(ਸਮਾਜ ਵੀਕਲੀ) ਹੱਥਲੀ ਲਿਖਤ ਮੈਂ ਇਸ ਵੇਲੇ ਸਵੇਰ ਦੀ ਸੈਰ ਕਰਦੇ ਚੀਨਾਰ ਬਾਗ਼ ਕੰਡੇ ਬਹਿ ਕੇ ਲਿਖ ਰਿਹਾ ਹਾਂ ਮੈਂ ਪਿਛਲੀ ਵਾਰੀ 2011 ਚ ਕਸ਼ਮੀਰ ਆਇਆ ਜਦੋਂ ਬੱਸ ਚਲਾਉਂਦਾ ਸੀ, ਗੁਜਰਾਤ ਦੇ ਸੈਲਾਨੀ ਲੈ ਕੇ ਆਇਆ ਸੀ, ਉਸ ਤੋਂ ਬਾਅਦ ਹੁਣ 2025 ਚ ਕਸ਼ਮੀਰ ਆਪਣੀ ਸ਼ਰੀਕੇ ਹਯਾਤ ਨਾਲ ਆਵਦੀ 23ਵੀਂ ਵਿਆਹ ਵਰੇਗੰਢ ਤੇ ਛੁੱਟੀਆਂ ਬਿਤਾਉਣ ਆਇਆ ਹਾਂ,
ਏਅਰਪੋਰਟ ਤੋਂ ਉਤਰਦੇ “ਜੀ ਸਰ ਜੀ ਸਰ” ਕਰਦੇ ਖੂਬਸੂਰਤ ਚੇਹਰੇ, ਹੱਥ ਜੋੜ ਜੋੜ ਵੈਲਕਮ ਕਰਦੇ ਕਸ਼ਮੀਰੀ ਨੌਜਵਾਨ, ਹਿਜਾਬ ਪਾਈ ਨਾਲ ਖੜੀਆਂ ਕਸ਼ਮੀਰੀ ਮੁਟਿਆਰਾਂ ਵੀਂ ਹਰ ਥਾਂ ਨਾਲ ਖੜੀਆਂ ਮਿਲੀਆਂ,
ਜੋ ਸ਼ਿਕਾਰੇ ਵਾਲੇ ਆਟੋ ਟੈਕਸੀ ਵਾਲੇ ਛੋਟੇ ਛੋਟੇ ਸਮਾਨ ਵੇਚਣ ਵਾਲੇ 2011 ਚ ਹਲਕੇ ਕੁੱਤੇ ਵਾਂਗੂੰ ਵੱਢ ਖਾਣ ਨੂੰ ਪੈਂਦੇ ਸੀ ਅੱਜ “ਜੀ ਸਰ ਜੀ ਸਰ” ਬੋਲਦੇ ਨਹੀਂ ਥੱਕਦੇ,
ਖਿੱਚ ਧੂਹ ਬਿਲਕੁਲ ਬੰਦ ਹੋ ਗਈ, ਪਹਿਲਾਂ ਜਿਹਨਾਂ ਫਿਰਕੂ ਕਸ਼ਮੀਰੀਆਂ ਮੂੰਹੋਂ ਇਹ ਸੁਣਦੇ ਸਾਂ ਕੇ “ਯੇਹ ਕਸ਼ਮੀਰ ਹੈ ਤੁਮਾਰਾ ਹਿੰਦੁਸਤਾਨ ਨਹੀਂ ਹੈ”” ਅੱਜ ਇਹ ਬੋਲ ਸੁਣਨ ਨੂੰ ਕਿਤੇ ਵੀਂ ਨਹੀਂ ਮਿਲੇ,
ਸ੍ਰੀ ਨਗਰ ਦੀ ਗੱਲ ਕਰੀਏ ਤਾਂ ਸੈਲਾਨੀ ਡਲ ਝੀਲ ਦੇ ਲਾਗੇ ਛਾਗੇ ਹੋਟਲਾਂ ਚ ਠਹਿਰਦੇ ਹਨ, ਹਿੰਦੂ ਲੋਕ ਨੇੜੇ ਹੀ ਕ੍ਰਿਸ਼ਨਾ ਢਾਬਾ ਤੇ ਭੋਜਨ ਖਾਣਾ ਪਸੰਦ ਕਰਦੇ ਹਨ, ਕੁਝ ਕੁ ਪੰਜਾਬੀ ਰਸੋਈ ਦਿੱਲੀ ਰਸੋਈ ਪੰਜਾਬੀ ਢਾਬਾ ਅਤੇ ਕੁਝ ਕੁ ਪੰਜਾਬੀ ਅਤੇ ਹਿੰਦੂ ਨਾਵਾਂ ਤੇ ਬਣੇ ਰੇਸਤਰਾਂ ਚ ਖਾਣਾ ਖਾਣ ਜਾਂਦੇ ਹਨ, ਸ਼ਿਕਾਰਿਆਂ ਚ ਘੁੰਮਦੇ ਹਨ, ਹਾਊਸ ਬੋਟ ਚ ਠਹਿਰਦੇ ਹਨ ਨਿਸ਼ਾਂਤ ਬਾਗ਼ ਸ਼ਾਲੀਮਾਰ ਬਾਗ਼ ਤੇ ਚਸ਼ਮੇ ਸ਼ਾਹੀ ਵੇਖ ਕੇ ਨਿਹਾਲ ਹੁੰਦੇ ਹਨ, ਵੱਧ ਤੋਂ ਵੱਧ ਲਾਲ ਚੌਂਕ ਘੰਟਾ ਘਰ ਚੌਂਕ ਘੁੰਮ ਕੇ ਆਉਂਦੇ ਹਨ,
ਮੈਂ ਲਾਲ ਚੌਂਕ ਤੇ ਘੰਟਾ ਘਰ ਚੌਂਕ ਨੇੜੇ ਬਣੇ ਛੇਵੀਂ ਪਾਤਸ਼ਾਹੀ ਘੁਰੂ ਘਰ ਗਿਆ ਉਸ ਤੋਂ ਬਾਅਦ ਪਰਲੇ ਪਾਰ ਜਿਹਲਮ ਪਾਰ ਕਰਕੇ ਉਸ ਇਲਾਕੇ ਚ ਗਿਆ ਜਿਥੇ ਆਮ ਸੈਲਾਨੀ ਨਹੀਂ ਜਾਂਦੇ, ਨੇੜੇ ਤੋਂ ਆਮ ਜਨ ਜੀਵਨ ਵੇਖਣ ਦੀ ਕੋਸ਼ਿਸ਼ ਕੀਤੀ,ਰਮਜ਼ਾਨ ਮਹੀਨੇ ਹੋਣ ਕਰਕੇ ਬਾਜ਼ਾਰਾਂ ਵਿੱਚ ਕਸ਼ਮੀਰੀ ਲੋਕਾਂ ਨੂੰ ਖਰੀਦੋ ਫਰੋਖਤ ਕਰਦੇ ਵੇਖਿਆ, ਜੋ ਡਰ 2011 ਤੱਕ ਕਸ਼ਮੀਰ ਘੁੰਮਣ ਵੇਲੇ ਹਰ ਵੇਲੇ ਹਲਕ ਚ ਫਸਿਆ ਰਹਿੰਦਾ ਸੀ ਉਹ ਇਸ ਵਾਰੀ ਰੱਤੀ ਭਰ ਵੀਂ ਨਹੀਂ ਹੈ,
ਇਸ ਤੋਂ ਪਹਿਲਾਂ ਮੈਂ ਲਗਭਗ ਚਾਰ ਪੰਜ ਕੁ ਵਾਰੀ ਕਸ਼ਮੀਰ ਆਇਆ ਹਾਂ ਪਰ ਜੋ ਡਰ ਵਾਲਾ ਮਾਹੌਲ਼ ਵੇਖਿਆ ਜੋ ਡਰ ਦੇ ਸਾਏ ਹੇਠਾਂ ਰੱਬ ਰੱਬ ਕਰਦੇ ਮੁੜੇ ਪਰ ਇਸ ਵਾਰੀ ਸਕੂਨ ਵਾਲਾ ਮਾਹੌਲ਼ ਹੈ, ਕਿਤੇ ਵੀਂ ਇਹ ਮਹਿਸੂਸ ਨਹੀਂ ਹੋਇਆ ਕੇ ਇਸ ਵਾਦੀ ਵਿੱਚ ਕਿੰਨਾ ਡਰ ਦਾ ਮਾਹੌਲ਼ ਸੀ ਤੇ ਕਿੰਨੇ ਲੋਕਾਂ ਦੇ ਕਤਲ ਕੀਤੇ ਗਏ ਕਿੰਨੇ ਫੌਜ਼ੀ ਤੇ ਸੈਲਾਨੀ ਮਾਰ ਮੁਕਾਏ ਗਏ, ਧਾਰਾ 370 ਟੁੱਟਦੇ ਹੀ ਕਸ਼ਮੀਰੀ ਲੋਕਾਂ ਨੂੰ ਉਂਗਲੀ ਲਾਉਣ ਵਾਲੀ ਜਮਾਤ ਚੁੱਪ ਕਰ ਗਈ ਤੇ ਆਮ ਕਸ਼ਮੀਰੀ ਲੋਕ ਆਵਦੀ ਜ਼ਿੰਦਗੀ ਵਧੀਆਂ ਜਿਉਣ ਲੱਗ ਪਏ ਹਨ।
ਹਰਜੀਤ ਸਿੰਘ ਬੀਰੇਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj