ਬੇਗਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਓੁੜੀਸਾ ਸੂਬੇ ਪਿੰਡਾਂ ਵਿੱਚ ਸਮਰਸੀਬਲ ਪੰਪਾ ਦੀ ਛਬੀਲ ਦਾ ਕੰਮ ਲਗਾਤਾਰ ਜਾਰੀ ਹੈ – ਭਾਈ ਰਾਮ ਸਿੰਘ ਮੈਂਗੜਾ (ਫਰਾਂਸ)

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਰਤ ਦੇ ਸੂਬੇ ਓੁੜੀਸਾ ਦੇ ਵੱਖ ਵੱਖ ਜੰਗਲਾਂ ਵਿੱਚ ਵਸੇ ਹੋਏ ਛੋਟੇ ਛੋਟੇ ਪਿੰਡਾਂ ਵਿੱਚ ਤਿੰਨ ਜੂਨ ਤੋ ਜੋ ਸਮਰਸੀਬਲ ਪੰਪਾ ਦੀ ਛਬੀਲ ਸ਼ੁਰੂ ਕੀਤੀ ਗਈ ਸੀ ਦਾ ਕੰਮ ਲਗਾਤਾਰ ਜਾਰੀ ਹੈ। ਸੰਸਥਾ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਰੀਬ ਬੇਸਹਾਰਾਂ ਜ਼ਰੂਰਤਮੰਦ ਤੇ ਬਹੁਤ ਹੀ ਲੋੜਵੰਦ ਲਚਾਰ ਲੋਕ ਜਿਹੜੇ ਕਿ ਕਈ ਸਾਲਾਂ ਤੋ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੀ ਗੁਹਾਰ ਲਾ ਕੇ ਮੰਗ ਕਰ ਰਹੇ ਸਨ। ਉਹਨਾਂ ਦੀ ਇਸ ਮੁਸ਼ਕਿਲ ਨੂੰ ਵੇਖਦੇ ਹੋਏ ਹੁਣ ਬੇਗਮਪੁਰਾ ਏਡ ਇੰਟਰਨੈਸ਼ਨਲ ਵਲੋਂ ਸਾਫ਼ ਸੁਥਰੇ ਪੀਣ ਵਾਲੇ ਪਾਣੀ ਵਾਸਤੇ ਉੱਥੇ ਦੇ ਪਿੰਡਾਂ ਵਿੱਚ ਲਗਾਤਾਰ ਸਮਰਸੀਬਲ ਪੰਪਾਂ ਨੂੰ ਲਗਵਾਈਆਂ ਜਾਂ ਰਿਹਾ ਹੈ। ਜਿਕਰਯੋਗ ਹੈ ਸਦੀਆਂ ਬੀਤ ਜਾਣ ਤੋਂ ਬਾਅਦ ਇਹਨਾਂ ਆਦਿ-ਵਾਸੀਆਂ  ਨੂੰ ਸਾਫ਼ ਪਾਣੀ ਪੀਣ ਵਾਲਾਂ ਨਸੀਬ ਹੋਇਆਂ ਹੈ। ਇਸ ਤੋਂ ਪਹਿਲਾਂ ਇਹ ਲੋਕ ਛੱਪੜਾਂ ਟੋਭਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਸੀ ਤੇ ਗੰਧਲਾ ਪਾਣੀ ਪੀਣ ਕਾਰਣ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਸਨ ਤੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਸਨ। ਪਿਛਲੇ ਸਾਲ ਬੇਗਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਵੱਲੋਂ ਇਹਨਾਂ ਜੰਗਲਾਂ ਵਿੱਚ ਵਸੇ ਹੋਏ ਛੋਟੇ ਛੋਟੇ ਪਿੰਡਾਂ ਵਿੱਚ ਸਰਵੇ ਕਰਨ ਤੋਂ ਉਪਰੰਤ ਹੀ ਸਮਰਸੀਬਲ ਪੰਪ ਲਗਵਾਉਣ ਲਈ ਬੇਗਮਪੁਰ ਏਡ ਇੰਟਰਨੈਸ਼ਨਲ ਸੰਸਥਾ ਦੀ ਟੀਮ ਗਈ ਹੋਈ ਹੈ। ਉੱਥੇ ਦੇ ਲੋਕਾਂ ਦੇ ਦਿਲਾਂ ਵਿੱਚ ਸੰਸਥਾ ਪ੍ਰਤੀ ਬਹੁਤ ਮੁਹੱਬਤ ਪ੍ਰੇਮ ਪਿਆਰ ਦੇਖਣ ਨੂੰ ਮਿਲਿਆ। ਉਹ ਲੋਕ ਇਸ ਤਰਾਂ ਭਾਵਕ ਹੋਏ ਫਿਰਦੇ ਹਨ ਤੇ ਪੁੱਛਦੇ ਹਨ ਤੁਸੀ ਤਾ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋ ਤਾ ਸਾਡੀ ਮੱਦਦ ਇੰਨੀਂ ਦੂਰ ਕਿਉਂ ਕਰਨ ਆਏ ਹੋ? ਤਾਂ ਸਾਡੀ ਸੰਸਥਾ ਦੀ ਟੀਮ ਵਲੋਂ ਉੱਥੇ ਪਹੁੰਚ ਕੇ ਘਰਾਂ ਵਿੱਚ ਜਾ ਜਾ ਕੇ ਉਹਨਾਂ ਲੋਕਾਂ ਨੂੰ ਜਦੋਂ (ਬੇਗਮਪੁਰਾ) ਸ਼ਬਦ ਦੇ ਅਰਥ ਕਰਕੇ ਦੱਸੇ ਤੇ ਕਿਹਾ ਅਸੀਂ ਇਨਸਾਨੀਅਤ ਤੇ ਜ਼ਰੂਰਤਮੰਦਾਂ ਦੀ ਸੇਵਾ ਨੂੰ ਰੱਬ ਦੀ ਸੇਵਾ ਸਮਝਕੇ ਕਰਦੇ ਹਾਂ ਤਾ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅਖੀਰ ਵਿੱਚ ਅਸੀ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਾਂ ਕੇ ਉਹ ਵੀ ਅਪਣੀ ਕਿਰਤ ਕਮਾਈ ਵਿੱਚੋਂ ਬਣਦਾ ਯੋਗਦਾਨ ਜ਼ਰੂਰ ਪਾਉਣ ਤਾ ਜੋ ਸੰਸਥਾ ਵਲੋਂ ਜ਼ਰੂਰਤਵੰਦ ਲੋਕਾਂ ਦੀ ਸਮੇਂ ਸਿਰ ਮੱਦਦ ਹੋ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਅਤੇ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Next articleਬਸਪਾ ਨਸ਼ੇ, ਬੇਰੁਜ਼ਗਾਰੀ ਤੇ ਗੁੰਡਾਗਰਦੀ ਦੇ ਖਾਤਮੇ ਦੇ ਮੁੱਦੇ ‘ਤੇ ਲੜ ਰਹੀ ਚੋਣ – ਬਿੰਦਰ ਲਾਖਾ