ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਦਾ ਕੀਤਾ ਸਨਮਾਨ

ਫੋਟੋ ਅਜਮੇਰ ਦੀਵਾਨਾ
ਹਲਕਾ ਚੱਬੇਵਾਲ ਨੂੰ ਮਾਡਲ  ਬਣਾਉਣ ਲਈ ਮੈਂ ਹਮੇਸ਼ਾ  ਕਾਰਜਸ਼ੀਲ ਰਹਾਂਗਾ : ਡਾ. ਇਸ਼ਾਂਕ ਚੱਬੇਵਾਲ
ਹੁਸ਼ਿਆਰਪੁਰ,(ਸਮਾਜ ਵੀਕਲੀ) (ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦਾ ਇੱਕ ਵਫਦ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਅਗਵਾਈ ਹੇਠ ਹਲਕਾ ਚੱਬੇਵਾਲ ਦੀ ਜਿਮਨੀ ਚੋਣ ਵਿੱਚ ਬਹੁਤ ਵੱਡੇ ਫਰਕ ਨਾਲ ਜਿੱਤੇ ਨਵ ਨਿਯੁਕਤ ਵਿਧਾਇਕ ਡਾਕਟਰ ਇਸ਼ਾਂਕ ਚੱਬੇਵਾਲ ਨੂੰ ਮਿਲਿਆ | ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ,ਸਤੀਸ਼ ਕੁਮਾਰ ਸ਼ੇਰਗੜ੍ਹ, ਮੰਗਾ ਸ਼ੇਰਗੜ੍ਹ,ਰਵੀ ਸੁੰਦਰ ਨਗਰ, ਬਾਲੀ ਸੁੰਦਰ ਨਗਰ ਅਤੇ ਹੋਰ ਅਹੁਦੇਦਾਰ ਮੌਜੂਦ ਸਨ | ਬੇਗਮਪੁਰਾ ਟਾਈਗਰ ਫੋਰਸ ਦੇ ਇਸ ਵਫਦ ਨੇ ਪੰਜਾਬ ਵਿੱਚ ਸਭ ਤੋਂ ਘੱਟ ਉਮਰ ਦੇ ਚੁਣੇ ਗਏ ਵਿਧਾਇਕ ਡਾਕਟਰ ਇਸ਼ਾਂਕ ਚੱਬੇਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਤੇ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਜਿੱਥੇ ਹਲਕਾ ਚੱਬੇਵਾਲ ਦੇ ਤੱਤਕਾਲੀ ਵਿਧਾਇਕ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਇਲਾਕੇ ਦੀ ਨੁਹਾਰ ਬਦਲਣ ਲਈ ਆਪਣੀ ਜਿੰਦ ਜਾਨ ਲਗਾ ਦਿੱਤੀ ਇਸੇ ਤਰ੍ਹਾਂ ਉਹਨਾਂ ਦੇ ਪੈੜਚਿੰਨਾਂ ਦੇ ਚਲਦੇ ਹੋਏ ਡਾਕਟਰ ਇਸ਼ਾਂਕ ਤੋਂ ਵੀ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ ਬੇਗਮਪੁਰਾ ਟਾਈਗਰ ਫੋਰਸ ਨੂੰ ਪੂਰਾ ਯਕੀਨ ਹੈ ਕਿ ਡਾ. ਇਸ਼ਾਕ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਗੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ | ਇਸ ਮੌਕੇ ਆਗੂਆਂ ਨੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਯਕੀਨ ਦਵਾਇਆ | ਹਲਕਾ ਚੱਬੇਵਾਲ ਦੇ ਨਵੇਂ ਵਿਧਾਇਕ ਡਾਕਟਰ ਇਸ਼ਾਂਕ ਚੱਬੇਵਾਲ ਨੇ ਬੇਗਮਪੁਰਾ ਟਾਈਗਰ ਫੋਰਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਇਹੀ ਕੋਸ਼ਿਸ਼ ਹੋਵੇਗੀ ਕਿ ਚੱਬੇਵਾਲ ਹਲਕੇ ਦੀ ਇਕ ਵਿਕਸਿਤ ਹਲਕੇ ਦੇ ਰੂਪ ਵਿਚ ਵੱਖਰੀ ਪਹਿਚਾਣ ਬਣੇ ਇਸ ਹਲਕੇ ਵਿੱਚ ਵਧੀਆ ਵਿਦਿਅਕ ਅਦਾਰੇ, ਇੰਡਸਟਰੀ ,ਕੰਢੀ ਖੇਤਰ ਵਿਚ ਬਿਹਤਰ ਮੈਡੀਕਲ ਸੁਵਿਧਾਵਾਂ, ਗੁਰੂ ਘਰਾਂ ਨੂੰ ਜਾਣ ਵਾਲੀਆਂ ਅਤੇ ਪਿੰਡਾਂ ਦੀਆਂ 18 ਫੁੱਟ ਚੌੜੀਆਂ ਲਿੰਕ ਸੜਕਾਂ , ਚੋਆਂ ‘ਤੇ ਪੁੱਲ, ਸ਼ਾਨਦਾਰ ਸਟੇਡੀਅਮ ਅਤੇ ਖੇਡ ਮੈਦਾਨ ਅਤੇ ਹਾਈ-ਟੈਕ ਜਿਮ, ਪਿੰਡਾਂ ਵਿਚ ਸੀਵਰੇਜ, ਪੀਣ ਦੇ ਪਾਣੀ ਅਤੇ ਸਿੰਚਾਈ ਦੇ ਟਿਊਬਵੈੱਲ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾ ਕੇ ਚੱਬੇਵਾਲ ਦਾ ਹਰ ਪੱਧਰ ‘ਤੇ ਵਿਕਾਸ ਕਰਵਾ ਕੇ ਇਸ ਨੂੰ ਇਕ ਮਾਡਲ ਹਲਕਾ ਬਣਾਉਣ ਲਈ ਮੈਂ ਹਮੇਸ਼ਾ  ਕਾਰਜਸ਼ੀਲ ਰਹਾਂਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSUNDAY SAMAJ WEEKLY = 01/12/2024
Next articleਐਚਡੀਸੀਏ ਦੀ ਸੁਰਭੀ ਅਤੇ ਅੰਜਲੀ ਅੰਡਰ-19 ਦੇ ਇੱਕ ਰੋਜ਼ਾ ਕੈਂਪ ਵਿੱਚ ਚੁਣੀਆਂ ਗਈਆਂ: ਡਾ: ਰਮਨ ਘਈ