(ਸਮਾਜ ਵੀਕਲੀ)
ਪਾਣੀ-ਪਾਣੀ ਹੋਣ ਤੋਂ ਪਹਿਲਾਂ,
ਆਓ!ਪਾਣੀ ਨੂੰ ਸੰਭਾਲ ਲਈਏ।
ਛੱਡਕੇ ਮਾਣ;ਪੰਜ ਆਬਾਂ ਵਾਲਾ,
ਸੰਜਮ ਦੇ ਸੱਚੇ ਵਿੱਚ ਸੱਜਣੋਂ,
ਆਪਣੇ ਆਪ ਨੂੰ ਢਾਲ਼ ਲਈਏ।
ਗੰਦਲੇ ਕਰ ਲਏ ਰਲ਼-ਮਿਲ਼ ਪਾਣੀ,
ਸੀਂਚੇਵਾਲ ਜਿਹੀ ਹੁਣ ਕੋਈ,
ਜਲਦੀ ਹੀ; ਛੇੜ ਤਾਣ ਲਈਏ।
ਪਾਣੀ ਪਾਣੀ ਹੋਣ ਤੋਂ ਪਹਿਲਾਂ,
ਆਓ!ਪਾਣੀ ਨੂੰ ਸੰਭਾਲ਼ ਲਈਏ।
ਧਰਤੀ ਮਾਂ ਦੀ ਰਾਖੀ ਲਈ ਹੁਣ
ਆਓ!ਰਲ਼ ਮਿਲ਼;ਰੁੱਖ ਪਾਲ਼ ਕੇ,
ਜੀਵਨ ਕਰ,ਸਾਕਾਰ ਲਈਏ।
ਪਾਣੀ-ਪਾਣੀ ਹੋਣ ਤੋਂ ਪਹਿਲਾਂ,
ਆਓ!ਪਾਣੀ ਨੂੰ ਸੰਭਾਲ ਲਈਏ।
ਤੰਬੇ ਫੂਕ ਛੱਡ ਦਈਏ ਤਮਾਸ਼ੇ,
ਹੱਸਦੇ-ਵੱਸਦੇ ਬਾਗ-ਬਗੀਚੇ,
ਐਂਵੇਂ ਨਾ ਉਜਾੜ ਲਈਏ।
ਪਾਣੀ ਪਾਣੀ ਹੋਣ ਤੋਂ ਪਹਿਲਾਂ,
ਆਓ! ਪਾਣੀ ਨੂੰ ਸੰਭਾਲ਼ ਲਈਏ।
ਪੱਥਰ ਚੱਟ ਕੇ ਮੁੜਨ ਤੋਂ ਪਹਿਲਾਂ,
ਕਰ ਕੋਈ ਉਪਚਾਰ ਲਈਏ।
ਭੱਜਦਾ ਜਾਂਦਾ ਵੇਲ਼ਾ ਇਹ ਤਾਂ,
ਆਓ!ਵੇਲ਼ੇ ਨੂੰ ਸੰਭਾਲ ਲਈਏ।
ਪਾਣੀ-ਪਾਣੀ ਹੋਣ ਤੋਂ ਪਹਿਲਾਂ,
ਆਓ! ਪਾਣੀ ਨੂੰ ਸੰਭਾਲ ਲਈਏ ।
ਫਸਲੀ ਚੱਕਰ ‘ਚੋਂ ਨਿਕਲਣ ਤਾਈਂ,
ਮਾਹਿਰਾਂ ਦੀ ਵੀ ਕਦੇ-ਕਦਾਈਂ,
ਆਪਾਂ ਸੁਣ;ਪੁਕਾਰ ਲਈਏ।
ਪਾਣੀ ਪਾਣੀ ਹੋਣ ਤੋਂ ਪਹਿਲਾਂ,
ਆਓ!ਪਾਣੀ ਨੂੰ ਸੰਭਾਲ਼ ਲਈਏ।
ਛੱਡ ਕੇ ਰਟ ਹੁਣ ਝੋਨੇ ਵਾਲੀ,
ਵੰਨ-ਸੁਵੰਨਤਾ ਦੀ ਵੀ ਮਿੱਤਰੋ,
ਆਓ! ਕੋਈ ਹੁਣ ਸਾਰ ਲਈਏ।
ਪਾਣੀ ਪਾਣੀ ਹੋਣ ਤੋਂ ਪਹਿਲਾਂ,
ਆਓ! ਪਾਣੀ ਨੂੰ ਸੰਭਾਲ਼ ਲਈਏ।
ਕੀ ਛੱਡਾਂਗੇ, ਪੀੜ੍ਹੀਆਂ ਤਾਈਂ,
ਪੀੜੀ ਥੱਲ੍ਹੇ,ਵੀ ਕਦੇ ਸੋਟਾ,
ਆਪਣੇ ਆਪ ਹੀ ਮਾਰ ਲਈਏ।
ਪਾਣੀ-ਪਾਣੀ ਹੋਣ ਤੋਂ ਪਹਿਲਾਂ,
ਆਓ!ਪਾਣੀ ਨੂੰ ਸੰਭਾਲ਼ ਲਈਏ,
ਆਓ!ਪਾਣੀ ਨੂੰ ਸੰਭਾਲ਼ ਲਈਏ।
ਬਲਦੇਵ ਕ੍ਰਿਸ਼ਨ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly