਿ ਇਸ ਵਿਚ ਦਿਮਾਗ ਵਿਚਲਾ ਰਸਾਇਣ ਸਰੋਟੇਨਿਨ ਹਾਰਮੋਨ ਪਾਇਆ ਜਾਂਦਾ ਹੈ, ਜੋ ਸਾਨੂੰ ਡਿਪਰੈਸ਼ਨ ਤੋ ਰਾਹਤ ਦਿਵਾਉਂਦਾ ਹੈ। ਬੇਰਾਂ ਵਿੱਚ ਐਟੀਆਕਸੀਡੈਟ ਵੀ ਹੁੰਦੇ ਹਨ । ਜੋ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਰਾਜਸਥਾਨ ਵਿਚ ਭਾਰਤ ਪੁਰ ਜ਼ਿਲ੍ਹੇ ਵਿੱਚ ਬੇਰ ਖੋਜ ਕੇਂਦਰ ਬਣਿਆ ਹੈ। ਜਿਸ ਨੇ ਵੱਡੇ ਅਕਾਰ ਦੇ ਬੇਰ ਪੈਦਾ ਕੀਤੇ ਹਨ। ਇਸ ਲਈ ਇਸ ਨੂੰ ਰਾਜਸਥਾਨ ਦਾ ਸੇਬ ਵੀ ਕਿਹਾ ਜਾਂਦਾ ਹੈ। ਅੱਜ ਕੱਲ੍ਹ ਕਸ਼ਮੀਰੀ ਪਲ ਨਾਂ ਦੇ ਬੇਰ ਵੀ ਆਉਂਦੇ ਹਨ। ਪਾਠਕੋ ਆਪਾਂ ਨੂੰ ਬੇਰ ਜ਼ਰੂਰ ਖਾਣੇ ਚਾਹੀਦੇ ਆ ਕਿਉਂਕਿ ਸਸਤੇ ਵੀ ਹਨ ਤੇ ਗੁਣਕਾਰੀ ਵੀ ਬਹੁਤ ਹਨ।ਸਾਡੇ ਪੰਜਾਬੀ ਬੋਲੀਆਂ ਲੋਕ ਗੀਤਾਂ ਵਿੱਚ ਬੇਰਾਂ ਬਾਰੇ  ਬਹੁਤ ਜ਼ਿਕਰ ਕੀਤਾ ਗਿਆ ਹੈ ਜਿਵੇਂ ਕਿ…
*ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ।
*ਸਾਨੂੰ ਗਿਟਕਾਂ ਗਿਣਨ ‘ਤੇ ਰੱਖ.ਲੈ ਬੇਰੀਆਂ ਦੇ ਬੇਰ ਖਾਣੀ ਏ।
*ਮੈਂ ਬੇਰ ਕਾਕੜੇ ਖਾ ਬੈਠੀ ਐਵੇਂ ਖੰਘ ਲਵਾ ਬੈਠੀ।
*ਤੈਨੂੰ ਬੇਰੀਆਂ ਦੇ ਝੁੰਡ ‘ਚ ਬੁਲਾਵਾਂ, ਚੋਰੀ ਚੋਰੀ ਆਜਾ ਹਾਨਣੇ।
*ਦੱਸ ਕਿਹੜੇ ਮੈਂ ਬਹਾਨੇ ਆਵਾਂ ਬੇਰੀਆਂ ਦੇ ਬੇਰ ਮੁੱਕ ਗਏ।
* ਬੇਰੀਆਂ ‘ਚੋਂ ਬੇਰ ਲਿਆਦਾ ,ਭਾਬੀ ਤੇਰੀ ਗਲ ਵਰਗਾ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਸੰਘਰਸ਼ ਦੇ ਸ਼ਹੀਦ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ ਭੇਟ
Next articleIIW (INSPIRING INDIAN WOMEN)– SPREADING ITS WING WORLDWIDE