(ਸਮਾਜ ਵੀਕਲੀ)
ਤਿਉਹਾਰਾਂ ਦਾ ਸੀਜ਼ਨ ਪੂਰੇ ਜ਼ੋਰਾਂ ਤੇ ਹੈ। ਕੁੱਝ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਪੂਰੇ ਭਾਰਤ ਮੁਲਕ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਅੱਜ ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ।ਪਹਿਲਾਂ ਹੀ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਫਿਰ ਕਰੋਨਾ ਮਾਹਮਾਰੀ ਕਾਰਨ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿਲ ਗਈਆਂ ਹਨ। ਕਰੋਨਾ ਮਹਾਂਮਾਰੀ ਨੂੰ ਤਕਰੀਬਨ ਪੂਰੇ ਦੋ ਸਾਲ ਹੋ ਚੁੱਕੇ ਹਨ। ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਲੱਗੀ ਹੈ।ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਹੁਣ ਯੂਕਰੇਨ ਰੂਸ ਜੰਗ ਕਾਰਨ ਲਗਾਤਾਰ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ। ਕਰੋਨਾ ਕਾਰਨ ਸੀਮਿਤ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ ਹੈ ।
ਜਦੋਂ ਦੁਬਾਰਾ ਅਪ੍ਰੈਲ ਮਈ2021 ਮਹੀਨੇ ਵਿੱਚ ਲਾਕਡਾਉਨ ਲਗਾ ਦਿੱਤਾ ਗਿਆ ਤਾਂ ਪਰਦੇਸੀਆਂ ਨੇ ਆਪਣੇ ਪਿੰਡ ਨੂੰ ਚਾਲੇ ਪਾ ਲਏ ਸਨ। ਸਨਅਤ ਬੁਰੀ ਤਰਾਂ ਪ੍ਰਭਾਵਿਤ ਹੋਈ ਸੀ। ਬੇਰੁਜ਼ਗਾਰੀ ਵੱਧ ਗਈ ਹੈ। ਮਹਿੰਗਾਈ ਸਿਖਰਾਂ ਤੇ ਪੁੱਜ ਗਈ ਹੈ।ਤੇਲ ਕੀਮਤਾਂ , ਖਾਣ ਵਾਲੀ ਹਰ ਵਸਤੂ , ਸਟੀਲ,ਲੋਹਾ, ਹੋਰ ਵੀ ਕਈ ਤੱਤਾਂ ਵਿੱਚ 15 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਘਰੇਲੂ ਗੈਸ ਦੀ ਕੀਮਤ ਅੱਜ 1100 ਦੇ ਨੇੜੇ ਹੋ ਚੁੱਕੀ ਹੈ। ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ।ਮਹਿੰਗਾਈ ਨੇ ਪਿਛਲੇ 13 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਅੱਜ ਬਾਜ਼ਾਰ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ ਹੈ, ਜਿਸ ਦੀ ਕੀਮਤ ਕਈ ਗੁਣਾ ਨਾਂ ਵਧੀ ਹੋਵੇ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਜੇ ਹਰੀ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਾਰੀ ਸਬਜ਼ੀਆਂ ਤਕਰੀਬਨ 80 ਰੁਪਏ ਕਿਲੋ ਤੋਂ ਵੱਧ ਵਿੱਕ ਰਹੀਆਂ ਹਨ। ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਚੁੱਕਿਆ ਹੈ। ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ ਦੀ ਕੀਮਤ ਲਗਾਤਾਰ ਦਿਨੋਂ ਦਿਨ ਵੱਧ ਰਹੀ ਹੈ।
ਬਾਜ਼ਾਰ ਵਿੱਚ ਕੋਈ ਵੀ ਸਮਾਨ ਲੈਣ ਚਲੇ ਜਾਓ, ਹੱਥ ਵੀ ਨਹੀਂ ਟਿਕਦਾ। ਪਿਛਲੇ ,8 ਮਹੀਨੇ ਪਹਿਲਾਂ ਕੇਂਦਰ ਸਰਕਾਰ ਰਾਹੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 8 ਤੋਂ 10 ਰੁਪਏ ਤੱਕ ਦੀ ਛੂਟ ਦਿੱਤੀ ਗਈ। ਫਿਰ ਵੀ ਲੋਕਾਂ ਨੂੰ ਜ਼ਿਆਦਾ ਰਾਹਤ ਨਹੀਂ ਮਿਲੀ ਹੈ। ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਮਹਿੰਗਾਈ ਤਾਂ ਲਗਾਤਾਰ ਵੱਧ ਰਹੀ ਹੈ। ਪਰ ਲੋਕਾਂ ਦੀ ਆਮਦਨ ਉਥੇ ਹੀ ਖੜੀ ਹੈ। ਤਕਰੀਬਨ ਪਿਛਲੇ 1ਮਹੀਨੇ ਪਹਿਲਾਂ ਟਮਾਟਰ 80 ਤੋਂ 90 ਰੁਪਏ ਤਕ ਵਿਕਿਆ। ਜਿਹੜੇ ਗੁਆਂਢੀ ਦੇਸ਼ ਭਾਰਤ ਤੋਂ ਤੇਲ ਲੈਂਦੇ ਹਨ, ਉਥੇ ਤੇਲ ਕੀਮਤਾਂ ਬਹੁਤ ਘੱਟ ਹਨ। 2022 ਵਿੱਚ ਕਈ ਸੂਬਿਆਂ ਵਿੱਚ ਚੋਣਾਂ ਸਨ, ਤਾਂ ਬਿਲਕੁਲ ਵੀ ਤੇਲ ਕੀਮਤਾਂ ਜਾਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਨਹੀਂ ਹੋਇਆ।
ਹਾਲ ਹੀ ਵਿੱਚ ਪੰਜ ਸੂਬਿਆਂ ਵਿਚ ਚੋਣਾਂ ਹੋਈਆਂ ਹਨ,ਤੇਲ ਕੀਮਤਾਂ ਵਿੱਚ ਬਿਲਕੁਲ ਵੀ ਵਾਧਾ ਨਹੀਂ ਹੋਇਆ ਸੀ। ਚਾਰ ਮਹੀਨਿਆਂ ਤੋਂ ਤੇਲ ਕੀਮਤਾਂ ਤੇ ਬਰੇਕ ਲੱਗੀ ਹੋਈ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੂਸ ਯੂਕਰੇਨ ਜੰਗ ਚੱਲ ਰਹੀ ਹੈ। ਰਿਫਾਈਂਡ ਤੇਲ ਦੇ ਭਾਅ ਵਿੱਚ ਡੇਢ ਸੌ ਰੁਪਏ ਤੱਕ ਦਾ ਵਾਧਾ ਹੋ ਗਿਆ ਹੈ। ਮਹਿੰਗਾਈ ਹੋਰ ਵੀ ਮਹਿੰਗਾਈ ਵਧੇਗੀ। ਤਕਰੀਬਨ ਪਿਛਲੇ3 ਮਹੀਨੇ ਪਹਿਲਾਂ ਨਿੰਬੂ 300 ਦੇ ਕਰੀਬ ਵਿੱਕਿਆ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਿੰਬੂ ਦਾ ਰੇਟ 40 ਰੁਪਏ ਤੋਂ ਪੰਜਾਹ ਰੁਪਏ ਤੱਕ ਹੁੰਦਾ ਸੀ। ਚਾਵਲ,ਆਟਾ, ਦਾਲਾਂ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ।
ਸ਼ੇਅਰ ਬਾਜ਼ਾਰ ਮੂਦੇ ਮੂੰਹ ਡਿੱਗ ਗਿਆ ਹੈ । ਸੋਨੇ ਦੀ ਕੀਮਤ 50 ਹਜ਼ਾਰ ਦੇ ਨੇੜੇ ਹੋ ਗਈ ਹੈ। ਅੱਜ ਡਾਲਰ ਦੀ ਕੀਮਤ 80 ਰੁਪਏ ਤੋਂ ਵੱਧ ਹੋ ਚੁੱਕੀ ਹੈ ।ਕਿਸ ਤਰ੍ਹਾਂ ਲੋਕ ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਕਰਨਗੇ।ਪਿਆਜ ਤਾਂ ਹਮੇਸ਼ਾ ਹੀ ਹੰਝੂ ਕਢਾਉਂਦਾ ਰਹਿੰਦਾ ਹੈ। ਹਰੀ ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹੈ। ਸਟੀਲ, ਸਰੀਆ ਦੇ ਰੇਟਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।ਖਾਣ ਪੀਣ ਨੂੰ ਤਾਂ ਸਭ ਦਾ ਵੀ ਦਿਲ ਕਰਦਾ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਹੁਣ ਇਕ ਗਰੀਬ ਪਰਿਵਾਰ ਦਾ ਕੋਈ ਮੈਂਬਰ ਨੂੰ ਵੀ ਬੜੀ ਮੁਸ਼ੱਕਤ ਨਾਲ ਦਿਹਾੜੀ 400 ਰੁਪਏ ਤੱਕ ਮਿਲਦੀ ਹੈ, ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੋਣਾ?ਬੱਚਿਆਂ ਦੀ ਫ਼ੀਸ ਵੀ ਭਰਨੀ ਹੈ। ਖੈਰ ਰੱਬ ਨਾ ਕਰੇ! ਜੇ ਕੱਲ੍ਹ ਨੂੰ ਘਰ ਵਿੱਚ ਕੋਈ ਬਿਮਾਰੀ ਆ ਜਾਂਦੀ ਹੈ, ਤਾਂ ਉਹ ਹਸਪਤਾਲ ‘ਚ ਡਾਕਟਰਾਂ ਦੀ ਫ਼ੀਸ ਤੇ ਹੋਰ ਮਹਿੰਗੇ ਟੈਸਟ ਦਵਾਈਆਂ ਲਈ ਪੈਸਾ ਕਿੱਥੋਂ ਲੈ ਕੇ ਆਏਗਾ?
ਕਾਲਾ ਬਜ਼ਾਰੀ ਕਾਰਨ ਵੀ ਮਹਿੰਗਾਈ ਵੱਧ ਰਹੀ ਹੈ। ਇਹ ਵੀ ਮਹਿੰਗਾਈ ਵਧਾਉਣ ਲਈ ਜ਼ਿੰਮੇਵਾਰ ਹਨ। ਸਰਕਾਰਾਂ ਨੂੰ ਇਨ੍ਹਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਤਿਉਹਾਰਾਂ ਤੇ ਲੋਕ ਨਵੇਂ-ਨਵੇਂ ਕੱਪੜੇ ਘਰ ਦਾ ਸਾਮਾਨ ਹੋਰ ਵੀ ਕਈ ਘਰੇਲੂ ਵਸਤਾਂ ਖਰੀਦਦੇ ਹਨ। ਖਾਣ ਪੀਣ ਨੂੰ ਤਾਂ ਸਭ ਦਾ ਵੀ ਦਿਲ ਕਰਦਾ ਹੈ।ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਠੋਸ ਨੀਤੀ ਉਲੀਕਣੀ ਚਾਹੀਦੀ ਹੈ। ਤਾਂ ਜੋ ਆਮ ਜਨਤਾ ਨੂੰ ਮਹਿੰਗਾਈ ਤੋਂ ਨਿਜਾਤ ਮਿਲ ਸਕੇ।
ਸੰਜੀਵ ਸਿੰਘ ਸੈਣੀ, ਮੋਹਾਲੀ
7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly