(ਸਮਾਜ ਵੀਕਲੀ)
ਸਾਡੇ ਨਾਲ ਮੁਹੱਬਤਾਂ ਪਾ,
ਹੁਣ ਬਾਗੀ ਹੋ ਗਿਆ ਵੇ।
ਕਰ ਬੇਫਵਾਈਆਂ ਤੂੰ।
ਕਿਉਂ ਦਾਗੀ ਹੋ ਗਿਆ ਵੇ।
ਜੱਗ ਦਾ ਡਰ ਕਹਿਕੇ ਤੂੰ, ਉਦੋਂ ਲੁੱਕ ਲੁੱਕ ਲਾਈਆਂ ਨੇ।
ਸਾਡੇ ਨਾਲ ਨਿਭਾਉਣ ਦੀਆਂ,ਲੱਖ ਕਸਮਾਂ ਖਾਈਆਂ ਨੇ।
ਕੋਰਸ–ਹੁਣ ਗੈਰਾਂ ਦੇ ਪਿਆਲੇ,
ਬੁੱਲਾਂ ਨੂੰ ਲਾਕੇ ਤੂੰ।
ਹੁਣ ਗੈਰਾਂ ਦੇ ਪਿਆਲੇ ,ਬੁੱਲਾਂ ਨੂੰ ਲਾਕੇ ਤੂੰ।
ਕਿਉਂ ਸ਼ਰਾਬੀ ਹੋ ਗਿਆ ਵੇ।
ਕਰ…………….।
ਦਿਲ ਅਪਨਾ ਵੇ ਸੱਜਨਾਂ,ਤੇਰੀ ਝੋਲੀ ਪਾਇਆ ਸੀ।
ਇਕ ਤੇਰੀ ਖਾਤਿਰ ਮੈਂ,ਬੁਰਾ ਸਭ ਤੋਂ ਕਹਾਇਆ ਸੀ।
ਕੋਰਸ—ਛੱਡ ਕੇ ਤੂੰ ਅਪਣਿਆਂ ਨੂੰ,
ਹੋਰਾਂ ਦੀ ਜ਼ਿੰਦਗੀ ਦਾ।
ਛੱਡ ਕੇ ਤੂੰ ਅਪਣਿਆਂ ਨੂੰ, ਹੋਰਾਂ ਦੀ ਜ਼ਿੰਦਗੀ ਦਾ।
ਕਿਉਂ ਸਾਥੀ ਹੋ ਗਿਆ ਵੇ।
ਕਰ…………….।
ਕੀ ਮਾੜਾ ਕੀਤਾ ਮੈਂ,ਬੇਕਦਰਿਆ ਤੇਰਾ ਵੇ।
ਦਸ ਤੈਨੂੰ ਕੀ ਮਿਲਿਆ,ਦਿਲ ਤੋੜਕੇ ਮੇਰਾ ਵੇ।
ਕੋਰਸ—-ਕੁਝ ਬੋਲ ਜ਼ਾਲਮਾਂ ਵੇ,
ਬੇਗਾਨੀ ਮਹਿਫਲ ਦਾ।
ਕੁਝ ਬੋਲ ਜ਼ਾਲਮਾਂ ਵੇ ਬੇਗਾਨੀ ਮਹਿਫਲ ਦਾ,
ਕਿਉਂ ਸਾਕੀ ਹੋ ਗਿਆ ਵੇ।
ਕਰ……………….।
ਬੇ ਕਦਰੇ ਪਿਆਰਾਂ ਦੀ, ਨਾ ਕਦਰ ਜਾਣਦੇ ਨੇ।
ਜੋ ਦਗਾ ਕਮਾ ਜਾਂਦੇ,ਰਹਿੰਦੇ ਖਾਕ ਛਾਣਦੇ ਨੇ।
ਕੋਰਸ–ਆਹ!ਭਰਮ ਨਾ ਪਾਲ ਲਵੀਂ,
ਨਵਿਆਂ ਦੇ ਸੰਗ ਰਲਕੇ ।
ਆਹ! ਭਰਮ ਨਾ ਪਾਲ ਲਵੀਂ,ਨਵਿਆਂ ਦੇ ਸੰਗ ਰਲਕੇ।
ਕਿ ਤੂੰ ਪਾਕੀ ਹੋ ਗਿਆ ਵੇ।
ਕਰ……………।
ਹਰਮੇਲ ਸਿੰਘ ਬੁਜ਼ਰਕੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly