HOME ਮਾਹਿਲਪੁਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦਾ ਯੂਨਿਟ ਸਥਾਪਿਤ ਹੈਪੀ,ਗਗਨਦੀਪ ਤੇ ਜਸਪਾਲ ਅਹੁਦੇਦਾਰ...

ਮਾਹਿਲਪੁਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦਾ ਯੂਨਿਟ ਸਥਾਪਿਤ ਹੈਪੀ,ਗਗਨਦੀਪ ਤੇ ਜਸਪਾਲ ਅਹੁਦੇਦਾਰ ਨਿਯੁਕਤ।

5
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ  ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਹਲਕਾ ਮਾਹਿਲਪੁਰ ਦੇ ਪਿੰਡ ਜਡਿਆਲਾ ਵਿਖੇ ਫੋਰਸ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਤੀਸ਼ ਕੁਮਾਰ ਸ਼ੇਰਗੜ ਦੀ ਪ੍ਰਧਾਨਗੀ ਹੋਈ। ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ, ਅਨਿਲ ਕੁਮਾਰ ਬੰਟੀ ਪ੍ਰਧਾਨ ਹਰਿਆਣਾ ਭੂੰਗਾ ਅਤੇ ਰਾਹੁਲ ਕਲੋਤਾ ਉੱਪ ਪ੍ਰਧਾਨ ਹਰਿਆਣਾ ਭੂੰਗਾ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ! ਮੀਟਿੰਗ ਵਿੱਚ ਸਭ ਤੋਂ ਪਹਿਲਾਂ ਬਲਾਕ ਮਾਹਿਲਪੁਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ ਯੂਨਿਟ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਾਕ ਮਾਹਿਲਪੁਰ ਤੋ ਕ੍ਰਮਵਾਰ ਹੈਪੀ ਪ੍ਰਧਾਨ, ਗਗਨਦੀਪ ਉੱਪ ਪ੍ਰਧਾਨ ਅਤੇ ਜਸਪਾਲ ਸਿੰਘ ਨੂੰ ਫੋਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਨਵ- ਨਿਯੁਕਤ ਅਹੁਦੇਦਾਰਾਂ ਨੇ ਪ੍ਰਣ ਕੀਤਾ ਕਿ ਫੋਰਸ ਵਲੋਂ ਲਗਾਈ ਗਈ ਡਿਉਟੀ ਨੂੰ ਤਾਂ ਮੰਨ ਨਾਲ ਨਿਭਾਵਾਂਗੇ ! ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ ਸ਼ੁਰੂ ਤੋ ਲੈਕੇ ਹੁਣ ਤੱਕ ਨਸ਼ਿਆਂ ਨੂੰ ਮੁੱਦਾ ਬਣਾ ਕੇ ਸਰਕਾਰਾਂ ਬਣਦੀਆਂ ਰਹੀਆਂ ਹਨ, ਇੱਕ ਦੂਸਰੇ ਨੂੰ ਭੰਡ ਕੇ ਪਹਿਲੀ ਸਰਕਾਰ ਸਿਰ ਠੀਕਰਾ ਭੰਨ ਕੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਦਾ ਪੰਜਾਬ ਦੀ ਧਰਤੀ ਤੋਂ ਨਾਮੋ ਨਿਸ਼ਾਨ ਮਿਟਾਉਣ ਦੇ ਵਾਅਦੇ ਕਸਮਾਂ ਖਾ ਕੇ ਸਰਕਾਰ ਬਣਾ ਕੇ ਮੁੜ ਆਪਣੀਆਂ ਕਸਮਾਂ ਨੂੰ ਭੁੱਲ ਜਾਂਦੇ ਹਨ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ  ਨੂੰ ਹੱਥ ਵਿੱਚ ਵਿੱਚ ਲੈ ਕੇ  ਕਸਮ ਖਾਦੀ ਸੀ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਚਾਰ ਹਫ਼ਤਿਆਂ ਵਿਚ ਖ਼ਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਕਈ ਸਾਲ ਬੀਤ ਗਏ ਨਸ਼ਾ ਖ਼ਤਮ ਤਾ ਕੀ ਹੋਣਾ ਸੀ ਉਲਟਾ ਪਹਿਲੇ ਨਾਲੋਂ ਕਈ ਗੁਣਾ ਵਧਿਆ ਹੈ ! ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰ ਨਸ਼ੇ ਦੇ ਸੌਦਾਗਰਾਂ ਦੀਆਂ ਹਮੇਸ਼ਾਂ ਪੌ ਬਾਰਾਂ ਹੀ ਰਹਿੰਦੀਆਂ ਹਨ ਜਿਸ ਕਰਕੇ ਨਸ਼ਾ ਸ਼ਰੇਆਮ ਹਰ ਜਗ੍ਹਾ ਤੋਂ ਮਿਲਦਾ ਹੈ  ਜਿਸਦੀਆਂ  ਅਨੇਕਾਂ ਮਿਸਾਲਾਂ ਹਨ ।ਤਾਜ਼ਾ ਮਿਸਾਲ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਔਰਤ ਨਸ਼ਾ ਤਸਕਰ ਵਲੋਂ ਸ਼ਰੇਆਮ ਗੁੰਡਾਗਰਦੀ ਕਰਕੇ ਲਲਕਾਰਦੀ ਹੈ ਕਿ ਮੈ ਨਸ਼ਾ ਪਹਿਲਾ ਵੀ ਵੇਚਦੀ ਸੀ ਤੇ ਹੁਣ ਵੀ ਵੇਚਦੀ ਹਾ ਜੇ ਕਿਸੇ ‘ਚ ਹਿੰਮਤ ਹੈ ਤਾ ਮੈਨੂੰ ਰੋਕ ਕੇ ਦਿਖਾਓ? ਉਹਨਾਂ ਕਿਹਾ ਕਿ ਇਸ ਲਲਕਾਰ ਪਿੱਛੇ ਵੀ ਮਹੀਨਾ ਭਰ ਦੀ ਗਵਾਹੀ ਬੋਲਦੀ ਹੈ  ਐਵੇਂ ਨਹੀਂ ਸ਼ਰੇਆਮ ਬੜਕਾਂ ਵੱਜਦੀਆਂ ,ਉਸ ਪਿੱਛੇ ਵੀ ਕੋਈ ਰਾਜ ਹੁੰਦਾ ਹੈ। ਉਹਨਾਂ ਕਿਹਾ ਕਿ ਥਾਣੇ ਦਾ ਇੰਚਾਰਜ ਤੇ ਪਿੰਡ ਦਾ ਸਰਪੰਚ ਚਾਹੇ ਤਾਂ ਨਸ਼ਾ ਨਹੀਂ ਵਿੱਕ ਸਕਦਾ ਸਰਪੰਚ ਦੀ ਪਾਵਰ ਤਾਂ ਬਹੁਤ ਛੋਟੀ ਹੈ, ਉਹ ਵੀ ਵੋਟਾਂ ਦੇ ਦਾਇਰੇ ਵਿਚ ਬੱਝਾ ਹੁੰਦਾ ਹੈ, ਪਰ ਅਗਰ ਥਾਣੇ ਦੇ ਇੰਚਾਰਜ ਨੂੰ ਐਮ ਐਲ ਏ, ਜਾਂ ਉਸਦੇ ਸੀਨੀਅਰ ਅਫ਼ਸਰ ਦਾ ਫੋਨ ਨਸ਼ਾ ਤਸਕਰ ਦੇ ਹੱਕ ਵਿੱਚ ਨਾ ਆਵੇ ਤੇ ਉਹ ਇੰਚਾਰਜ ਦਿਲੋਂ  ਸਾਫ ਹੋ ਕੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸੇ ਤਾ ਨਸ਼ਾ ਤਸਕਰਾਂ ਦੀ ਕੀ ਮਿਜਾਲ ਹੈ ਉਹ ਨਸ਼ਾ ਵੇਚ ਜਾਣ । ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਪੰਜਾਬ ਲਈ ਬਹੁਤ ਵੱਡੀ ਵੰਗਾਰ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਲੁਧਿਆਣੇ ਵਾਲੀ ਵੱਡੀ ਤਸਕਰ ਦੇ ਘਰ ਤੇ ਬੁਲਡੋਜਰ ਚਲਾਇਆ ਬਹੁਤ ਹੀ ਚੰਗੀ ਕਾਰਵਾਈ ਹੈ ਅੱਗੇ ਤੋ ਵੀ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬਾਕੀ ਤਸਕਰਾਂ ਦੀ ਰੂਹ ਨੂੰ ਵੀ ਕੰਬਣੀ ਛਿੜੂਗੀ, ਉਹਨਾਂ ਕਿਹਾ ਕੀ ਬਿਨਾਂ ਕਿਸੇ ਦੀ ਸਰਪ੍ਰਸਤੀ ਤੋਂ ਕੋਈ ਵੀ ਨਸ਼ੇ ਦਾ ਸੌਦਾਗਰ ਨਹੀਂ ਬਣਦਾ ਹੈ । ਉਹਨਾਂ ਕਿਹਾ ਕਿ ਆਉ ਸਾਰੇ ਰਲ ਮਿਲ ਕੇ ਇਸ ਨਾਮੁਰਾਦ ਕੋਹੜ ਰੂਪੀ ਬਿਮਾਰੀ ਦਾ ਵਿਰੋਧ ਕਰੀਏ ਤਾਂ ਹੀ ਅਸੀਂ ਆਪਣੀਆਂ ਨਸਲਾਂ ਨੂੰ ਬਚਾ ਸਕਦੇ ਹਾਂ। ਇੱਕ ਦੂਸਰੇ ਦੇ ਪਾਲ਼ੇ ਵਿਚ ਗੇਂਦ ਸੁੱਟਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਰਾਜੂ, ਸ਼ਤੀਸ ਕੁਮਾਰ,ਮਨੋਜ ਕੁਮਾਰ,ਅਮਨਦੀਪ,ਪ੍ਰਭਜੋਤ,ਰਾਹੁਲ,ਜੋਨੀ,ਬਲਜੀਤ, ਪਿਆਰਾ ਲਾਲ,ਜੀਤਾ,ਪੁਸ਼ਪਾ, ਦੇਵੀ,ਸੱਤਿਆ ਦੇਵੀ, ਸੋਨੀਆ,ਸੰਗੀਤਾ ਰਾਣੀ,ਆਸ਼ਾ ਰਾਣੀ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleSUNDAY SAMAJ WEEKLY = 09/03/2025
Next articleਔਰਤ ਨਾਲ ਛੇੜਖਾਨੀ ਕਰਨ ਵਾਲੇ ਵਿਅਕਤੀ ਨੂੰ ਥਾਣਾ ਮੇਹਟੀਆਂਣਾ ਦੀ ਪੁਲਿਸ ਨੇ ਕੀਤਾ ਤਿੰਨ ਘੰਟੇ ਅੰਦਰ ਗ੍ਰਿਫਤਾਰ : ਥਾਣਾ ਮੁਖੀ ਬਲਜੀਤ ਸਿੰਘ ਹੁੰਦਲ